ਸੀਟੀ ਗਰੁੱਪ ਵਿਖੇ ਹੋਇਆ ਇੰਨਟੈਲੀਜੈਂਟ ਮੀਟ 2017

0
326
  • ਅੱਠ ਸੌ ਤੋ ਵੀ ਵੱਧ ਵਿਦਿਆਰਥੀਆਂ ਅਤੇ ਪਰਿਵਾਰਾਂ ਨੇ ਕੀਤੀ ਸ਼ਿਰਕਤ
    ਜਲੰਧਰ (ਰਮੇਸ਼ ਗਾਬਾ) ਸੀਟੀ  ਗਰੁੱਪ ਅਤੇ ਮਿਨਤਾ ਸਕਿਲਸ ਐਂਡ ਮੈਨੇਜਮੈਂਟ ਐਸੋਸਿਏਅਸ਼ਨ ਦੇ ਸਹਿਯੋਗ ਨਾਲ ਸ਼ਾਹਪੁਰ ਕੈਂਪਸ ਵਿਖੇ ਇੰਨਟੈਲੀਜੈਂਟ ਮੀਟ 2017 ਦਾ ਆਯੋਜਨ ਕੀਤਾ ਗਿਆ। ਇਸ ‘ਚ ਅੱਠ ਸੌ ਤੋਂ ਵੀ ਵੱਧ ਵਿਦਿਆਰਥੀਆਂ ਅਤੇ ਪਰਿਵਾਰਾਂ ਵਲੋਂ ਸ਼ਿਰਕਤ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਸੀਟੀ ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ, ਕਰੀਅਰ ਗਾਈਡੈਂਸ ਆਫ਼ ਪੰਜਾਬ ਸਟੇਟ ਦੀ  ਕੋਰਡੀਨੇਟਰ ਡਾ. ਸ਼ਰੁਤੀ ਸ਼ੁਕਲਾ, ਜੇਐੱਮਏ ਦੇ ਪ੍ਰਧਾਨ ਸ਼੍ਰੀ ਅਹਿਸਾਨੁਲ ਹੱਕ , ਸਪੀਕਰ ਸ਼੍ਰੀ ਨਿਵੇਦ ਸ਼ਰਮਾ ਨੇ ਕੀਤੀ। ਇਸ ਸਮਾਗਮ ਨੂੰ ਕਰਵਾਉਣ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਪ੍ਰੀਖਿਆ ਨੂੰ ਲੈ ਕੇ ਛੁੱਪੇ ਡਰ ਨੂੰ ਹਟਾਉਣਾ ਸੀ ਅਤੇ ਇਸ ਵਰਕਸ਼ਾਪ ਵਿੱਚ ਅਧਿਆਪਕਾਂ, ਪ੍ਰਿੰਸੀਪਲਾਂ, ਐਜੁਕੇਸ਼ਨਲ ਸਾਇਕਲਾਜਿਸਟਾਂ ਅਤੇ ਵਿਦਵਾਨਾ ਦੀ ਪੜਾਉਣ ਦੀ ਕਲ੍ਹਾਂ ਦੇ ਚਾਨਣਾ ਪਾਇਆ ਗਿਆ। ਕਰੀਅਰ ਗਾਈਡੈਂਸ ਆਫ਼ ਪੰਜਾਬ ਸਟੇਟ ਦੀ  ਕੋਰਡੀਨੇਟਰ ਡਾ. ਸ਼ਰੁਤੀ ਸ਼ੁਕਲਾ ਨੇ ਕਿਹਾ ਕਿ ਪਰਿਵਾਰਾਂ ਨੂੰ ਆਪਣੇ ਬੱਚਿਆ ਦੀ ਕਲ੍ਹਾਂ,  ਰਚਨਾਤਮਕਤਾ ਅਤੇ ਉਨ੍ਹਾਂ ਦੀ ਪ੍ਰਤਿਭਾ ਦੇ ਅਨੁਸਾਰ ਫੀਲਡ ਵਿੱਚ ਭੇਜਨਾ ਚਾਹੀਦਾ ਹੈ ਅਤੇ ਬੱਚਿਆ ਦਾ ਧਿਆਨ ਦੇਸ਼ ਦੇ ਵਿਕਾਸ ਵਿੱਚ ਲਾਉਣਾ ਚਾਹੀਦਾ ਹੈ। ਜੇਐੱਮਏ ਦੇ ਪ੍ਰਧਾਨ ਸ਼੍ਰੀ ਅਹਿਸਾਨੁਲ ਹੱਕ ਅਤੇ ਸਪੀਕਰ ਸ਼੍ਰੀ ਵਿਨੇਦ ਸ਼ਰਮਾ ਨੇ ਕਿਹਾ ਕਿ ਚਿੰਤਾ ਵਿੱਚ ਪ੍ਰੀਖਿਆ ਦੇਣ ਨਾਲ ਹੱਲ ਨਹੀਂ ਨਿਕਲਦਾ ਉਲਟਾ ਪੜੀਆਂ ਹੋਇਆ ਵੀ ਭੁੱਲ ਜਾਂਦਾ ਹੈ, ਉਨ੍ਹਾਂ ਵਿਦਿਆਰਥੀਆਂ ਨੂੰ ਰੱਟਾ ਛੱਡ ਕੇ ਪੜਨ ‘ਤੇ ਜ਼ੋਰ ਦੇਣ ਲਈ ਕਿਹਾ ਅਤੇ ਉਨ੍ਹਾਂ ਕਿਹਾ ਕਿ ਸਮਝਣ ਨਾਲ ਹਰ ਵਿਸ਼ਾ ਸਮਝ ਆਉਂਦਾ ਹੈ ਅਤੇ ਰੱਟਾ ਮਾਰਨ ਨਾਲ ਥੋੜੀ ਦੇਰ ਬਾਅਦ ਭੁੱਲ ਜਾਂਦਾ ਹੈ। ਇਸ ਦੇ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਨਿਡਰ ਹੋਕੇ ਪ੍ਰੀਖਿਆ ਦੇਣ ਲਈ ਪ੍ਰੇਰਿਤ ਕੀਤਾ। ਸੀਟੀ ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਅਤੇ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਡੀਨ ਨੇ ਮਹਿਮਾਣਾ ਵਲੋਂ ਚੰਗੇ ਵਿਚਾਰ ਸਾਂਝੇ ਕਰਨ ਲਈ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਪ੍ਰੀਖਿਆ ਨੂੰ ਸਮਝ ਕੇ ਪੜਨ ਦੀ ਅਪੀਲ ਕੀਤੀ।

LEAVE A REPLY