ਸ਼ਿਵ ਸੈਨਾ ਸਮਾਜਵਾਦੀ ਨੇ ਕੀਤੀ ਹੁੱਕਾ ਬਾਰ ਨੂੰ ਸੀਲ ਕਰਨ ਦੀ ਮੰਗ

0
557

ਜਲੰਧਰ (ਰਮੇਸ਼ ਗਾਬਾ) ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੇ ਯੁਵਾ ਚੇਅਰਮੈਨ ਪੰਜਾਬ ਸੁਨੀਲ ਕੁਮਾਰ ਬੰਟੀ ਨੇ ਕਿਹਾ ਕਿ ਜੇਕਰ ਗਲਾਸੀ ਜੰਗਸ਼ਨ ਨੂੰ ਸੀਲ ਕਰ ਇਨਾਂ ਦੇ ਮਾਲਕਾਂ ਤੇ ਬਣਦੀ ਕਾਰਵਾਈ ਨਹੀਂ ਹੋਈ ਤਾਂ ਸ਼ਿਵ ਸੈਨਾ ਵੱਲੋਂ ਬੱਸ ਸਟੈਂਡ ਪੁਲ ਤੇ ਧਰਨਾ  ਪ੍ਰਦਰਸ਼ਨ ਕੀਤਾ ਜਾਵੇਗਾ ਜਿਸਦਾ ਜਿੰਮੇਦਾਰ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਹੋਵੇਗੀ। ਉਨਾਂ ਨੇ ਕਿਹਾ ਕਿ ਪਿਛਲੇ ਦਿਨੀਂ ਵੀ ਮਾਡਲ ਟਾਊਨ ਪਲਾਨਡੋਰਾ ਹੁੱਕਾ ਬਾਰ ਤੇ ਰੇਡ ਹੋਈ ਸੀ ਕਈ ਨਾਬਾਲਗ ਲੜਕੇ ਲੜਕੀਆਂ ਹੁੱਕਾ ਪੀਂਦੇ ਫੜੇ ਗਏ ਸੀ ਪਰ ਸਿਹਤ ਵਿਭਾਗ ਅਤੇ ਪ੍ਰਸ਼ਾਸ਼ਨ ਦੇ ਉਚ ਅਧਿਕਾਰੀਆਂ ਨੇ ਇਨਾਂ ਹੁੱਕਾ ਬਾਰ ਦੇ ਨਸ਼ਾ ਤਸਕਰਾਂ ਤੋਂ ਮੋਟੀ ਰਕਮ ਲੈ ਕੇ ਹੁੱਕਾ ਬਾਰ ਨੂੰ 4 ਦਿਨ ਵਿੱਚ ਕਲੀਨ ਚਿੱਟ ਦੇ ਦਿੱਤੀ ਸੀ। ਉਨਾਂ ਪੰਜਾਬ ਸਰਕਾਰ ਅਤੇ ਕਮਿਸ਼ਨਰ ਜਲੰਧਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਨਸ਼ਾ ਤਸਕਰਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਹੁੱਕਾ ਬਾਰ ਨੂੰ ਸੀਲ ਕੀਤਾ ਜਾਵੇ।

LEAVE A REPLY