ਅਖਿਲ ਭਾਰਤੀ ਹਿਊਮਨ ਰਾਈਟ ਵੈਲਫੇਅਰ ਸੋਸਾਇਟੀ ਦੀ ਜਿਲਾ ਪ੍ਰਧਾਨ ਡੌਲੀ ਹਾਂਡਾ ਅਤੇ ਲੁੱਕ ਮੀ ਮਮਤਾ, ਮਨੀ ਨੇ ਚੁੱਕਿਆ ਬੀੜਾ ਲੜਕੀਆਂ ਨੂੰ ਸਵੈ-ਨਿਰਪੱਖ ਬਣਾਉਣ ਦਾ

0
306

ਜਲੰਧਰ (ਰਮੇਸ਼ ਗਾਬਾ) ਅਖਿਲ ਭਾਰਤੀ ਹਿਊਮਨ ਰਾਈਟਸ ਵੈਲਫੇਅਰ ਸੋਸਾਇਟੀ ਵੱਲੋਂ ਲੁੱਕ ਮੀ ਦੇ ਨਾਲ ਮਿਲ ਕੇ ਜਰੂਰਤਮੰਦ ਲੜਕੀਆਂ ਨੂੰ ਇਕ ਸਾਲ ਦਾ ਬਿਊਟੀਸ਼ਨ ਦਾ ਕੋਰਸ ਸ਼ੁਰੂ ਕਰਵਾਇਆ ਗਿਆ।। ਇਸ ਮੌਕੇ ਡੌਲੀ ਹਾਂਡਾ ਨੇ ਦੱਸਿਆ ਕਿ ਸੰਸਥਾ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਜਰੂਰਤਮੰਦ ਅਤੇ ਬੇ-ਸਹਾਰਾ ਲੜਕੀਆਂ ਨੂੰ ਫ੍ਰੀ ਕੰਪਿਊਟਰ ਕੋਰਸ ਵੀ ਕਰਵਾਏ ਜਾਣਗੇ।। ਉਨਾਂÎ ਨੇ ਕਿਹਾ ਕਿ ਕੁੜੀਆਂ ਅਤੇ ਮੁੰਡੀਆ ਵਿੱਚ ਕੋਈ ਫਰਕ ਨਹੀ ਹੈ। ਇਸ ਮੌਕੇ ਉਨਾਂ ਨੇ ਕਿਹਾ ਕਿ ਲੜਕੀਆਂ ਲਈ ਪਿੰਡਾਂ ਚੋਂ ਆਉਣ ਲਈ ਫ੍ਰੀ ਆਟੋ ਵੀ ਲਾਏ ਜਾਣਗੇ ਤਾਂ ਕਿ ਜਿਆਦਾ ਤੋਂ ਜਿਆਦਾ ਲੜਕੀਆਂ ਸਿੱਖ ਸਕਣ ਅਤੇ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੀ ਜਿੰਦਗੀ ਸੁਧਾਰ ਸਕਣ। ਇਸ ਮੌਕੇ  ਸ਼ੈਲ ਅਗਰਵਾਲ, ਸੁਸ਼ਮਾ ਚਾਵਲਾ, ਚਾਵਲਾ ਨਰਸਿੰਗ ਹੋਸ, ਰੇਡੀਓ ਐਫ ਐਮ ਸੀਮਾ ਧੋਨੀ, ਮਮਤਾ ਮੈਨੀ, ਰਸ਼ਮੀ ਭੱਲਾ, ਵੀਨਾ ਮਹਾਜਨ, ਸਰੋਜ ਬਜਾਜ, ਸੁਸ਼ਮਾ ਰਾਣੀ, ਰੀਮਾ ਸਚਦੇਵਾ, ਅੰਜੂ ਲੂੰਬਾ, ਮੰਜੂਰ ਅਹਿਮਦ, ਹੈਰੀ ਆਦਿ ਮੌਜੂਦ ਸਨ।

 41a9b536-d5c9-43b5-98a5-bf7e9c644d2b

LEAVE A REPLY