ਦਿਨ-ਦਿਹਾੜੇ ਲੁਟੇਰਿਆਂ ਨੇ ਕਾਂਗਰਸੀ ਪ੍ਰੀਸ਼ਦ ਦੇ ਭਰਾ ਦੀ ਕਾਰ ਦਾ ਸ਼ੀਸ਼ਾ ਤੋੜ ਉਡਾਏ ਲੱਖਾਂ ਰੁਪਏ

0
372

ਜਲੰਧਰ (ਹਰਪ੍ਰੀਤ ਕਾਹਲੋਂ/ਸ਼ਰਮਾ) ਜਲੰਧਰ ‘ਚ ਲੁੱਟ ਦੀਆਂ ਵਾਰਦਾਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਜਲੰਧਰ ਦੇ ਅਵਤਾਰ ਨਗਰ ‘ਚ ਦੇਖਣ ਨੂੰ ਮਿਲਿਆ, ਜਿੱਥੇ  ਕਾਂਗਰਸੀ ਪ੍ਰੀਸ਼ਦ ਬੰਟੀ ਨੀਲਕੰਠ ਅਤੇ ‘ਆਪ’ ਦੇ ਜ਼ਿਲਾ ਪ੍ਰਧਾਨ ਬੱਬੂ ਨੀਲਕੰਠ ਦੇ ਭਰਾ ਦੀ ਇਨੋਵਾ ਕਾਰ ਦਾ ਸ਼ੀਸ਼ਾ ਤੋੜ ਕੇ ਲੁਟੇਰਿਆਂ ਦੀ ਗੈਂਗ ਨੇ 1.20 ਲੱਖ ਰੁਪਏ ਲੁੱਟ ਲਏ। ਇਹ ਕਾਰ ਸ਼ੋਅਰੂਮ ਦੇ ਸਾਹਮਣੇ ਹੀ ਖੜ੍ਹੀ ਸੀ। ਆਦਰਸ਼ ਨਗਰ ਦੇ ਰਹਿਣ ਵਾਲੇ ਰਵਿੰਦਰ ਪਾਲ ਸਿੰਘ ਹੈੱਪੀ ਨੇ ਦੱਸਿਆ ਕਿ ਉਹ ਅਵਤਾਰ ਨਗਰ ਰੋਡ ਸਥਿਤ ਪੁਰਾਣੇ ਪੈਲੇਸ ਦੇ ਕੋਲ ਆਪਣੇ ਨੀਲਕੰਠ ਮਾਰਬਲ ਦੇ ਸ਼ੋਅਰੂਮ ‘ਤੇ ਆਏ ਸਨ। ਉਹ ਆਪਣੀ ਗੱਡੀ ਬਾਹਰ ਖੜ੍ਹੀ ਕਰਕੇ ਅੰਦਰ ਗਏ। ਜਦੋਂ ਉਹ ਵਾਪਸ ਆਏ ਤਾਂ ਦੇਖਿਆ ਕਿ ਕਾਰ ਦਾ ਪਿਛਲਾ ਸ਼ੀਸ਼ਾ ਤੋੜਿਆ ਪਿਆ ਸੀ ਅਤੇ ਅੰਦਰ ਪਏ ਬੈਗ ‘ਚੋਂ 1.20 ਲੱਖ ਰੁਪਏ ਗਾਇਬ ਸਨ। ਮੌਕੇ ‘ਤੇ ਪਹੁੰਚੇ ਥਾਣਾ ਡਿਵੀਜ਼ਨ ਚਾਰ ਦੇ ਜਾਂਚ ਅਫਸਰ ਅਮਰਜੀਤ ਸਿੰਘ ਨੇ ਦੱਸਿਆ ਕਿ ਅਸੀਂ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਨੇੜੇ ਦੇ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਉਮੀਦ ਹੈ ਕਿ ਜਲਦੀ ਹੀ ਉਨ੍ਹਾਂ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ। ਦੱਸਣਯੋਗ ਹੈ ਕਿ ਜਲੰਧਰ ‘ਚ ਲਗਾਤਾਰ ਹੋ ਰਹੀਆਂ ਲੁੱਟ ਦੀਆਂ ਵਾਰਦਾਤਾਂ ਜਲੰਧਰ ਪੁਲਸ ਦੀ ਕਾਰਜਪ੍ਰਣਾਲੀ ‘ਤੇ ਸਵਾਲੀਆਂ ਨਿਸ਼ਾਨ ਲਗਾ ਰਹੀ ਹੈ।

2017_11image_16_06_370540000untitled23456-ll 16_07_007230000untitled23456789-ll

LEAVE A REPLY