ਪੁਰਾਣੀ ਰੰਜ਼ਿਸ ਦੇ ਚੱਲਦਿਆਂ ਲਗਾਈ ਘਰ ‘ਚ ਅੱਗ

0
346

ਜਲੰਧਰ (ਰਮੇਸ਼ ਗਾਬਾ) ਜਲੰਧਰ ਵਿੱਚ ਲਗਭਗ ਦੋ ਮਹੀਨੇ ਅਮਨ ਨਗਰ ਸੈਲੂਨ ਵਿੱਚ ਹੋਏ ਹਮਲੇ ਨੂੰ ਲੈ ਕੇ ਜਲੰਧਰ ਥਾਣਾ 8 ਦੇ ਅਧੀਨ ਪੈਂਦੇ ਪਿੰਡ ਰੇਰੂ ਦੇ ਇਕ ਘਰ ਵਿਚ ਕਿਸੇ ਅਣਜਾਣ ਵਿਅਕਤੀ ਨੇ ਅੱਗ ਲਗਾ ਦਿੱਤੀ। ਮਕਾਨ ਮਾਲਕ ਜਗਜੀਤ ਸਿੰਘ (50) ਨੇ ਦੱਸਿਆ ਕਿ ਉਹ ਤਿੰਨ ਦਿਨ ਤੋਂ ਕਿਸੇ ਰਿਸ਼ਤੇਦਾਰ ਦੇ ਵਿਆਹ ਗਏ ਸਨ ਅਤੇ ਜਦੋਂ ਸਵੇਰੇ ਵਾਪਸ ਆਏ ਤਾਂ ਘਰ ਵਿੱਚ ਸਾਰਾ ਸਮਾਨ ਸੜਿਆ ਹੋਇਆ ਸੀ। ਇਕ ਕਮਰੇ ਵਿੱਚ ਰੱਖਿਆ ਫਰਿਜ ਆਦਿ ਜਲ ਗਏ ਅਤੇ ਨਾਲ ਵਾਲੇ ਕਮਰੇ ਵਿੱਚ ਵੀ ਅੱਜ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਆਪਣੀ ਇਸ ਯੋਜਨਾ ਵਿੱਚ ਸਫਲ ਨਹੀ ਹੋਏ। ਉਨਾਂ ਨੇ ਦੱਸਿਆ ਕਿ ਬੀਤੇ ਦੋ ਮਹੀਨੇ ਪਹਿਲਾਂ ਅਮਨ ਨਗਰ ਜਲੰਧਰ ਦੇ ਇਕ ਸੈਲੂਨ ਵਿੱਚ ਹੋਏ ਹਮਲੇ ਨੂੰ ਲੈ ਕੇ ਉਨਾਂ ਦਾ ਬੇਟਾ ਲੜਾਈ ਵਿੱਚ ਸੀ। ਇਸੇ ਦੀ ਰੰਜਸ਼ ਨਾਲ ਦੂਸਰੀ ਪਾਰਟੀ ਨਾਲ ਸੀ। ਇਸੇ ਕਾਰਨ ਰਾਤ ਨੂੰ ਉਨਾਂ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ। ਘਰ ਵਿੱਚ ਸਾਰਾ ਸਮਾਨ ਜਲ ਕੇ ਰਾਖ ਹੋ ਗਿਆ। ਮੌਕੇ ਤੇ ਪਹੁੰਚੇ ਥਾਣਾ 8 ਦੀ ਪੁਲਿਸ ਨੇ ਜਗਜੀਤ ਸਿੰਘ ਦੇ ਸਾਰੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

LEAVE A REPLY