ਆਪ ਆਗੂ ਭਗਵੰਤ ਮਾਨ ਆਪਣਾ ਦਿਮਾਗੀ ਸੰਤੁਲਨ ਗੁਆ ਬੈਠੇ ਹਨ- ਸੁਭਾਸ਼ ਗੋਰੀਆ

0
391

ਜਲੰਧਰ (ਹਰਪ੍ਰੀਤ ਕਾਹਲੋਂ) ਸ਼ਿਵ ਸੈਨਾ ਕਾਮਗਰ ਦੀ ਇਕ ਬੈਠਕ ਸ਼ਹੀਦ ਊਧਮ ਸਿੰਘ ਨਗਰ ਭਗਵਾਨ ਮਹਾਵੀਰ ਮਾਰਗ ਜਿਲਾ ਪ੍ਰਭਾਰੀ ਦੀਪਕ ਸ਼ਰਮਾ ਦੀ ਅਗਵਾਹੀ ਚ ਹੋਈ ਜਿਸ ਵਿਚ ਪਾਰਟੀ ਦੇ ਮੁੱਖ ਪ੍ਰਵਕਤਾ ਸੁਭਾਸ਼ ਗੋਰੀਆ ਵਿਸ਼ੇਸ਼ ਤੌਰ ਤੇ ਹਾਜਰ ਹੋਏ ਜਿਨ੍ਹਾਂ ਨੇ ਪੰਜਾਬ ਪੁਲਿਸ ਵੱਲੋਂ ਪਕੜੇ ਗਏ ਹਿੰਦੂ ਨੇਤਾਵਾਂ ਦੇ ਕਾਤਲਾਂ ਦੇ ਸਮਰਥਨ ਚ ਆਏ ਆਪ ਨੇਤਾ ਭਗਵੰਤ ਮਾਨ ਨੂੰ ਲੰਬੇ ਹੱਥੀਂ ਲੈਂਦੇ ਹੋਏ ਕਿਹਾ ਕਿ ਭਗਵੰਤ ਮਾਨ ਆਪਣਾ ਮਾਨਸਿਕ ਸੰਤੁਲਨ ਖੋ ਬੈਠਾ ਹੈ ਹਿੰਦੂ ਨੇਤਾਵਾਂ ਦੇ ਕਾਤਿਲ ਜਗਤਾਰ ਸਿੰਘ ਜੌਹਲ ਦੇ ਹੱਕ ਚ ਖੁੱਲ ਕੇ ਅੱਜ ਉਹ ਸਾਹਮਣੇ ਆਏ ਤੇ ਆਪਣਾ ਚਿਹਰਾ ਸਾਹਮਣੇ ਲਿਆਂਦਾ ਹੈ। ਗੋਰੀਆਂ ਨੇ ਕਿਹਾ ਕਿ ਆਪ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਇਕ ਵਾਰ ਵੀ ਮਾਰੇ ਗਏ ਹਿੰਦੂ ਨੇਤਾਵਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਨਹੀਂ ਕੀਤਾ ਉਲਟਾ ਉਨ੍ਹਾਂ ਦੇ ਕਾਤਲਾਂ ਦੇ ਸਮਰਥਨ ਚ ਖੁੱਲ ਕੇ ਸਾਹਮਣੇ ਆ ਗਏ ਜੋ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਅਤੇ ਪੂਰੇ ਪੰਜਾਬ ਚ ਭਗਵੰਤ ਮਾਨ ਦੇ ਪੁਤਲੇ ਫੂਕਾਂਗੇ ਇਸ ਮੌਕੇ ਜਿਲਾ ਪ੍ਰਧਾਨ ਬਲਬੀਰ ਗੋਰੀਆ , ਦਿਹਾਤੀ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ , ਪੰਜਾਬ ਸੈਕਰਟੀ ਸੰਜੀਵ ਵਾਲੀਆ ਨੇ ਕਿਹਾ ਕਿ ਕੱਟੜਪੰਥੀ ਪੰਜਾਬ ਦਾ ਮਾਹੌਲ ਆਈਐਸਆਈ ਦੇ ਇਸ਼ਾਰੇ ਤੇ ਖ਼ਰਾਬ ਕਰਨ ਦੀ ਕੋਸ਼ਿਸ ਕਰ ਰਹੇ ਹਨ।

LEAVE A REPLY