ਭਾਰਤ ਦਾ ਇਕ ਸ਼ਹਿਰ ਜਿਥੇ ਆਲੂ-ਪਿਆਜ਼ ਨਾਲੋਂ ਵੀ ਸਸਤੇ ਵਿਕਦੇ ਹਨ ਕਾਜੂ

0
639

ਜਾਮਤਾੜਾ- ਕਾਜੂ ਖਾਣ ਜਾਂ ਖਿਲਾਉਣ ਦੀ ਗੱਲ ਆਉਂਦੇ ਹੀ ਆਮਤੌਰ ‘ਤੇ ਲੋਕ ਜੇਬ ਟੈਟੋਲਨ ਲੱਗ ਪੈਂਦੇ ਹਨ। ਅਜਿਹੇ ਵਿਚ ਇਹ ਕਹੀਏ ਕਿ ਕਾਜੂ ਦੀ ਕੀਮਤ ਆਲੂ-ਪਿਆਜ਼ ਨਾਲੋਂ ਵੀ ਘੱਟ ਹੈ ਤਾਂ ਤੁਸੀਂ ਸ਼ਾਇਦ ਹੀ ਵਿਸ਼ਵਾਸ ਕਰੋਗੇ। ਯਾਨਿ ਜੇਕਰ ਤੁਸੀਂ ਦਿੱਲੀ ਵਿਚ 800 ਰੁਪਏ ਕਿੱਲੋ ਕਾਜੂ ਖਰੀਦ ਦੇ ਹੋ ਤਾਂ ਇਥੇ 1200 ਕਿੱਲੋਮੀਟਰ ਦੂਰ ਝਾਰਖੰਡ ਵਿਚ ਕਾਜੂ ਬੇਹੱਦ ਸਸਤੇ ਹਨ। ਜਾਮਤਾੜਾ ਵਿਚ ਕਾਜੂ 10 ਤੋਂ 20 ਰੁਪਏ ਪ੍ਰਤੀ ਕਿੱਲੋ ਵਿਕਦੇ ਹਨ। ਜਾਮਤਾੜਾ ਦੇ ਨਾਲਾ ਵਿਚ ਕਰੀਬ 49 ਏਕੜ ਇਲਾਕੇ ‘ਚ ਕਾਜੂ ਦੇ ਬਾਗ ਹਨ। ਬਾਗ ਵਿਚ ਕੰਮ ਕਰਨ ਵਾਲੇ ਬੱਚੇ ਅਤੇ ਔਰਤਾਂ ਕਾਜੂ ਨੂੰ ਬੇਹੱਦ ਸਸਤੇ ਦਾਮਾਂ ‘ਚ ਵੇਚ ਦਿੰਦੇ ਹਨ। ਕਾਜੂ ਦੀ ਫਸਲ ਵਿਚ ਵਾਧਾ ਹੋਣ ਦੇ ਚਲਦਿਆਂ ਇਲਾਕੇ ਦੇ ਕਾਫੀ ਲੋਕਾਂ ਦਾ ਰੁਝਾਨ ਇਸ ਵਲ ਹੋ ਰਿਹਾ ਹੈ।

LEAVE A REPLY