ਦੀਵਾਲੀ ‘ਤੇ 7 ਕਮੇਟੀਆਂ ਰੱਖਣਗੀਆਂ ਪਟਾਕੇ ਚਲਾਉਣ ਵਾਲਿਆਂ ‘ਤੇ ਨਜ਼ਰ

0
598

ਪੰਚਕੂਲਾ : ਜ਼ਿਲਾ ਮੈਜਿਸਟਰੇਟ ਗੌਰੀ ਪਰਾਸ਼ਰ ਨੇ 19 ਅਕਤੂਬਰ ਨੂੰ ਦੀਵਾਲੀ ਦੇ ਮੌਕੇ ‘ਤੇ ਸ਼ਾਮ 6.30 ਤੋਂ ਲੈ ਕੇ ਰਾਤ 9.30 ਤੱਕ ਪਟਾਕੇ ਚਲਾਉਣ ਸਬੰਧੀ ਅਦਾਲਤ ਦੇ ਹੁਕਮਾਂ ਦੀ ਪਾਲਣਾ ਲਈ 7 ਕਮੇਟੀਆਂ ਦਾ ਗਠਨ ਕੀਤਾ ਹੈ। ਇਹ ਕਮੇਟੀਆਂ ਪੰਚਕੂਲਾ ਦੇ 4 ਖੇਤਰਾਂ ‘ਚ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣਗੀਆਂ। ਇਨ੍ਹਾਂ ਸਾਰੀਆਂ ਕਮੇਟੀਆਂ ਦਾ ਓਵਰਆਲ ਇੰਚਾਰਚ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ-ਨਾਲ ਐੱਸ. ਡੀ. ਐੱਮ. ਪੰਚਕੂਲਾ ਦੀ ਪ੍ਰਧਾਨਗੀ ‘ਚ ਬਣੀ ਕਮੇਟੀ ‘ਚ ਤਹਿਸੀਲਦਾਰ ਪੰਚਕੂਲਾ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਖੇਤਰੀ ਅਧਿਕਾਰੀ ਦੀ ਪ੍ਰਧਾਨਗੀ ‘ਚ ਬਣੀ ਕਮੇਟੀ ‘ਚ ਕਾਰਜਕਾਰੀ ਅਧਿਕਾਰੀ ਨੂੰ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਚਕੂਲਾ ਲਈ ਕੁੱਲ 13 ਅਤੇ ਕਾਲਕਾ ਲਈ 15 ਸਟਾਲਾਂ ‘ਤੇ ਆਤਿਸ਼ਬਾਜੀ ਵੇਚਣ ਲਈ ਅਸਥਾਈ ਲਾਈਸੈਂਸ ਜਾਰੀ ਕੀਤੇ ਗਏ ਹਨ। ਪੰਚਕੂਲਾ ‘ਚ ਪਟਾਕੇ ਵੇਚਣ ਲਈ ਸੈਕਟਰ-5 ਸਥਿਤ ਹੈਫੇਡ ਗਰਾਊਂਡ ਨੂੰ ਚੁਣਿਆ ਗਿਆ ਹੈ, ਜਿੱਥੇ 13 ਸਟਾਲ ਲਾਏ ਜਾਣਗੇ, ਜਦੋਂ ਕਿ ਕਾਲਕਾ ‘ਚ 10 ਅਤੇ ਪਿੰਜੌਰ ਸਬਜ਼ੀ ਮੰਡੀ ‘ਚ 5 ਸਟਾਲ ਲਾਏ ਜਾਣਗੇ।

LEAVE A REPLY