ਵਾਰਡ ਨੰ. 46 ਵਿੱਚ ਪਾ ਦਿੱਤੀਆਂ ਵਾਰਡ ਨੰ. 45 ਦੀਆਂ 2200 ਵੋਟਾਂ

0
210

ਜਲੰਧਰ (ਰਮੇਸ਼ ਗਾਬਾ) ਵੋਟਰ ਲਿਸਟ ਵਿੱਚ ਹੇਰਾਫੇਰੀ ਦੀਆਂ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਨਿਯਮਾਂ ਦਾ ਉਲੰਘਣ ਕਰ ਵੋਟਰ ਸੂਚੀ ਤਿਆਰ ਕਰਕੇ ਨਿਗਮ ਅਧਿਕਾਰੀਆਂ ਦੀ ਕਾਰਗੁਜਾਰੀ ਇਹ ਵੋਟਰ ਸੂਚੀਆਂ ਬਿਆਨ ਕਰ ਰਹੀਆਂ ਹਨ। ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਦੱਸਿਆਂ ਕਿ ਉਨਾਂ ਦਾ ਵਾਰਡ ਨੰ. 45 ਹੈ। ਉਨਾਂ ਦੇ ਵਾਰਡ ਦੀਆਂ ਕਰੀਬ 2200 ਵੋਟਾਂ ਵਾਰਡ ਨੰ. 46 ਵਿੱਚ ਪਾ ਦਿੱਤੀਆਂ ਗਈਆਂ ਹਨ। ਜਿਨਾਂ ਲੋਕਾਂ ਦੀਆਂ ਵੋਟਾਂ ਕੱਟ ਕੇ 46 ਨੰ. ਵਾਰਡ ਵਿੱਚ ਪਾ ਦਿੱਤੀਆ ਹਨ ਉਨਾਂ ਵਿੱਚ ਉਨਾਂ ਦੇ ਇਸ ਤਰ੍ਹਾਂ ਦੇ ਸਮਰਥਕ ਹਨ ਜੋ ਪਿਛਲੇ ਕਈ ਸਾਲਾਂ ਤੋਂ ਉਨਾਂ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨਾਂ ਨੇ ਆਰੋਪ ਲਗਾਇਆ ਕਿ ਸਾਜਸ਼ ਦੇ ਤਹਿਤ ਵੋਟਾਂ ਨੂੰ ਦੂਸਰੇ ਵਾਰਡਾਂ ਵਿੱਚ ਪਾ ਦਿੱਤਾ ਗਿਆ ਹੈ। ਭਾਟੀਆ ਨੇ ਦੱਸਿਆ ਕਿ ਉਨਾਂ ਦੀ ਪਤਨੀ ਜਸਪਾਲ ਕੌਰ ਭਾਟੀਆ ਨੇ ਇਸ ਸਬੰਧੀ ਉਚ ਅਧਿਕਾਰੀ ਮਲਕੀਤ ਰਾਮ ਅਤੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੂੰ ਸ਼ਿਕਾਇਤ ਦਿੱਤੀ ਹੈ।

LEAVE A REPLY