ਨਾਰੀ ਸ਼ਕਤੀ ਕਲੱਬ ਵੱਲੋਂ ਵਰਿੰਦਾਵਨ ਮੰਦਰ ‘ਚ ਭਜਨ ਕੀਰਤਨ ਦਾ ਆਯੋਜਨ ਕੀਤਾ ਗਿਆ

0
540

ਜਲੰਧਰ (ਰਮੇਸ਼ ਗਾਬਾ)  ਨਾਰੀ ਸ਼ਕਤੀ ਕਲੱਬ ਵੱਲੋਂ ਵਰਿੰਦਾਵਨ ਮੰਦਰ ‘ਚ ਭਜਨ ਕੀਰਤਨ ਦਾ ਕੀਤਾ ਗਿਆ ਜਿਸ ਵਿੱਚ ਮੁੱਖ ਤੌਰ ਤੇ ਡੋਲੀ ਹਾਂਡਾ ਸਹਿਤ ਕਲੱਬ ਦੀਆਂ ਮਹਿਲਾਵਾਂ ਨੇ ਭਜਨ ਕੀਰਤਨ ਕਰ ਮਾਂ ਦੇ ਦਰਬਾਰ ਤੇ ਹਾਜ਼ਰੀ ਲਗਵਾਈ। ਇਸ ਮੌਕੇ ਤੇ ਪ੍ਰਧਾਨ ਡੋਲੀ ਹਾਂਡਾ ਨੇ ਦੱਸਿਆ ਕਿ ਮਾਂ ਭਗਵਤੀ ਦੇ ਗੁਣਗਾਨ ਨਾਲ ਜਿਥੇ ਮਨ ਨੂੰ ਸਕੂਨ ਮਿਲਦਾ ਹੈ ਉਥੇ ਹੀ ਮਾਂ ਭਗਵਤੀ ਆਪਣੇ ਭਗਤਾਂ ਤੇ ਅਪਾਰ ਕ੍ਰਿਪਾ ਕਰਦੀ ਹੈ। ਭਜਨ ਕੀਰਤਨ ਦੇ ਬਾਅਦ ਪੂਜਾ ਅਰਚਨਾ ਕਰ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਮੰਦਰ ਦੀ ਪ੍ਰਧਾਨ ਰਾਣੀ ਸੋਂਧੀ, ਕਰੂਣਾ, ਜੋਤੀ ਸੋਂਧੀ, ਵੰਦਨਾ ਸ਼ਰਮਾ, ਅਨਿਕਾ, ਅੰਜੂ ਸ਼ਰਮਾ, ਰਜਨੀ ਸ਼ਰਮਾ, ਅੰਜੂ ਲੁੰਬਾ ਨੇ ਮਾਤਾ ਦੇ ਦਰਬਾਰ ਵਿੱਚ ਹਾਜ਼ਰੀ ਲਗਵਾਈ।

LEAVE A REPLY