ਕੱਪੜੇ ਦੀ ਦੁਕਾਨ ‘ਤੇ ਚੋਰੀ ਕਰ ਲਗਾਈ ਅੱਗ

0
217

ਜਲੰਧਰ (ਰਮੇਸ਼ ਗਾਬਾ)  ਸਾਈਂ ਕ੍ਰਿਪਾ ਰੈਡੀਮੈਟ ਗਾਰਮੈਂਟ ਦੀ ਦੁਕਾਨ ‘ਚ ਚੋਰਾਂ ਨੇ ਚੋਰੀ ਕਰਨ ਤੋਂ ਬਾਅਦ ਅੱਗ ਲਗਾ ਦਿੱਤੀ। ਦੁਕਾਨ ਮਾਲਕ ਗੌਰਵ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਜਦੋਂ ਉਹ ਵੀਰਵਾਰ ਸਵੇਰੇ ਦੁਕਾਨ ‘ਤੇ ਪਹੁੰਚੇ ਤਾਂ ਦੇਖਿਆ ਕਿ ਦੁਕਾਨ ਦੇ ਤਾਲੇ ਟੁੱਟੇ ਪਏ ਸਨ ਅਤੇ ਦੁਕਾਨ ਦਾ ਸਾਮਾਨ ਜਲਿਆ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਦੁਕਾਨ ‘ਚੋਂ 5 ਹਜ਼ਾਰ ਦੀ ਨਕਦੀ ਅਤੇ ਕੁਝ ਕੀਮਤੀ ਕੱਪੜੇ ਗਾਇਬ ਸਨ। ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY