ਚੁਕੰਦਰ ਦੀ ਵਰਤੋ ਕਰਨ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

0
622

ਨਵੀਂ ਦਿੱਲੀ— ਅਕਸਰ ਚੁਕੰਦਰ ਦੀ ਵਰਤੋਂ ਸਲਾਦ ਅਤੇ ਜੂਸ ਵਜੋਂ ਕੀਤੀ ਜਾਂਦੀ ਹੈ। ਇਹ ਲਾਲ ਰੰਗ ਦਾ ਫਲ ਸਰੀਰ ਲਈ ਬਹੁਤ ਗੁਣਕਾਰੀ ਹੁੰਦਾ ਹੈ। ਇਸ ਨਾਲ ਬਲੱਡ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਚੁਕੰਦਰ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ…
1. ਚੁਕੰਦਰ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ ਸੀ ਅਤੇ ਫਾਈਬਰ ਮੌਜੂਦ ਹੁੰਦਾ ਹੈ, ਜੋ ਕਿ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮੱਰਥਾ ਵਧਾਉਂਦਾ ਹੈ।
2. ਚੁਕੰਦਰ ‘ਚ ਪਾਏ ਜਾਣ ਵਾਲੇ ਹੋਰ ਖਣਿਜ ਤੱਤ ਜਿਵੇਂ ਪੋਟਾਸ਼ੀਅਮ ਅਤੇ ਮੈਗਨੀਜ਼, ਮਾਸਪੇਸ਼ੀਆਂ, ਹੱਡੀਆਂ, ਜਿਗਰ ਅਤੇ ਗੁਰਦੇ ਲਈ ਲਾਭਕਾਰੀ ਹੁੰਦੇ ਹਨ।
3. ਨਿਯਮਿਤ ਤੌਰ ‘ਤੇ ਚੁਕੰਦਰ ਖਾਣ ਨਾਲ ਸਰੀਰ ‘ਚ ਖੂਨ ਦਾ ਦੋਰਾ ਸਹੀ ਰਹਿੰਦਾ ਹੈ।
4. ਚੁਕੰਦਰ ‘ਚ ਕੁਦਰਤੀ ਨਾਈਟ੍ਰੇਟ ਹੁੰਦੇ ਹਨ, ਜੋ ਸਰੀਰ ‘ਚ ਪਹੁੰਚ ਕੇ ਨਾਈਟ੍ਰਿਕ ਆਕਸਾਈਡ ‘ਚ ਬਦਲ ਜਾਂਦੇ ਹਨ। ਇਹ ਨਾਈਟ੍ਰਿਕ ਆਕਸਾਈਡ ਬੀ. ਪੀ. ਨੂੰ ਕੰਟਰੋਲ ‘ਚ ਰੱਖਦੇ ਹਨ।
5. ਚੁਕੰਦਰ ‘ਚ ਫਾਈਟੋਨਿਊਟਰੀਅਨਸ ਵੀ ਪਾਏ ਜਾਂਦੇ ਹਨ, ਜੋ ਕਿ ਕੈਂਸਰ ਕੋਸ਼ਿਕਾਵਾਂ ਨੂੰ ਸਰੀਰ ‘ਚ ਬਨਣ ਤੋਂ ਰੋਕਦੇ ਹਨ। ਚੁਕੰਦਰ ਦਾ ਗਾੜਾ ਰੰਗ ਵੀ ਇਸੇ ਕਾਰਨ ਹੁੰਦਾ ਹੈ।
6. ਚੁਕੰਦਰ ਖਾਣ ਨਾਲ ਦਿਮਾਗ ਤਾਜ਼ਾ ਰਹਿੰਦਾ ਹੈ, ਜਿਸ ਨਾਲ ਦਿਮਾਗ ਦੀ ਕੰਮ ਕਰਨ ਦੀ ਸਮੱਰਥਾ ਵੱਧਦੀ ਹੈ।
7. ਚੁਕੰਦਰ ‘ਚ ਉੱਚ ਮਾਤਰਾ ‘ਚ ਫਾਲਿਕ ਐਸਿਡ ਹੁੰਦਾ ਹੈ, ਜੋ ਕਿ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਔਰਤ ਦੇ ਪੇਟ ‘ਚ ਪੱਲ ਰਹੇ ਅਣਜੰਮੇਂ ਬੱਚੇ ਦੀ ਰੀੜ੍ਹ ਦੀ ਹੱਡੀ ਬਣਾਉਣ ‘ਚ ਮਦਦ ਮਿਲਦੀ ਹੈ।
8. ਚੁਕੰਦਰ ਖਾਣ ਨਾਲ ਡਾਇਬੀਟੀਜ਼ ਕੰਟਰੋਲ ‘ਚ ਰਹਿੰਦੀ ਹੈ।
9. ਚੁਕੰਦਰ ਸਰੀਰਕ ਥਕਾਵਟ ਦੂਰ ਕਰ ਊਰਜਾ ‘ਚ ਵਾਧਾ ਕਰਦਾ ਹੈ। ਇਸ ਦੇ ਨਾਈਟ੍ਰੇਟ ਤੱਤ ਧਮਨੀਆਂ ਦਾ ਵਿਸਥਾਰ ਕਰਨ ‘ਚ ਮਦਦ ਕਰਦੇ ਹਨ ਜਿਸ ਨਾਲ ਆਕਸੀਜ਼ਨ ਸਰੀਰ ਦੇ ਸਾਰੇ ਹਿੱਸਿਆਂ ‘ਚ ਠੀਕ ਤਰੀਕੇ ਨਾਲ ਪਹੁੰਚਦੀ ਹੈ। ਇਸ ਦੇ ਇਲਾਵਾ ਚੁਕੰਦਰ ‘ਚ ਆਇਰਨ ਹੁੰਦਾ ਹੈ ਜੋ ਸਟੈਮਿਨਾ ਵਧਾਉਂਦਾ ਹੈ।
10. ਚੁਕੰਦਰ ‘ਚ ਪਾਏ ਜਾਣ ਵਾਲੇ ਫਾਈਬਰ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ।

LEAVE A REPLY