ਦੂਸਰੇ ਪਤੀ ਦੇ ਟੁਕੜੇ ਕਰਕੇ ਦੱਬੇ ਜ਼ਮੀਨ ‘ਚ, ਉੱਪਰ ਬੈੱਡ ਲਗਾ ਕੇ ਸੌਂਦੀ ਰਹੀ ਪਤਨੀ

0
412

ਬਹਾਦੁਰਗੜ੍ਹ (ਟੀਐਲਟੀ ਨਿਊਜ਼) ਬਹਾਦੁਰਗੜ੍ਹ ਦੇ ਆਸੰੜਾ ਪਿੰਡ ‘ਚ ਹੋਏ ਬਲਜੀਤ ਕਤਲ ਕੇਸ ‘ਚ ਕੋਰਟ ਨੇ ਕਾਤਲ ਪਤਨੀ ਨੂੰ 30 ਸਾਲ ਦੀ ਸਜ਼ਾ ਸੁਣਾਈ ਹੈ। ਏ.ਐੱਸ.ਜੇ. ਐੱਚ.ਐੱਸ. ਦਹਿਆ ਦੀ ਅਦਾਲਤ ਨੇ ਮਹਿਲਾ ‘ਤੇ 55 ਹਜ਼ਾਰ ਦਾ ਜ਼ੁਰਮਾਨਾ ਵੀ ਲਗਾਇਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ‘ਚ ਹੋਰਾਂ ਸ਼ੱਕੀ ਲੋਕਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਪਤਨੀ ਦੇ ਕਈ ਲੋਕਾਂ ਨਾਲ ਨਜ਼ਾਇਜ਼ ਸੰਬੰਧ ਸਨ। ਪਤੀ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਮਹਿਲਾ ਨੇ ਆਪਣੇ ਹੀ ਸੁਹਾਗ ਦਾ ਕਤਲ ਕਰਕੇ ਉਸਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਦਿੱਤੇ ਸਨ। ਮ੍ਰਿਤਕ ਬਲਜੀਤ ਦੇ ਭਰਾ ਕੁਲਜੀਤ ਦੀ ਸ਼ਿਕਾਇਤ ‘ਤੇ 26 ਅਪ੍ਰੈਲ 2016 ਨੂੰ ਪੁਲਸ ਨੇ ਕੇਸ ਦਰਜ ਕਰ ਲਿਆ ਸੀ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਸਾਂਪਲਾ ਦੇ ਪਿੰਡ ਗਿਝੀ ਦੀ ਰਹਿਣ ਵਾਲੀ ਪੂਜਾ ਦਾ ਵਿਆਹ ਸਾਲ 2012 ‘ਚ ਆਸੰੜਾ ਦੇ ਬਲਜੀਤ ਨਾਲ ਹੋਇਆ ਸੀ। ਪੂਜਾ ਦਾ ਇਹ ਦੂਸਰਾ ਵਿਆਹ ਸੀ। ਇਸ ਤੋਂ ਪਹਿਲੇ ਪਤੀ ਨਾਲ ਪੂਜਾ ਦੀ ਬਣਦੀ ਨਹੀਂ ਸੀ ਜਿਸ ਕਾਰਨ ਦੋਵੇਂ ਵੱਖ ਹੋ ਗਏ ਸਨ। ਬਲਜੀਤ ਨਾਲ ਵਿਆਹ ਤੋਂ ਬਾਅਦ ਦੋਵਾਂ ਦਾ ਇਕ ਬੇਟਾ ਵੀ ਹੋਇਆ। ਪੂਜਾ ਚੰਗੇ ਚਰਿੱਤਰ ਵਾਲੀ ਨਹੀਂ ਸੀ। ਉਸ ਦੇ ਕੋਲ ਅਵਾਰਾ ਲੜਕੇ ਆਉਂਦੇ ਰਹਿੰਦੇ ਸਨ, ਜੋ ਕਿ ਬਲਜੀਤ ਨੂੰ ਪਸੰਦ ਨਹੀਂ ਸੀ। ਪਰਿਵਾਰ ਵਲੋਂ ਬਲਜੀਤ ਨੂੰ ਕਈ ਵਾਰ ਸਮਝਾਇਆ ਵੀ ਗਿਆ ਪਰ ਕੋਈ ਫਾਇਦਾ ਨਹੀਂ ਹੋਇਆ। ਪੂਜਾ ਨੇ ਆਪਣੇ ਨਜਾਇਜ਼ ਸੰਬੰਧਾਂ ਨੂੰ ਲੁਕਾਉਣ ਲਈ ਆਪਣੇ ਪਤੀ ਦਾ ਕਤਲ ਕਰ ਦਿੱਤਾ। ਪੂਜਾ ਨੇ ਜਿਸ ਤਰੀਕੇ ਨਾਲ ਬਲਜੀਤ ਦਾ ਕਤਲ ਕੀਤਾ ਉਸ ਨੂੰ ਯਾਦ ਕਰਕੇ ਅੱਜ ਵੀ ਪਿੰਡ ਦੇ ਲੋਕ ਕੰਬ ਜਾਂਦੇ ਹਨ। ਬਲਜੀਤ ਦਾ ਕਤਲ ਕਰਨ ਤੋਂ ਬਾਅਦ ਪੂਜਾ ਨੇ ਲਾਸ਼ ਦੇ ਕਈ ਟੁਕੜੇ ਕਰ ਦਿੱਤੇ ਸਨ ਅਤੇ ਸਾਰੇ ਟੁਕੜਿਆਂ ਨੂੰ ਇਕ ਸੂਟਕੇਸ ‘ਚ ਭਰ ਕੇ ਕਮਰੇ ‘ਚ ਦਫਨਾ ਦਿੱਤਾ ਸੀ। ਇਸ ਤੋਂ ਬਾਅਦ ਉਸ ਜਗ੍ਹਾ ਦੇ ਉੱਪਰ ਬੈੱਡ ਲਗਾ ਕੇ ਸੌਂਦੀ ਰਹੀ। ਬਲਜੀਤ ਦੀ ਭੈਣ ਨੂੰ ਜਦੋਂ ਕਈ ਦਿਨਾਂ ਤੱਕ ਆਪਣੇ ਭਰਾ ਦਾ ਫੋਨ ਨਹੀਂ ਆਇਆ ਤਾਂ ਉਸਨੂੰ ਪੂਜਾ ‘ਤੇ ਸ਼ੱਕ ਹੋਇਆ। ਪੂਜਾ ਦੀ ਨਨਾਣ ਨੂੰ ਘਰ ‘ਚ ਬਦਬੂ ਵੀ ਆਈ ਜਿਸ ਕਾਰਨ ਘਰ ਦੀ ਤਲਾਸ਼ੀ ਲਈ ਗਈ। ਇਸ ਤੋਂ ਬਾਅਦ ਇਕ ਸੂਟਕੇਸ ‘ਚ ਬਲਜੀਤ ਦਾ ਸਿਰ ਮਿਲਿਆ। ਪੂਜਾ ਦੀ ਨਨਾਣ ਨੂੰ ਉਸ ‘ਤੇ ਸ਼ੱਕ ਇਕ ਟੀ.ਵੀ. ਸੀਰੀਅਲ ਦੇਖ ਕੇ ਹੋਇਆ ਸੀ। ਕੋਰਟ ਦੇ ਫੈਸਲੇ ਤੋਂ ਇਹ ਵੀ ਪਤਾ ਲੱਗਾ ਕਿ ਪੂਜਾ ਨੇ ਇਸ ਵਾਰਦਾਤ ਨੂੰ ਇਕੱਲੇ ਹੀ ਅੰਜਾਮ ਦਿੱਤਾ ਸੀ। ਹੈਵਾਨ ਬਣੀ ਪੂਜਾ ਨੇ ਬਲਜੀਤ ਦਾ ਗਲਾ ਦਬਾ ਕੇ ਮਾਰਿਆ ਸੀ, ਉਸ ਤੋਂ ਬਾਅਦ ਲਾਸ਼ ਦੇ ਟੁਕੜੇ-ਟੁਕੜੇ ਕਰ ਦਿੱਤੇ ਸਨ। ਪੁਲਸ ਅਨੁਸਾਰ ਕਤਲ ਦੀ ਵਾਰਦਾਤ 24 ਅਪ੍ਰੈਲ 2016 ਨੂੰ ਅੱਧੀ ਰਾਤ ਦੇ ਸਮੇਂ ਦੀ ਇਹ ਘਟਨਾ ਹੈ। ਪਤੀ ਦਾ ਕਤਲ ਕਰਨ ਤੋਂ ਬਾਅਦ ਅੱਗੇ ਦਾ ਪਲਾਨ ਬਣਾਉਂਦੀ-ਬਣਾਉਂਦੀ ਪਤਨੀ ਬੈੱਡ ‘ਤੇ ਲਾਸ਼ ਦੇ ਨਾਲ ਹੀ ਸੌ ਗਈ। ਅਗਲੇ ਦਿਨ ਵੀ ਲਾਸ਼ ਘਰ ਹੀ ਪਈ ਰਹੀ ਅਤੇ ਪੂਜਾ ਅੱਗੇ ਦਾ ਕੁਝ ਨਹੀਂ ਸੋਚ ਸਕੀ। 26 ਅਪ੍ਰੈਲ ਨੂੰ ਉਸਨੇ ਲਾਸ਼ ਦੇ ਟੁਕੜੇ ਕੀਤੇ ਅਤੇ ਸੂਟਕੇਸ ਅਤੇ ਕੰਬਲ ‘ਚ ਲੁਕਾ ਦਿੱਤੇ। ਪੂਜਾ ਨੇ ਸਿਰ ਨੂੰ ਕਮਰੇ ਦਾ ਫਰਸ਼ ਉਖਾੜ ਕੇ ਦਬਾ ਦਿੱਤਾ ਸੀ, ਜਿਸ ਨੂੰ ਪੁਲਸ ਨੇ ਆ ਕੇ ਬਾਹਰ ਕੱਢਿਆ ਸੀ।

LEAVE A REPLY