ਲੇਬਰ ਕੋਰਟ ਜਲੰਧਰ ਵਿਖੇ ਆਪ ਨੇਤਾ ਅਤੇ ਮਜ਼ਦੂਰ ਆਗੂ ਚੰਦਨ ਗਰੇਵਾਲ ਨੇ ਪਿਮਸ ਅਧਿਕਾਰੀ ਨਾਲ ਕੀਤੀ ਹੱਥੋ-ਪਾਈ

0
379

ਜਲੰਧਰ (ਰਮੇਸ਼ ਗਾਬਾ) ਪਿਛਲੇ ਕਈ ਦਿਨਾਂ ਤੋਂ ਪਿਮਸ ਦੇ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਅਤੇ ਮੈਨੇਜਮੈਂਟ ਦੀ ਵਧੀਕੀ ਵਿਰੁੱਧ ਸੰਘਰਸ਼ ਕਰ ਰਹੇ ਹਨ। ਕਈ ਕਈ ਹੜਤਾਲਾਂ ਕਰਨਾ, ਧਰਨੇ ਮਾਰਨ ਤੇ ਵੀ ਮੈਨੇਜਮੈਂਟ ਟੱਸ ਤੋਂ ਮੱਸ ਨਹੀਂ ਹੋ ਰਹੀ ਸੀ। ਇਨਾਂ ਕਰਮਚਾਰੀਆਂ ਦੀ ਮਦਦ ਤੇ ਮਜਦੂਰ ਜੱਥੇਬੰਦੀਆਂ ਸੀਟੂ ਤੇ ਸਫਾਈ ਮਜ਼ਦੂਰ ਯੁਨੀਅਨਾਂ ਦੇ ਆਗੂ ਵੀ ਆ ਗਏ ਸਨ ਪਰ ਫਿਰ ਵੀ ਮੈਨੇਜਮੈਂਟ ਨੇ ਆਪਣਾ ਵਤੀਰਾ ਨਹੀਂ ਸੁਧਾਰਿਆਂ। ਇਥੋਂ ਤੱਕ ਮੈਨੇਜਮੈਂਟ ਚਲੀ ਗਈ ਕਿ ਇਨਾਂ ਦੀ ਹੜਤਾਲ ਨੂੰ ਗੈਰ ਕਾਨੂੰਨੀ ਐਲਾਨ ਦਿੱਤਾ ਤੇ ਜੱਥੇਬੰਦੀ ਦੇ ਪ੍ਰਧਾਨ, ਸੈਕਟਰੀ ਨੂੰ ਵੀ ਨੌਕਰੀ ਚੋਂ ਕੱਢ ਦਿੱਤੀ ਸੀ ਜਿਸ ਨਾਲ ਝਗੜਾ ਹੋਰ ਵੱਧ ਗਿਆ। ਇਸ ਕੜੀ ਤਹਿਤ ਅੱਜ ਲੈਬਰ ਕੋਰਟ ਵਿੱਚ ਆਪ ਨੇਤਾ ਅਤੇ ਮਜਦੂਰ ਆਗੂ ਚੰਦਨ ਗਰੇਵਾਲ ਅਤੇ ਪਿਮਸ ਦੇ ਡਾਇਰੈਕਟਰ ਅਮਿਤ ਸਿੰਘ ਵਿੱਚ ਹੱਥੋ ਪਾਈ ਹੋ ਗਈ। ਪੁਲਿਸ ਨੇ ਮੌਕੇ ਤੇ ਆ ਕੇ ਹਾਲਾਤਾਂ ਤੇ ਕਾਬੂ ਪਾਇਆ।

LEAVE A REPLY