ਸੁਰਜੀਤ ਹਾਕੀ ਟੂਰਨਾਮੈਂਟ ਦੌਰਾਨ ਡਰਾਅ ਰਾਹੀਂ ਨਿਕਲੀ ਆਲਟੋ ਕਾਰ ਅਤੇ ਮੋਟਰਸਾਇਕਲ ਡਿਪਟੀ ਕਮਿਸ਼ਨਰ ਵਲੋਂ ਖੁਸ਼ਕਿਸਮਤ ਵਿਜੇਤਾ ਹਵਾਲੇ

0
616

ਜਲੰਧਰ (ਰਮੇਸ਼ ਗਾਬਾ/ਸ਼ਰਮਾ/ਕਰਨ)ਬੀਤੇ ਦਿਨ੍ਹੀ ਸਥਾਨਕ ਉਲੰਪੀਅਨ ਸੁਰਜੀਤ ਹਾਕੀ
DSC_0049 copyਸਟੇਡੀਅਮ ਵਿਖੇ ਸਪੰਨ ਹੋਏ 34ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਇਨਲ ਵਾਲੇ ਦਿਨ ਦਰਸ਼ਕਾਂ ਲਈ ਜਿਹੜੇ ਲੱਕੀ ਡਰਾਅ ਕੱਢੇ ਗਏ ਸਨ ਉਨ੍ਹਾਂ ਵਿਚੋਂ ਆਲਟੋ ਕਾਰ ਜਲੰਧ੍ਰ ਦੇ ਵਿੰਡਸਰ ਪਾਰਕ ਦੇ ਰਹਿਣ ਵਾਲੇ ਪ੍ਰਸ਼ੋਤਮ ਤਨੇਜਾ ਦੀ ਨਿਕਲੀ ਸੀ। ਇਸ ਆਲਟੋ ਕਾਰ ਦੀਆਂ ਚਾਬੀਆਂ ਅੱਜ ਜਲੰਧਰ ਦੇ ਡਿਪਟੀ ਕਮਿਸ਼ਨਰ ਅਤੇ ਸੁਰਜੀਤਹਾਕੀ ਸੋਸਾਇਟੀ ਦੇ ਪ੍ਰਧਾਨ ਵਰਿੰਦਰ ਕੁਮਾਰ ਸ਼ਰਮਾ ਨੇ ਪ੍ਰਸ਼ੋਤਮ ਤਨੇਜਾ ਨੂੰ ਦਿੱਤੀਆਂ। ਇਸ ਮੌਕੇ ਪ੍ਰਸ਼ੋਤਮ ਤਨੇਜਾ ਦੇ ਨਾਲ ਉਸ ਦੀ ਪਤਨੀ ਅਤੇ ਬੱਚਾ ਵੀ ਮੋਜੂਦ ਸੀ। ਇਹ ਕਾਰ
ਦਰਸ਼ਕਾਂ ਲਈ ਨਕੋਦਰ ਦੇ ਆਈਜੇਐਮ ਗਰੁੱਪ ਦੇ ਆਸ਼ੂ ਮਰਵਾਹਾ ਵਲੋਂ ਸਪਾਂਸਰ ਕੀਤੀ ਸੀ। ਇਸਦੇ ਨਾਲ ਹੀ ਲੱਕੀ ਡਰਾਅ ਰਾਹੀਂ ਨਿਕਲੇ ਮੋਟਰਾਸਾਇਕਲ ਦੀਆਂ ਚਾਬੀਆਂ ਵੀ ਵੇਰਕਾਮਿਲਕ ਪਲਾਂਟ ਦੇ ਨੇੜੇ ਰਹਿਣ ਵਾਲੇ ਅਰਮਾਨ ਸਿੰਘ ਨੂੰ ਸੋਂਪੀਆਂ ਗਈਆਂ। ਇਹ ਮੋਟਰਸਾਇਕਲ ਕੈਨੇਡਾ ਨਿਵਾਸੀ ਡਾਕਟਰ ਵਰਿੰਦਰ ਸਿੰਘ ਬਰਵਾਲ ਵਲੋਂ ਹਰਮਨਜੀਤ ਸਿੰਘ ਰੌਣੀ ਦੀ ਯਾਦ ਵਿੱਚ ਸਪਾਂਸਰ ਕੀਤਾ ਗਿਆ ਸੀ। ਇਸ ਸਮਾਰੋਹ ਸਮੇਂ ਪੁਲਿਸ ਕਮਿਸ਼ਨਰ ਪੀ ਕੇ ਸਿਨਹਾ,ਹਰਮਿੰਦਰ ਸਿੰਘ ਤਹਿਸੀਲਦਾਰ ਜਲੰਧਰ-2, ਗੁਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ, ਰਾਮ ਪ੍ਰਤਾਪ, ਸੁਰਿੰਦਰ ਸਿੰਘ ਭਾਪਾ, ਰਣਬੀਰ ਸਿੰਘ ਰਾਣਾ ਟੁੱਟ, ਰਣਜੀਤ ਸਿੰਘ ਟੁੱਟ (ਯੂਐਸਏ), ਗੁਰਵਿੰਦਰ ਸਿੰਘ ਗੁੱਲੂ, ਇਕਬਾਲ ਸਿੰਘ ਢਿਲੋਂ, ਨਰਿੰਦਰ ਪਾਲ ਸਿੰਘ
ਜੱਜ, ਲਖਵਿੰਦਰ ਲੱਕੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

LEAVE A REPLY