ਇਕ ਹੋਰ ਧੋਖੇਬਾਜ਼ ਬਾਬਾ ਗ੍ਰਿਫਤਾਰ, ਤੰਤਰਾਂ-ਮੰਤਰਾਂ ਨਾਲ ਲੁੱਟਦਾ ਸੀ ਲੋਕਾਂ ਨੂੰ

0
436

ਗੁਰੂਗਰਾਮ (ਟੀਐਲਟੀ ਨਿਊਜ਼) ਗੁਰੂਗਰਾਮ ਪੁਲਸ ਨੇ ਦਿੱਲੀ ਤੋਂ ਇਕ ਧੋਖੇਬਾਜ਼ ਬਾਬਾ ਨੂੰ ਗ੍ਰਿਫਤਾਰ ਕੀਤਾ ਹੈ। ਬਾਬਾ ਓਮ ਬਿੰਦੂਦਾਸ ਲੋਕਾਂ ਤੋਂ ਐਕਯੂਪ੍ਰੈਸ਼ਰ, ਤੰਤਰ-ਮੰਤਰ ਅਤੇ ਯੋਗ ਸ਼ਕਤੀ ਦੇ ਅਧਾਰ ‘ਤੇ ਪੈਸੇ ਲੁੱਟਦਾ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਬਾਬੇ ਨੂੰ ਗ੍ਰਿਫਤਾਰ ਕਰਕੇ ਬਾਬੇ ਦੇ ਨਾਲ-ਨਾਲ ਲੋਕਾਂ ਤੋਂ ਲੁੱਟਿਆ ਹੋਇਆ ਸਮਾਨ ਵੀ ਬਰਾਮਦ ਕਰ ਲਿਆ ਹੈ। ਥਾਣਾ ਸੈਕਟਰ-40 ਪੁਲਸ ਨੂੰ 10 ਅਕਤੂਬਰ ਨੂੰ ਬਾਬਾ ਦੇ ਖਿਲਾਫ ਸ਼ਿਕਾਇਤ ਮਿਲੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਧੋਖੇਬਾਜ਼ ਬਾਬਾ ਤੰਤਰ-ਮੰਤਰ ਦੀ ਵਿਦਿਆ ਅਤੇ ਆਯੁਰਵੈਦਿਕ ਇਲਾਜ ਦੇ ਨਾਂ ‘ਤੇ ਲੋਕਾਂ ਤੋਂ ਸੋਨੇ ਦੇ ਗਹਿਣੇ ਅਤੇ ਪੈਸੇ ਲੁੱਟ ਲੈਂਦਾ ਸੀ, ਜਿਸ ਨੂੰ ਫੜਣ ਲਈ ਪੁਲਸ ਨੇ ਟੀਮ ਦਾ ਗਠਨ ਕੀਤਾ। ਪੁਲਸ ਨੇ ਛਾਪੇਮਾਰੀ ਕਰਕੇ ਨਵੀਂ ਦਿੱਲੀ ਦੇ ਰਾਮਲੀਲਾ ਗਰਾਉਂਡ ਦੇ ਨਜ਼ਦੀਕ ਰਾਮ ਦਰਬਾਰ ਤੋਂ ਬਾਬੇ ਨੂੰ ਕਾਬੂ ਕਰ ਲਿਆ। ਪੁਲਸ ਨੇ ਬਾਬੇ ਤੋਂ 3 ਸੋਨੇ ਦੀਆਂ ਅੰਗੂਠੀਆਂ ਅਤੇ 1 ਸੋਨੇ ਦਾ ਸਿੱਕਾ ਬਰਾਮਦ ਕੀਤਾ ਹੈ। ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ ਨਿਆਇਕ ਹਿਰਾਸਤ ‘ਤੇ ਭੇਜ ਦਿੱਤਾ ਹੈ।

LEAVE A REPLY