ਪੰਜਾਬ ਐਂਡ ਸਿੰਧ ਬੈਂਕ ਅਤੇ ਓਐਨਜੀਸੀ ਅਤੇ ਪੰਜਾਬ ਪੁਲਿਸ ਅਤੇ ਇੰਡੀਅਨ ਆਇਲ ਦੀਆਂ ਟੀਮਾਂ ਸੈਮੀਫਾਇਨਲ ਵਿੱਚ ਭਿੜਨਗੀਆਂ

0
712

ਜਲੰਧਰ (ਰਮੇਸ਼ ਗਾਬਾ/ਸ਼ਰਮਾ/ਕਰਨ) ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਓਐਨਜੀਸੀ ਨਾਲ ਅਤੇ ਪੰਜਾਬ ਪੁਲਿਸ ਅਤੇ ਇੰਡੀਅਨ ਆਇਲ ਦੀਆਂ ਟੀਮਾਂ 34ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਮਰਦਾਂ ਦੇ ਵਰਗ ਦੇ ਸੈਮੀਫਾਇਨਲ ਵਿੱਚ ਆਹਮਣੇ-ਸਾਹਮਣੇ ਹੋਣਗੀਆਂ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਚਲ ਰਹੇ ਉਕਤ ਟੂਰਨਾਮੈਂਟ ਦੇ ਮਰਦਾਂ ਦੇ ਵਰਗ ਦੇ ਆਖਰੀ ਲੀਗ ਮੈਚ ਵਿੱਚ ਪੰਜਾਬ ਐਂਡ ਸਿੰਧ ਬੈਂਕ ਨੇ ਏਅਰ ਇੰਡੀਆ ਮੁੰਬਈ ਨੂੰ ਸਖਤ ਮੁਕਾਬਲੇ ਮਗਰੋਂ 4-3 ਨਾਲ ਹਰਾ ਕੇ ਜਿੱਤਿਆ। ਮਰਦਾਂ ਦੇ ਵਰਗ ਦਾ ਆਖਰੀ ਲੀਗ ਪੂਲ ਡੀ ਵਿੱਚ ਏਅਰ ਇੰਡੀਆ ਨੇ ਖੇਡ ਦੇ ਸ਼ੁਰੂਆਤੀ ਪਲਾਂ ਵਿੱਚ ਹੀ ਦਬਦਬਾ ਬਣਾਇਆ। ਖੇਡ ਦੇ 13ਵੇਂ ਅਤੇ 23ਵੇਂ ਮਿੰਟ ਵਿੱਚ ਏਅਰ ਇੰਡੀਆ ਦੇ ਹਰਸਾਹਿਬ ਸ਼ੰਮੀ ਨੇ ਦੋ ਮੈਦਾਨੀ ਗੋਲ ਕਰਕੇ ਏਅਰ ਇੰਡੀਆ ਨੂੰ 2-0 ਨਾਲ ਅੱਗੇ ਕੀਤਾ। ਖੇਡ ਦੇ 26 ਵੇਂ ਮਿੰਟ ਵਿੱਚ ਅਸ਼ੀਸਪਾਲ ਅਤੇ 29ਵੇਂ ਮਿੰਟ ਵਿੱਚ ਗੀਤ ਕੁਮਾਰ ਨੇ ਬੈਂਕ ਲਈ ਗੋਲ ਕਰਕੇ ਪੰਜਾਬ ਐਂਡ ਸਿੰਧ ਬੈਂਕ ਨੂੰ ਬਰਾਬਰੀ ਤੇ ਲਿਆ ਖੜ੍ਹਾ ਕੀਤਾ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 2-2 ਦੀ ਬਰਾਬਰੀ ਤੇ ਸਨ। ਅੱਧੇ ਸਮੇਂ ਤੋਂ ਬਾਅਦ 37ਵੇਂ ਮਿੰਟ ਵਿੱਚ ਏਅਰ ਇੰਡੀਆ ਨੂੰ ਪਹਿਲਾ ਪੈਨਲਟੀ ਕਾਰਨਰ ਮਿਲਿਆ ਜਿਸ ਨੂੰ ਜੋਗਿੰਦਰ ਸਿੰਘ ਨੇ ਗੋਲ ਵਿੱਚ ਬਦਲ ਕੇ ਏਅਰ ਇੰਡੀਆ ਨੂੰ 3-2 ਨਾਲ ਅੱਗੇ ਕਰ ਦਿੱਤਾ। ਖੇਡ ਦੇ 56ਵੇਂ ਮਿੰਟ ਵਿਚ ਬੈਂਕ ਦੇ ਗਗਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ 3-3 ਕਰਕੇ ਬਰਾਬਰੀ ਕੀਤੀ। ਖੇਡ ਦੇ 68ਵੇਂ ਮਿੰਟ ਵਿੱਚ ਬੈਂਕ ਦੇ ਅਸੀਸ਼ਪਾਲ ਸਿੰਘ ਨੇ ਸਤਬੀਰ ਸਿੰਘ ਦੇ ਪਾਸ ਤੇ ਮੈਦਾਨੀ ਗੋਲ ਕਰਕੇ ਸਕੋਰ 4-3 ਕਰਕੇ ਮੈਚ ਆਪਣੇ ਨਾਂਅ ਕੀਤਾ। ਇਸ ਜਿੱਤ ਨਾਲ ਪੰਜਾਬ ਐਂਡ ਸਿੰਧ ਬੈਂਕ ਦੇ ਖਾਤੇ ਵਿੱਚ ਇਸ ਮੈਚ ਤੋਂ ਬਾਅਦ ਚਾਰ ਅੰਕ ਹੋਏ। ਬੈਂਕ ਨੇ ਪਹਿਲਾਂ ਸੀਏਜੀ ਨਾਲ ਇਕ ਇਕ ਦੀ ਬਰਾਬਰੀ ਕੀਤੀ ਸੀ ਅਤੇ ਏਅਰ ਇੰਡੀਆ ਤੇ ਜਿੱਤ ਨਾਲ ਤਿੰਨ ਅੰਕ ਹਾਸਲ ਕੀਤੇ।

ਅੱਜ ਦੇ ਮੈਚ ਦੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਭੁੱਲਰ ਐਸ ਐਸ ਪੀ ਜਲੰਧਰ ਦਿਹਾਤੀ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਲਖਵਿੰਦਰ ਪਾਲ ਸਿੰਘ ਖਹਿਰਾ ਕਮਾਂਡੈਂਟ, ਐਲ ਆਰ ਨਈਅਰ, ਇਕਬਾਲ ਸਿੰਘ ਸੰਧੂ, ਗੁਰਵਿੰਦਰ ਸਿੰਘ, ਰਾਮ ਪ੍ਰਤਾਪ, ਉਲੰਪੀਅਨ ਗੁਰਮੇਲ ਸਿੰਘ, ਰਾਜਬੀਰ ਕੌਰ, ਅਮਨਦੀਪ ਕੌਰ, ਉਲੰਪੀਅਨ ਬਲਬੀਰ ਸਿੰਘ, ਐਨ ਕੇ ਅਗਰਵਾਲ, ਸੁਖਜੀਤ ਕੌਰ ਸ਼ੰਮੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

30 ਅਕਤੂਬਰ ਦੇ ਮੈਚ

ਮਰਦ ਵਰਗ (ਸੈਮੀਫਾਇਨਲ)  –

ਓਐਨਜੀਸੀ ਦਿੱਲੀ ਬਨਾਮ ਪੰਜਾਬ ਐਂਡ ਸਿੰਧ ਬੈਂਕ ਦਿੱਲੀ – 4-15 ਵਜੇ
ਇੰਡੀਅਨ ਆਇਲ ਮੁੰਬਈ ਬਨਾਮ ਪੰਜਾਬ ਪੁਲਿਸ -6-00 ਵਜੇ

LEAVE A REPLY