ਸੁਧਾਰ ਕਾਲਜ ਦਾ ‘ਸਮੂਹ ਗੀਤ’ ਪੰਜਾਬ ਯੂਨੀਵਰਸਿਟੀ ਵਿਚੋਂ ਪਹਿਲੇ ਸਥਾਨ ‘ਤੇ

0
329

ਲੁਧਿਆਣਾ (ਹਰਪ੍ਰੀਤ ਕਾਹਲੋਂ) ਪ੍ਰਸਿੱਧ ਵਿੱਦਿਅਕ ਸੰਸਥਾ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਦੇ ਸੰਗੀਤ ਵਿਭਾਗ ਨੇ ਕਾਲਜ ਦੀਆਂ ਪ੍ਰਾਪਤੀਆਂ ਵਿਚ ਮਹੱਤਵਪੂਰਨ ਵਾਧਾ ਕਰਦਿਆਂ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਵਿਖੇ ਹੋਏ ਪੰਜਾਬ ਯੂਨੀਵਰਸਿਟੀ ਯੂਥ ਤੇ ਹੈਰੀਟੇਜ਼ ਫੈਸਟੀਵਲ ਦੇ ‘ਸਮੂਹ ਗੀਤ’ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਵਿਭਾਗ ਮੁਖੀ ਤੇ ਟੀਮ ਇੰਨਚਾਰਜ ਡਾ. ਸੋਨੀਆ ਅਹੂਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਕਾਬਲੇ ਵਿਚ ਵੱਖ-ਵੱਖ ਜ਼ੋਨਾਂ ਦੀਆਂ ਬਾਰਾਂ ਟੀਮਾਂ ਨੇ ਭਾਗ ਲਿਆ, ਜਿਸ ਵਿਚੋਂ ਸੁਧਾਰ ਕਾਲਜ ਦੀਆਂ ਵਿਦਿਆਰਥਣਾਂ ਪ੍ਰਦੀਪ ਕੌਰ, ਤਰਨਜੀਤ ਕੌਰ, ਰਾਜਦੀਪ ਕੌਰ, ਗੁਰਜਿੰਦਰ ਕੌਰ, ਗਿਆਨ ਕੌਰ ਤੇ ਚੇਤਨਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਮੂਹ ਗੀਤ ਦੀ ਇਹ ਟੀਮ ਅੰਬਾਲਾ ਵਿਖੇ ਹੋਣ ਵਾਲੇ ਅੰਤਰ ‘ਵਰਸਿਟੀ ਮੁਕਾਬਲਿਆਂ ਵਿਚ ਭਾਗ ਲਵੇਗੀ। ਕਾਲਜ ਪ੍ਰਿੰਸੀਪਲ ਡਾ. ਸਵਰਨਜੀਤ ਸਿੰਘ ਦਿਓਲ ਨੇ ਵਿਭਾਗ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੇ ਲਗਭਗ ਤਿੰਨ ਸਾਲਾਂ ਤੋਂ ਸ਼ੁਰੂ ਹੋਏ ਸੰਗੀਤ ਵਿਭਾਗ ਦੀ ਇਹ ਇਕ ਗਿਨਣਯੋਗ ਪ੍ਰਾਪਤੀ ਹੈ।

LEAVE A REPLY