ਦੀਵਾਲੀ ਦਾ ਤਿਉਹਾਰ ਪ੍ਰਦੂਸ਼ਣ ਰਹਿਤ ਮਨਾਉਣਾ ਚਾਹੀਦਾ ਹੈ-ਡੌਲੀ ਹਾਂਡਾ

0
1694

ਜਲੰਧਰ (ਰਮੇਸ਼ ਗਾਬਾ/ਕਰਨ) ਜਨਹਿੱਤ ਲੇਡੀਜ਼ ਵੈਲਫੇਅਰ ਸੋਸਾਇਟੀ ਅਤੇ ਹਿਊਮਨ ਰਾਈਟਸ ਦੀ ਚੇਅਰਪਰਸਨ ਡੌਲੀ ਹਾਂਡਾ ਵੱਲੋਂ ਦੀਵਾਲੀ ਦੇ ਮੌਕੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹਰਪ੍ਰੀਤ ਸਿੰਘ ਹੈਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।  ਇਸ ਮੌਕੇ ਤੇ ਮਨਦੀਪ ਸ਼ਰਮਾ ਨੇ ਸਾਰੇ ਜਲੰਧਰ ਵਾਸੀਆਂ ਨੂੰ ਮੁਬਾਰਕਾਂ ਦਿੱਤੀਆ। ਇਸ ਮੌਕੇ ਵੱਖ ਵੱਖ ਗੇਮਾਂ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਦਿਵਾਲੀ ਕੁਵੀਨ ਅਨੂੰ ਗੁਪਤਾ, ਫੁੱਲਝੜੀ ਦਿਪਾਲੀ ਬਾਗੜੀਆ, ਬੈਸਟ ਸਮਾਇਲ ਵੀਨਾ ਮਹਾਜਨ, ਸਿਪਲੀ ਬਿਊਟੀ ਰੀਨਾ ਸਚਦੇਵਾ, ਬੈਸਟ ਕਾਨਫੀਡੈਂਸ ਭਾਨੂ ਸੇਠ, ਸਿਪਲਸਟੀ ਸੁਮਨ, ਸਿਪਲਸਟੀ ਹੀਨਾ ਆਦਿ ਚੁਣੇ ਗਏ। ਇਸ ਮੌਕੇ ਡੌਲੀ ਹਾਂਡਾ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਪ੍ਰਦੂਸ਼ਣ ਰਹਿਤ ਮਨਾਉਣਾ ਚਾਹੀਦਾ ਹੈ। ਉਨਾਂ ਨੇ ਸਾਰੇ ਜਲੰਧਰ ਵਾਸੀਆਂ ਨੂੰ ਦੀਵਾਲੀ ਦੇ ਸ਼ੁੱਭ ਮੌਕੇ ਤੇ ਮੁਬਾਰਕਾਂ ਦਿੱਤੀਆਂ।

LEAVE A REPLY