ਹੁਣ ਬਿਜਲੀ ਮਿਲੇਗੀ ਬਿਲਕੁੱਲ ਮੁਫ਼ਤ, ਆ ਗਿਆ ਨਵਾਂ ਯੰਤਰ

0
715

ਜੇਕਰ ਤੁਸੀਂ ਘਰ ਦੇ ਆਉਣ ਵਾਲੇ ਬਿਜਲੀ ਦੇ ਬਿੱਲ ਤੋਂ ਪਰੇਸ਼ਾਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਕਿਸੇ ਖ਼ੁਸ਼ਖ਼ਬਰੀ ਤੋਂ ਘੱਟ ਨਹੀਂ ਹੈ। ਕਿਉਂਕਿ ਹੁਣ ਬਾਜ਼ਾਰ ‘ਚ ਅਜਿਹੇ ਡਿਵਾਈਸ ਆਉਣ ਵਾਲੇ ਹਨ ਜੋ ਲੋਕਾਂ ਨੂੰ ਫ਼ਰੀ ‘ਚ ਬਿਜਲੀ ਉਪਲਬਧ ਕਰਵਾਉਣਗੇ। ਇਹ ਡਿਵਾਈਸ ਲਗਾਤਾਰ 12 ਸਾਲ ਤਕ ਫ਼ਰੀ ‘ਚ ਬਿਜਲੀ ਦੇਣ ‘ਚ ਸਮਰੱਥ ਹੈ। ਇਸ ਡਿਵਾਈਸ ਨੂੰ ਭਾਰਤ ‘ਚ ਜੰਮੇ ਅਰਬਪਤੀ ਉਦਯੋਗਪਤੀ ਅਤੇ ਸਮਾਜਸੇਵੀ ਮਨੋਜ ਭਾਰਗਵ ਨੇ ਨਵੀਂ ਦਿੱਲੀ ‘ਚ ਆਯੋਜਿਤ ਹੋਏ ਇੱਕ ਈਵੈਂਟ ਦੌਰਾਨ ਡਾਕੀਊਮੈਂਟਰੀ ਫਿਲਮ-ਬਿਲਿਅਨਸ ਇਨ ਚੇਂਜ 2 ‘ਚ ਦਿਖਾਇਆ ਹੈ। ਇਸ ਈਵੈਂਟ ‘ਚ 5 ਨਵੇਂ ਖੋਜਕਾਰਾਂ ਦਾ ਲਾਈਵ ਡੈਮੋ ਦਿਖਾਇਆ ਗਿਆ ਹੈ ਜੋ ਬੁਨਿਆਦੀ ਜ਼ਰੂਰਤਾਂ ਦਾ ਸਿੱਧ ਹੱਲ ਕਰਦਾ ਹੈ।

ਭਾਰਗਵ ਨੇ ਇਸ ਈਵੈਂਟ ਦੌਰਾਨ ਪੋਰਟੇਬਲ ਸੋਲਰ ਡਿਵਾਈਸ ਹੰਸ 300 ਪਾਵਰ ਪੈਕ ਅਤੇ ਹੰਸ ਸੋਲਰ ਨੂੰ ਭਾਰਤੀ ਮਾਰਕੀਟ ‘ਚ ਪੇਸ਼ ਕਰਨ ਲਈ ਕਿਹਾ ਹੈ। ਇਨ੍ਹਾਂ ‘ਚ ਹੰਸ ਪਾਵਰ ਪੈਕ ਡਿਵਾਈਸ ਕੇਵਲ ਨਾ ਸਿਰਫ਼ ਬਿਜਲੀ ਪੈਦਾ ਕਰਦਾ ਹੈ ਬਲਕਿ ਇਸ ‘ਚ ਬਿਜਲੀ ਸਟੋਰ ਵੀ ਕਰਦਾ ਹੈ।ਇਸ ਤਰ੍ਹਾਂ ਹੰਸ ਸੋਲਰ ਬ੍ਰਿਫਕੈਸ ਇੱਕ ਤਰ੍ਹਾਂ ਦਾ ਸੋਲਰ ਪਾਵਰ ਸਟੇਸ਼ਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਡਿਵਾਈਸ ਨਾਲ ਭਾਰੀ ਤਾਦਾਦ ‘ਚ ਜ਼ਰੂਰਤਮੰਦ ਲੋਕਾਂ ਨੂੰ ਬਿਜਲੀ ਉਪਲਬਧ ਕਰਵਾਈ ਜਾ ਸਕਦੀ ਹੈ।13178625_1724315341149210_3503950644939182051_n

LEAVE A REPLY