ਦਹੀਂ ਦਵਾਈ ਹੀ ਨਹੀਂ, ਸਿਹਤ ਤੇ ਸੁੰਦਰਤਾ ਦਾ ਵੀ ਹੈ ਖਜਾਨਾ

0
1601

ਭਾਰਤੀ ਰਸੋਈ ਇਕ ਦਵਾਖਾਨਾ ਵੀ ਹੈ, ਜਿਸ ਵਿੱਚ ਖਾਣੇ ਵਿੱਚ ਵਰਤੀਆਂ ਜਾਣ ਵਾਲੀਆਂ ਬਹੁਤੀਆਂ ਚੀਜ਼ਾਂ ਸਾਡੇ ਸਰੀਰ ਨੂੰ ਕੁੱਝ ਨਾ ਕੁੱਝ ਲਾਭ ਜ਼ਰੂਰ ਪਹੁੰਚਾਉਂਦੀਆਂ ਹਨ। ਪਰ ਸਾਡੇ ਵਿਚੋਂ ਬਹੁਤ ਸਾਰੇ ਲੋਕ ਇਨ੍ਹਾਂ ਨੂੰ ਪੂਰੀ ਤਰ੍ਹਾਂ ਜਾਣਦੇ ਨਹੀਂ ਹਨ, ਜਾਣਦੇ ਵੀ ਹਨ ਤਾਂ ਲੋੜ ਪੈਣ ‘ਤੇ ਉਨ੍ਹਾਂ ਦੀ ਵਰਤੋਂ ਨਹੀਂ ਕਰਦੇ ਅਤੇ ਬਹੁਤੀ ਵਾਰ ਜਾਣਦੇ ਹੋਏ ਉਨ੍ਹਾਂ ਦੀ ਵਰਤੋਂ ਕਰਨ ਵਿਚ ਆਲਸ ਵਰਤ ਜਾਂਦੇ ਹਨ। ਆਓ, ਦੇਖੀਏ ਦਹੀਂ ਕਿੰਨਾ ਲਾਭਦਾਇਕ ਹੈ ਸੁੰਦਰਤਾ ਅਤੇ ਸਿਹਤ ਲਈ…

ਦਹੀਂ ਵਿੱਚ ਕੈਲਸ਼ੀਅਮ ਅਤੇ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਹੱਡੀਆਂ ਦੀ ਮਜ਼ਬੂਤੀ, ਵਿਕਾਸ ਅਤੇ ਦੰਦਾਂ ਲਈ ਬਹੁਤ ਜ਼ਰੂਰੀ ਹੈ। ਦਹੀਂ ਵਿੱਚ ਮੌਜੂਦ ਬੈਕਟੀਰੀਆ ਸਾਡੀ ਚਮੜੀ ਨੂੰ ਨਰਮ ਬਣਾਉਂਦੇ ਹਨ ਅਤੇ ਸਨਬਰਨ ਤੋਂ ਰੱਖਿਆ ਕਰਦੇ ਹਨ।

ਪੀਲੀਏ ਦੇ ਰੋਗੀਆਂ ਨੂੰ ਦਹੀਂ ਖਾਣ ਲਈ ਦੱਸਿਆ ਜਾਂਦਾ ਹੈ, ਕਿਉਂਕਿ ਦਹੀਂ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਸਿਹਤ ਲਈ ਲਾਭਦਾਇਕ ਵੀ ਹੁੰਦਾ ਹੈ।

ਦਹੀਂ ਦੇ ਨਿਯਮਤ ਸੇਵਨ ਨਾਲ ਕੋਲੈਸਟ੍ਰੋਲ ਦਾ ਪੱਧਰ ਘੱਟ ਹੁੰਦਾ ਹੈ।

ਜੇ ਖਾਣਾ ਜ਼ਿਆਦਾ ਮਸਾਲੇਦਾਰ ਬਣਿਆ ਹੋਵੇ ਤਾਂ ਉਸ ਦੇ ਨਾਲ ਦਹੀਂ ਦਾ ਸੇਵਨ ਉਸ ਦੇ ਤਿੱਖੇਪਨ ਨੂੰ ਘੱਟ ਕਰਦਾ ਹੈ ਅਤੇ ਖਾਣਾ ਆਸਾਨੀ ਨਾਲ ਖਾਧਾ ਜਾ ਸਕਦਾ ਹੈ।

ਖਾਣਾ ਖਾਣ ਤੋਂ ਬਾਅਦ ਦਹੀਂ ਵਿੱਚ ਚੁਟਕੀ ਭਰ ਕਾਲਾ ਲੂਣ ਅਤੇ ਅਜ਼ਵਾਇਣ ਮਿਲਾ ਕੇ ਖਾਣ ਨਾਲ ਵਾਯੂ ਰੋਗ ਵਿਚ ਆਰਾਮ ਮਿਲਦਾ ਹੈ।

ਦਹੀਂ ਵਿਚ ਨਿੰਮ ਦੀਆਂ ਕਰੂੰਬਲਾਂ ਪੀਸ ਕੇ ਫੋੜੇ-ਫਿਨਸੀਆਂ ‘ਤੇ ਲਗਾਉਣ ਨਾਲ ਲਾਭ ਮਿਲਦਾ ਹੈ।

LEAVE A REPLY