ਆਖਿਰ ਕਿਉਂ ਹੋ ਜਾਂਦਾ ਹੈ ਕਿਸੇ ਨਾਲ ਪਿਆਰ, ਨਹੀਂ ਜਾਣਦੇ ਹੋਵੋਗੇ ਤੁਸੀਂ

0
642

ਨਵੀਂ ਦਿੱਲੀ— ਕਿਸੇ ਨਾਲ ਪਿਆਰ ਹੋਣ ਦੇ ਬਾਅਦ ਕੁਝ ਸਮੇਂ ਬਾਅਦ ਹਰ ਕੋਈ ਸੋਚਦਾ ਹੈ ਕਿ ਆਖਿਰ ਤੁਹਾਨੂੰ ਪਿਆਰ ਕਿਉਂ ਹੋਇਆ। ਅਸਲ ਵਿਚ ਜਦੋਂ ਤੁਸੀਂ ਕਿਸੇ ਦੇ ਪਿਆਰ ਵਿਚ ਪੈਂਦੇ ਹੋ ਤਾਂ ਅਸਲ ਵਿਚ ਤੁਹਾਡੀ ਸ਼ਕਲ, ਪਰਸਨੈਲਿਟੀ ਅਤੇ ਲੁਕ ਨੂੰ ਦੇਖ ਕੇ ਪਿਆਰ ਕਰ ਬੈਠਦੇ ਹੋ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਆਖਿਰ ਕਿਉਂ ਤੁਸੀਂ ਕਿਸੇ ਦੇ ਪਿਆਰ ਵਿਚ ਇੰਨੀ ਜਲਦੀ ਪੈ ਜਾਂਦੇ ਹੋ।
1. ਬ੍ਰੇਨ ਵਿਚ ਕੈਮੀਕਲ ਪ੍ਰੋਸੈੱਸ 
ਅਸਲ ਵਿਚ ਪਿਆਰ ਵਿਚ ਕੈਮੀਕਲਸ ਹੋਣ ਕਾਰਨ ਤੁਸੀਂ ਆਪਣੀਆਂ ਇੱਛਾਵਾਂ ਦੇ ਚਲਦੇ ਕਿਸੇ ਦੇ ਵਲ ਜ਼ਿਆਦਾ ਅਟਰੈਕਟ ਹੋ ਜਾਂਦੇ ਹੋ। ਹਾਲ ਹੀ ਵਿਚ ਹੀ ਇਕ ਰਿਸਰਚ ਵਿਚ ਇਸ ਗੱਲ ਨੂੰ ਸਾਬਤ ਕੀਤਾ ਗਿਆ ਹੈ ਕਿ ਪਿਆਰ ਦਾ ਹੋਣਾ ਅਸਲ ਵਿਚ ਬ੍ਰੇਨ ਕੈਮੀਕਲਸ ਪ੍ਰੋਸੈੱਸ ਹੁੰਦਾ ਹੈ।
2. ਤੁਹਾਡਾ ਨੇਚਰ 
ਹਰ ਕੋਈ ਤੁਹਾਡੇ ਪਾਰਟਨਰ ਨੂੰ ਲੈ ਕੇ ਕੁਝ ਨਾ ਕੁਝ ਜ਼ਰੂਰ ਸੋਚਦਾ ਹੈ। ਅਜਿਹੇ ਵਿਚ ਜਦੋਂ ਵੀ ਤੁਹਾਨੂੰ ਕਿਸੇ ਵਿਚ ਉਸ ਤਰ੍ਹਾਂ ਦੇ ਗੁਣ ਦਿਖਾਈ ਦਿੰਦੇ ਹਨ ਤਾਂ ਤੁਹਾਨੂੰ ਉਨ੍ਹਾਂ ਨਾਲ ਪਿਆਰ ਹੋ ਜਾਂਦਾ ਹੈ।
3. ਪਿਆਰ ਨੂੰ ਚੰਗਾ ਸਮੱਝਣਾ
ਅਕਸਰ ਉਹ ਲੋਕ ਹੀ ਕਿਸੇ ਨਾਲ ਪਿਆਰ ਕਰ ਪਾਉਂਦੇ ਹਨ ਜੋ ਲੋਕ ਇਸ ਨੂੰ ਚੰਗਾ ਸਮਝਦੇ ਹਨ। ਇਸ ਤੋਂ ਇਲਾਵਾ ਕਿਸੇ ਚੰਗੀ ਪਰਸਨੈਲਿਟੀ ਵਾਲੇ ਨੂੰ ਦੇਖਕੇ ਨੀ ਤੁਸੀਂ ਉਸ ਦੇ ਵੱਲ ਅਟਰੈਕਟ ਹੋ ਜਾਂਦੇ ਹੋ।
4. ਪਿਆਰ ਤੋਂ ਸਿੱਖਣਾ
ਪਿਆਰ ਕਰਨ ‘ਤੇ ਤੁਹਾਡੇ ਵਿਚ ਬਹੁਤ ਸਾਰੇ ਬਦਲਾਅ ਆਉਂਦੇ ਹਨ। ਪਿਆਰ ਤੁਹਾਨੂੰ ਪ੍ਰੇਸ਼ਾਨੀਆਂ ਨਾਲ ਲੜਣ ਦੇ ਨਾਲ ਜ਼ਿੰਦਗੀ ਨੂੰ ਦੂਜਾ ਮੌਕਾ ਦੇਣ ਦਾ ਮਤਲਬ ਸਿਖਾਉਂਦਾ ਹੈ। ਪਿਆਰ ਵਿਚ ਪਿਆ ਇਨਸਾਨ ਆਪਣੇ ਨਾਲ-ਨਾਲ ਦੂਜਿਆ ਦੇ ਬਾਰੇ ਵਿਚ ਵੀ ਸੋਚਣ ਲਗ ਜਾਂਦਾ ਹੈ।
5. ਤੁਹਾਡੀ ਇੱਛਾ
ਪਿਆਰ ਕਰਨ ਦੀ ਇੱਛਾ ਸਿੱਖਣ ਵਾਲੇ ਜਾਂ ਸੋਚਮ ਵਾਲੇ ਲੋਕ ਜਲਦ ਹੀ ਕਿਸੇ ਦੇ ਪਿਆਰ ਵਿਚ ਪੈ ਜਾਂਦੇ ਹਨ। ਅਜਿਹੇ ਵਿਚ ਲੋਕਾਂ ਨੂੰ ਜ਼ਿੰਦਗੀ ਵਿਚ ਪਿਆਰ ਦਾ ਇੰਤਜ਼ਾਰ ਹਮੇਸ਼ਾ ਹੀ ਰਹਿੰਦਾ ਹੈ।

LEAVE A REPLY