ਪੁਲਿਸ ਚੌਂਕੀ ਨੂੰ ਲੱਗੀ ਭਿਆਨਕ ਅੱਗ, ਭਾਰੀ ਨੁਕਸਾਨ

0
644

ਲੁਧਿਆਣਾ – ਥਾਣਾ ਬਸਤੀ ਜੋਧੇਵਾਲ ਅਧੀਨ ਪੈਂਦੀ ਟਿੱਬਾ ਪੁਲਿਸ ਚੌਂਕੀ ‘ਚ ਅੱਜ ਸਵੇਰੇ ਅੱਗ ਲੱਗਣ ਕਾਰਨ ਉੱਥੇ ਪਿਆ ਭਾਰੀ ਮਾਤਰਾ ਵਿਚ ਧਾਗਾ ਤੇ ਅੱਠ ਦੋ ਪਹੀਆ ਵਾਹਨ ਸੜ ਕੇ ਸੁਆਹ ਗਏ ਹਨ। ਅੱਗ ਸਵੇਰੇ 6 ਵਜੇ ਦੇ ਕਰੀਬ ਲੱਗੀ। ਅੱਗ ਇਕ ਹਿੱਸੇ ਤੋਂ ਲੱਗੀ, ਜਿਸ ਨੇ ਸਾਰੀ ਚੌਕੀ ਨੂੰ ਆਪਣੀ ਲਪੇਟ ‘ਚ ਲੈ ਲਿਆ। ਅੱਗ ਕਾਰਨ ਚੌਕੀ ਦੀ ਇਮਾਰਤ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ। ਫਾਇਰ ਬ੍ਰਿਗੇਡ ਦਾ ਅਮਲਾ ਅੱਗ ਬੁਝਾਉਣ ਦੇ ਕੰਮ ‘ਚ ਲੱਗਾ ਹੋਇਆ ਹੈ। ਚੌਕੀ ਇੰਚਾਰਜ ਕਪਿਲ ਸ਼ਰਮਾ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।09_06_588180000aaa-ll2017_11image_09_05_291310000aaa-ll

LEAVE A REPLY