ਬੰਦ ਹੋ ਚੁੱਕੇ 500-1000 ਦੇ ਨੋਟਾਂ ਨਾਲ ਹੋਣਗੀਆਂ ਦੱਖਣੀ ਅਫਰੀਕਾ ‘ਚ ਚੋਣਾਂ, ਜਾਣੋ ਕਿਵੇਂ

0
481

ਮੋਦੀ ਸਰਕਾਰ ਵੱਲੋਂ ਪਿਛਲੇ ਸਾਲ ਕੀਤੀ ਗਈ ਨੋਟਬੰਦੀ ਤੋਂ ਬਾਅਦ ਬੰਦ ਕੀਤੇ ਗਏ ਪੁਰਾਣੀ ਕਰੰਸੀ ਦੇ 500 ਤੇ 1000 ਰੁਪਏ ਦੇ ਨੋਟ ਕਾਗ਼ਜ਼ ਦੇ ਟੁਕੜੇ ਬਣ ਗਏ ਸਨ। ਭਾਰਤ ਲਈ ਖ਼ਰਾਬ ਹੋ ਚੁੱਕੇ ਇਨ੍ਹਾਂ ਨੋਟਾਂ ਦੀ ਵਰਤੋਂ ਦੱਖਣੀ ਅਫਰੀਕਾ ਦੀਆਂ ਚੋਣਾਂ ਵਿੱਚ ਕੀਤੀ ਜਾਵੇਗੀ।

ਕਿਵੇਂ ਹੋਵੇਗੀ ਨੋਟਾਂ ਦੀ ਵਰਤੋਂ:

ਵੈਸਟਰਨ ਇੰਡੀਅਨ ਪਲਾਈਵੁੱਡ ਲਿਮਟਿਡ ਨਾਂ ਦੇ ਇੱਕ ਕੇਰਨ ਦੇ ਸਟਾਰਟਅੱਪ ਨੇ ਰਿਜ਼ਰਵ ਬੈਂਕ ਪਾਸੋਂ ਪੁਰਾਣੇ ਨੋਟ ਲੈ ਲਏ ਸਨ। ਇਨ੍ਹਾਂ ਨੋਟਾਂ ਦੀ ਮਦਦ ਨਾਲ ਪਲਾਈਵੁੱਡ ਬਣਾਈ ਜਾ ਰਹੀ ਹੈ। ਇਹ ਕੰਮ ਨੋਟਬੰਦੀ ਤੋਂ ਤੁਰੰਤ ਬਾਅਦ ਸ਼ੁਰੂ ਕਰ ਦਿੱਤਾ ਗਿਆ ਸੀ। ਇਨ੍ਹਾਂ ਪਲਾਈਵੁੱਡ ਦੀ ਵਰਤੋਂ ਬੈਨਰ ਬਣਾਉਣ ਤੇ ਪ੍ਰਚਾਰ ਸਮੱਗਰੀ ਤਿਆਰ ਕਰਨ ਲਈ ਕੀਤਾ ਜਾਵੇਗਾ। ਦੱਖਣੀ ਅਫਰੀਕਾ ਵਿੱਚ 2019 ਵਿੱਚ ਚੋਣਾਂ ਹੋਣੀਆਂ ਹਨ, ਇਨ੍ਹਾਂ ਦੀ ਵਰਤੋਂ ਉੱਥੇ ਕੀਤੀ ਜਾਵੇਗੀ।

ਕੰਪਨੀ ਦੇ ਮਾਰਕੀਟਿੰਗ ਪ੍ਰਮੁੱਖ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਆਰ.ਬੀ.ਆਈ. ਤੋਂ 800 ਟਨ ਪੁਰਾਣੇ ਨੋਟ ਲਏ ਸਨ, ਜਿਨ੍ਹਾਂ ਦੀ ਵਰਤੋਂ ਪਲਾਈਵੁੱਡ ਬਣਾਉਣ ਲਈ ਕੀਤੇ ਜਾ ਰਿਹਾ ਹੈ।

ਰਿਜ਼ਰਵ ਬੈਂਕ ਕੋਲ ਕਿੰਨੇ ਵਾਪਸ ਆਏ?

ਨੋਟਬੰਦੀ ਤੋਂ ਬਾਅਦ ਬੀਤੇ ਅਗਸਤ ਵਿੱਚ ਕੇਂਦਰੀ ਬੈਂਕ ਨੇ ਦੱਸਿਆ ਸੀ ਕਿ ਬੰਦ ਕੀਤੇ ਗਏ 500 ਤੇ 1000 ਰੁਪਏ ਦੇ ਕੁੱਲ ਨੋਟਾਂ ਵਿੱਚੋਂ 98.96 ਫ਼ੀ ਸਦੀ ਵਾਪਸ ਬੈਂਕ ਵਿੱਚ ਜਮ੍ਹਾਂ ਹੋ ਗਏ ਸਨ। ਜਿਨ੍ਹਾਂ ਦਾ ਕੁੱਲ ਮੁੱਲ 15.28 ਲੱਖ ਕਰੋੜ ਸੀ।

LEAVE A REPLY