ਮੰਗਾਂ ਪੂਰੀਆਂ ਨਾ ਹੋਣ ‘ਤੇ ਦੂਰਦਰਸ਼ਨ ਦੇ ਮੁਲਾਜ਼ਮਾਂ ਨੇ ਫਿਰ ਤੋਂ ਦਿੱਤਾ ਧਰਨਾ

0
235

ਜਲੰਧਰ (ਹਰਪ੍ਰੀਤ ਕਾਹਲੋਂ) ਮੰਗਾਂ ਪੂਰੀਆਂ ਨਾ ਹੋਣ ਨੂੰ ਲੈ ਕੇ ਮੰਗਲਵਾਰ ਨੂੰ ਇਕ ਵਾਰ ਫਿਰ ਤੋਂ ਦੂਰਦਰਸ਼ਨ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਦੂਰਦਰਸ਼ਨ ਦੇ ਬਾਹਰ ਧਰਨਾ ਦਿੱਤਾ ਗਿਆ। ਦੱਸਣਯੋਗ ਹੈ ਮੁਲਾਜ਼ਮਾਂ ਦਾ ਦੋਸ਼ ਹੈ ਕਿ ਇਨ੍ਹਾਂ ਨੂੰ ਡਾਇਰੈਕਟਰ ਇੰਦੂ ਵਰਮਾ ਵੱਲੋਂ ਕੱਢਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਦੇ ਵਿਰੋਧ ‘ਚ ਜਲੰਧਰ ਦੂਰਦਰਸ਼ਨ ਦੇ ਕੁਝ ਅਧਿਕਾਰੀਆਂ ਦੀ ਸ਼ਹਿ ‘ਤੇ ਕੈਜ਼ੂਅਲ ਕਾਨਟਰੈਕਟ ਯੂਨੀਅਨ ਨੇ ਇਕ ਨਵੰਬਰ ਤੋਂ ਦੂਰਦਰਸ਼ਨ ਦੇ ਬਾਹਰ ਧਰਨਾ ਦੇਣ ਦਾ ਫੈਸਲਾ ਲਿਆ ਸੀ। ਦੱਸ ਦਈਏ ਦੂਰਦਰਸ਼ਨ ‘ਤੇ ਸੈਮੀਨਾਰ ਅਤੇ ਹੋਰ ਪ੍ਰੋਗਰਾਮਾਂ ਲਈ ਪ੍ਰੋਡਿਊਸਰ ਅਕਸਰ ਕੈਜ਼ੂਅਲ ਅਸਾਈਨਮੈਂਟ ‘ਤੇ ਐਂਕਰ ਨੂੰ ਸੱਦਾ ਦਿੰਦੇ ਹਨ। ਇਨ੍ਹਾਂ ਨੂੰ ਅਸਾਈਨਮੈਂਟ ਦੇ ਆਧਾਰ ‘ਤੇ ਹੀ ਭੁਗਤਾਣ ਕੀਤਾ ਜਾਂਦਾ ਹੈ। ਸੂਤਰਾਂ ਮੁਤਾਬਕ ਦੂਰਦਰਸ਼ਨ ਜਲੰਧਰ ‘ਚ 50-60 ਲੋਕ ਕੈਜ਼ੂਅਲ ਅਸਾਈਨਮੈਂਟ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਮੰਗਾਂ ਪੂਰੀਆਂ ਕਰਨ ਨੂੰ ਲੈ ਕੇ ਮੁਲਾਜ਼ਮਾਂ ਤੋਂ ਦੂਰਦਰਸ਼ਨ ਦੇ ਅਧਿਕਾਰੀਆਂ ਵੱਲੋਂ ਇਕ ਹਫਤੇ ਦਾ ਸਮਾਂ ਮੰਗਿਆ ਸੀ ਪਰ ਇਕ ਹਫਤਾ ਬੀਤਣ ਦੇ ਬਾਅਦ ਵੀ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ, ਜਿਸ ਕਰਕੇ ਮੰਗਲਵਾਰ ਨੂੰ ਉਨ੍ਹਾਂ ਨੇ ਦੂਰਦਰਸ਼ਨ ਦੇ ਬਾਹਰ ਧਰਨਾ ਦੇ ਦਿੱਤਾ।

LEAVE A REPLY