ਐਮ ਜੀ ਐਨ ਪਬਲਿਕ ਸਕੂਲ ‘ਚ 13ਵਾਂ ਇਨਾਮ ਵੰਡ ਸਮਾਗਮ ਦਾ ਆਯੋਜਨ

0
251

2H5A9313 ਜਲੰਧਰ (ਰਮੇਸ਼ ਗਾਬਾ) ਐਮ ਜੀ ਐਨ ਪਬਲਿਕ ਸਕੂਲ ਫੇਸ 2 ਵਿੱਚ 13ਵਾਂ ਇਨਾਮ ਵੰਡ ਸਮਾਗਮ ਮਨਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕੇਂਦਰੀ ਮੰਤਰੀ ਵਿਜੇ ਸਾਂਪਲਾ ਵਿਸ਼ੇਸ਼ ਤੌਰ ਤੇ ਪਹੁੰਚੇ। ਐਮ ਜੀ ਐਨ ਸਕੂਲ ਦੇ ਚੇਅਰਮੈਨ ਸ. ਜੀਐਸ ਨਰੂਲਾ, ਵਾਇਸ ਚੇਅਰਮੈਨ ਐਸ ਐਸ ਸੈਣੀ, ਐਮਜੀਐਨ ਐਜੂਕੇਸ਼ਨ ਟਰੱਸਟ ਦੇ ਸੈਕਟਰੀ ਸ. ਜਰਨੈਲ ਸਿੰਘ ਪਸਰੀਚਾ, ਮੈਨੇਜਰ ਐਸਐਮ ਸੀ. ਗੁਰਪ੍ਰੀਤ ਸਿੰਘ ਪਸਰੀਚਾ, ਨੇ ਸ੍ਰੀ ਵਿਜੇ ਸਾਂਪਲਾ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰ ਸਵਾਗਤ ਕੀਤਾ। ਸਕੂਲ ਦੇ ਸਮਾਗਮ ਦੀ ਸ਼ੁਰੂਆਤ ਸ਼ਬਦ ਨਾਲ ਹੋਈ। ਬੱੱਚਿਆਂ ਵੱਲੋਂ ਗਣੇਸ਼ ਵੰਦਨਾ ਕਰਕੇ ਤਾਂ ਸਮਾਗਮ ਦਾ ਰੰਗ ਹੀ ਬੰਨ ਦਿੱਤਾ ਗਿਆ। ਸਕੂਲ ਦੇ ਸਮਾਗਮ ਦਾ ਵਿਸ਼ਾ ‘ਖੁਸ਼’ ਸੀ ਜਿਸ ਦੀ ਹਰ ਇਕ ਵਿਅਕਤੀ ਨੂੰ ਲੋੜ ਹੈ। ਇਸ ਖੁਸ਼ੀ ਵਿਜਿਡ ਡਾਂਸ ਦੇ ਰੂਪ ਵਿੱਚ ਸਾਹਮਣੇ ਆਈ ਤਾਂ ਸਾਰਾ ਹਾਲ ਤਾੜੀਆਂ ਦੀ ਤਾਲ ਨਾਲ ਗੁੰਜ ਉਠਿਆ। ਇਸ ਮੌਕੇ ਵਿਜੇ ਸਾਂਪਲਾ ਵੱਲੋਂ ਬੱਚਿਆਂ ਨੂੰ ਇਨਾਮ ਵੰਡੇ ਗਏ। ਸਕੂਲ ਦੇ ਪ੍ਰਿੰਸੀਪਲ ਸ. ਜਤਿੰਦਰ ਸਿੰਘ ਨੇ ਸਕੂਲ ਦੀ ਸਲਾਨਾ ਰਿਪੋਰਟ ਪੜੀ ਜਿਸ ਵਿੱਚ ਸਕੂਲ ਦੀਆਂ ਪ੍ਰਾਪਤੀਆਂ ਨੂੰ ਉਭਾਰਿਆ। ਪੰਜਾਬ ਦੇ ਲੋਕ ਨਾਚ ਭੰਗੜੇ ਸੰਮੀ ਤੇ ਬਾਬਿਆਂ ਦਾ ਕਹੇ ਜਾਣਾ ਵਾਲੇ ਮਲਵਈ ਗਿੱਧੇ ਨੇ ਤਾਂ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ।

LEAVE A REPLY