34ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ,ਦਰਸ਼ਕਾਂ ਦੇ ਲੱਕੀ ਡਰਾਅ ਲਈ ਆਲਟੋ ਕਾਰ ਦਾ ਘੁੰਡ ਚੁਕਾਈ ਕਮਿਨਰ ਪੁਲਿਸ ਨੇ ਕੀਤੀ

0
442

 

ਜਲੰਧਰ (ਰਮੇਸ਼ ਗਾਬਾ/ਸ਼ਰਮਾ/ਕਰਨ) ਪੱਛਮੀ ਰੇਲਵੇ ਮੁੰਬਈ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਦੀਆਂ ਟੀਮਾਂ 34ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਮਹਿਲਾਵਾਂ ਦੇ ਵਰਗ ਦੇ ਫਾਇਨਲ ਵਿੱਚ ਭਿੜਨਗੀਆਂ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਉਕਤ ਟੂਰਨਾਮੈਂਟ ਦੇ ਮਹਿਲਾ ਵਰਗ ਦੇ ਆਖਰੀ ਲੀਗ ਮੈਚ ਵਿੱਚ ਪੱਛਮੀ ਰੇਲਵੇ ਨੇ ਪੰਜਾਬ ਇਲੈਵਨ ਨੂੰ 6-1 ਨਾਲ ਮਾਤ ਦੇ ਕੇ ਤਿੰਨ ਮੈਚਾਂ ਤੋਂ 9 ਅੰਕ ਹਾਸਲ ਕਰਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ।

ਮਰਦਾਂ ਦੇ ਵਰਗ ਵਿੱਚ ਓਐਨਜੀਸੀ ਦਿੱਲੀ ਨੇ ਰਾਸ਼ਟਰੀ ਚੈਂਪੀਅਨ ਭਾਰਤੀ ਰੇਲਵੇ ਨੂੰ 3-1 ਦੇ ਫਰਕ ਨਾਲ ਹਰਾ ਕੇ ਸੈਮੀਫਾਇਨਲ ਵਿਚ ਪ੍ਰਵੇਸ਼ ਕੀਤਾ। ਇੰਡੀਅਨ ਆਇਲ ਨੇ ਆਰਮੀ ਇਲੈਵਨ ਨੂੰ 4-1 ਦੇ ਫਰਕ ਨਾਲ ਹਰਾ ਕੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕੀਤਾ।
ਮਹਿਲਾਵਾਂ ਦੇ ਵਰਗ ਦੇ ਆਖਰੀ ਲੀਗ ਮੈਚ ਵਿੱਚ ਪੱਛਮੀ ਰੇਲਵੇ ਨੇ ਆਪਣੀ ਖੇਡ ਦਾ ਲੋਹਾ ਮੰਨਵਾਇਆ। ਖੇਡ ਦੇ 8ਵੇਂ ਮਿੰਟ ਵਿੱਚ ਸਰਿਤਾ ਨੇ ਮੈਦਾਨੀ ਗੋਲ ਕਰਕੇ ਖਾਤਾ ਖੋਲਿਆ। ਖੇਡ ਦੇ 24ਵੇਂ ਮਿੰਟ ਵਿੱਚ ਪੰਜਾਬ ਦੀ ਰਾਜਵਿੰਦਰ ਕੌਰ ਨੇ ਮੈਦਾਨੀ ਗੋਲ ਕਰਕੇ ਬਰਾਬਰੀ ਕੀਤੀ॥ 33ਵੇਂ ਮਿੰਟ ਅਤੇ ਖੇਡ ਦੇ ਦੂਜੇ ਅੱਧ ਦੇ 47ਵੇਂ ਮਿੰਟ ਵਿੱਚ ਪੱਛਮੀ ਰੇਲਵੇ ਲਿਲੀ ਮਿਆਂਗਬਮ ਨੇ ਦੋ ਗੋਲ ਕਰਕੇ ਸਕੋਰ 3-1 ਕੀਤਾ। ਖੇਡ ਦੇ 52ਵੇਂ ਅਤੇ 58ਵੇਂ ਮਿੰਟ ਵਿੱਚ ਪੱਛਮੀ ਰੇਲਵੇ ਦੀ ਅਨੁਪਾ ਬਾਰਲਾ ਨੇ ਦੋ ਗੋਲ ਕਰਕੇ ਸਕੋਰ 5-1 ਕੀਤਾ। 66ਵੇਂ ਮਿੰਟ ਵਿੱਚ ਪੱਛਮੀ ਰੇਲਵੇ ਦੀ ਲਿਲੀ ਮਿਆਂਗਬਮ ਨੇ ਮੈਦਾਨੀ ਗੋਲ ਕਰਕੇ ਸਕੋਰ 6-1 ਕਰਕੇ ਮੈਚ ਆਪਣੇ ਨਾਂਅ ਕੀਤਾ। ਇਸ ਤੋਂ ਪਹਿਲਾਂ ਲੀਗ ਮੈਚਾਂ ਵਿੱਚ ਪੱਛਮੀ ਰੇਲਵੇ ਨੇ ਸੀਆਰਪੀਐਫ ਅਤੇ ਯੂਕੋ ਬੈਂਕ ਨੂੰ ਵੀ ਮਾਤ ਦਿੱਤੀ ਸੀ।
ਮਰਦਾਂ ਦੇ ਵਰਗ ਵਿੱਚ ਪੂਲ ਏ ਵਿੱਚ ਓਐਨਜੀਸੀ ਦਿੱਲੀ ਨੇ ਭਾਰਤੀ ਰੇਲਵੇ ਦੇ ਖਿਲਾਫ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਖੇਡ ਦੇ 16ਵੇਂ ਮਿੰਟ ਵਿੱਚ ਓਐਨਜੀਸੀ ਦੇ ਸੁਮਿਤ ਕੁਮਾਰ ਨੇ ਗੁਰਜੰਟ ਸਿੰਘ ਦੇ ਪਾਸ ਤੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। 26ਵੇਂ ਮਿੰਟ ਵਿੱਚ ਓਐਨਜੀਸੀ ਦੇ ਮਨਦੀਪ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 2-0 ਕੀਤਾ। ਅੱਧੇ ਸਮੇਂ ਤੱਕ ਓਐਨਜੀਸੀ 2-0 ਨਾਲ ਅੱਗੇ ਸੀ। ਅੱਧੇ ਸਮੇਂ ਤੋਂ ਬਾਅਦ 51ਵੇਂ ਮਿੰਟ ਵਿੱਚ ਰੇਲਵੇ ਦੇ ਅਮਿਤ ਰੋਹੀਦਾਸ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-2 ਕੀਤਾ। ਦੋ ਮਿੰਟ ਬਾਅਦ ਓਐਨਜੀਸੀ ਦੇ ਸੁਮਨ ਖਜੂਰ ਨੇ ਮੈਦਾਨੀ ਗੋਲ ਕਰਕੇ ਸਕੋਰ 3-1 ਕੀਤਾ।
ਮਰਦਾਂ ਦੇ ਵਰਗ ਦਾ ਦੂਜਾ ਮੈਚ ਪੂਲ ਸੀ ਵਿੱਚ ਪਿਛਲੇ ਸਾਲ ਦੀ ਉਪ ਜੇਤੂ ਆਰਮੀ ਇਲੈਵਨ ਅਤੇ ਇੰਡੀਅਨ ਆਇਲ ਦਰਮਿਆਨ ਤੇਜ ਗਤੀ ਨਾਲ ਖੇਡਿਆ ਗਿਆ। ਖੇਡ ਦੇ ਤੀਜੇ ਅਤੇ 12ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਰਘੂ ਨਾਥ ਨੇ ਦੋ ਪੈਨਲਟੀ ਕਾਰਨਰ ਗੋਲ ਵਿੱਚ ਬਦਲ ਕੇ ਸਕੋਰ 2-0 ਕੀ    ਤਾ। 16ਵੇਂ ਮਿੰਟ ਵਿੱਚ ਆਰਮੀ ਦੇ ਸਿਰਾਜੁ ਨੇ ਗੋਲ ਕਰਕੇ ਸਕੋਰ 1-2 ਕੀਤਾ। ਅੱਧੇ ਸਮੇਂ ਤੋਂ ਬਾਅਦ 56ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਵਿਕਾਸ ਸ਼ਰਮਾ ਨੇ ਗੋਲ ਕਰਕੇ ਸਕੋਰ 3-1 ਕੀਤਾ। 65ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਰੋਸ਼ਨ ਮਿੰਜ ਨੇ ਗੋਲ ਕਰਕੇ ਸਕੋਰ 4-1 ਕੀਤਾ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਯਸ਼ਪਾਲ ਵਰਮਾ (ਇੰਡੀਅਨ ਆਇਲ) ਨੇਹਾ ਥਾਪਾ (ਇੰਡੀਅਨ ਆਇਲ), ਰਾਕੇਸ਼ ਚੰਦਰਾ ਏਡੀਜੀਪੀ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਗੁਰਵਿੰਦਰ ਕੌਰ ਸੰਧੂ (ਗਾਲਿਬ ਇੰਡੇਨ ਗੈਸ ਸਰਵਿਸ) ਉਲੰਪੀਅਨ ਵਰਿੰਦਰ ਸਿੰਘ, ਦਲਜੀਤ ਸਿੰਘ ਖਜਾਨਚੀ ਹਾਕੀ ਪੰਜਾਬ, ਬਲਦੇਵ ਸਿੰਘ ਰੰਧਾਵਾ, ਰਾਮ ਪ੍ਰਤਾਪ, ਲਖਵਿੰਦਰ ਪਾਲ ਸਿੰਘ ਖਹਿਰਾ ਐਸ ਪੀ, ਪੀ ਕੇ ਸਿਨਹਾ (ਕਮਿਸ਼ਨਰ ਪੁਲਿਸ ਜਲੰਧਰ) ਰਣਬੀਰ ਸਿੰਘ ਟੁੱਟ, ਬੌਬ ਕੁਲਾਰ (ਇੰਗਲੈਂਡ) ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

29 ਅਕਤੂਬਰ ਦੇ ਮੈਚ

ਮਰਦ ਵਰਗ –

ਪੰਜਾਬ ਐਂਡ ਸਿੰਧ ਬੈਂਕ ਬਨਾਮ ਏਅਰ ਇੰਡੀਆ ਮੁੰਬਈ-4-15 ਵਜੇ

ਮਹਿਲਾ ਵਰਗ (ਫਾਇਨਲ)  –

ਰੇਲ ਕੋਚ ਫੈਕਟਰੀ ਕਪੂਰਥਲਾ ਬਨਾਮ ਪੱਛਮੀ ਰੇਲਵੇ ਮੁੰਬਈ  —  6-00 ਵਜੇ

ਦਰਸ਼ਕਾਂ ਦੇ ਲੱਕੀ ਡਰਾਅ ਲਈ ਆਲਟੋ ਕਾਰ ਦਾ ਘੁੰਡ ਚੁਕਾਈ ਕਮਿਨਰ ਪੁਲਿਸ ਨੇ ਕੀਤੀ

ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਇਨਲ ਵਾਲੇ ਦਿਨ 31 ਅਕਤੂਬਰ ਨੂੰ ਦਰਸ਼ਕਾਂ ਲਈ ਕੱਢੇ ਜਾਣ ਵਾਲੇ ਲੱਕੀ ਡਰਾਅ ਵਿੱਚ ਦਿੱਤੀ ਜਾਣ ਵਾਲੀ ਆਲਟੋ ਕਾਰ ਦੀ ਘੁੰਡ ਚੁਕਾਈ ਜਲੰਧਰ ਦੇ ਪੁਲਿਸ ਕਮਿਸ਼ਨਰ ਪੀ ਕੇ ਸਿਨਹਾ ਨੇ ਕੀਤਾ। ਇਹ ਕਾਰ ਆਈਜੀਐਮ ਗਰੁੱਪ ਨਕੋਦਰ ਵਲੋਂ ਸਪਾਂਸਰ ਕੀਤੀ ਗਈ ਹੈ। ਇਸ ਮੌਕੇ ਤੇ ਸੁਰਜੀਤ ਹਾਕੀ ਟੂਰਨਾਮੈਂਟ ਦੇ ਪ੍ਰਬੰਧਕ ਸਕੱਤਰ ਇਕਬਾਲ ਸਿੰਘ ਸੰਧੂ, ਰਾਮ ਪ੍ਰਤਾਪ, ਸੁਰਿੰਦਰ ਸਿੰਘ ਭਾਪਾ, ਐਲ ਆਰ ਨਈਅਰ, ਪ੍ਰਵੀਨ ਗੁਪਤਾ, ਐਨ ਕੇ ਅਗਰਵਾਲ, ਰਣਬੀਰ ਸਿੰਘ ਰਾਣਾ ਟੁੱਟ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

LEAVE A REPLY