ਨਾਂ ਦੇ ਪਹਿਲੇ ਅੱਖਰ ਨਾਲ ਜਾਣੋ ਆਪਣੇ ਪਾਰਟਨਰ ਦਾ ਸੁਭਾਅ

0
592

ਨਵੀਂ ਦਿੱਲੀ— ਅੱਜਕਲ ਦੇ ਮਾਡਰਨ ਲਾਈਫ ਸਟਾਈਲ ਵਿਚ ਲੋਕ ਆਪਣਾ ਪਾਰਟਨਰ ਚੁੰਨਦੇ ਸਮੇਂ ਕਈ ਤਰ੍ਹਾਂ ਦੀਆਂ ਗੱਲਾਂ ਦਾ ਧਿਆਨ ਰੱਖਦੇ ਹਨ। ਪਰਸਨੈਲਿਟੀ ਦੇ ਨਾਲ-ਨਾਲ ਲੋਗ ਆਪਣੇ ਪਾਰਟਨਰ ਦੇ ਨਾਂ ਦਾ ਵੀ ਧਿਆਨ ਰੱਖਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੇ ਅੱਖਰ ਦੇ ਨਾਂ ਵਾਲੇ ਲੋਕ ਸੱਚੇ ਪਾਰਟਨਰ ਬਣਦੇ ਹਨ ਅਤੇ ਉਨ੍ਹਾਂ ਵਿਚ ਕੀ-ਕੀ ਖੂਬੀਆਂ ਹੁੰਦੀਆਂ ਹਨ।
1. ਏ 
ਇਸ ਅੱਖਰ ਦੇ ਲੋਕ ਆਕਰਸ਼ਤ ਹੋਣ ਦੇ ਨਾਲ-ਨਾਲ ਆਪਣੇ ਰਿਸ਼ਤੇ ਅਤੇ ਪਿਆਰ ਨੂੰ ਕਾਫੀ ਮਹਤੱਵ ਦਿੰਦੇ ਹਨ। ਇਸ ਤੋਂ ਇਲਾਵਾ ਇਸ ਅੱਖਰ ਦੇ ਲੋਕ ਆਪਣੇ ਪਾਰਟਨਰ ਦੀ ਕੇਅਰ ਵੀ ਬਹੁਤ ਕਰਦੇ ਹਨ।
2. ਬੀ
ਮੂਡੀ ਸੁਭਾਅ ਦੇ ਬੀ ਅੱਖਰ ਵਾਲੇ ਲੋਕ ਜ਼ਿਆਦਾਤਰ ਲਵਮੈਰਿਜ ਕਰਦੇ ਹਨ। ਇਸ ਅੱਖਰ ਵਾਲੇ ਲੋਕ ਰੋਮਾਂਟਿਕ ਹੋਣ ਦੇ ਨਾਲ-ਨਾਲ ਫਲਟੀ ਸੁਭਾਅ ਦੇ ਵੀ ਹੁੰਦੇ ਹਨ।
3. ਡੀ
ਭਰੋਸਮੰਦ ਹੋਣ ਦੇ ਨਾਲ-ਨਾਲ ਇਸ ਅੱਖਰ ਦੇ ਲੋਕ ਜਿੱਦੀ ਵੀ ਹੁੰਦੇ ਹਨ। ਇਹ ਜੋ ਵੀ ਪਾਉਣਾ ਚਾਹੁੰਦੇ ਹਨ ਉਸ ਨੂੰ ਹਰ ਹਾਲ ਵਿਚ ਪਾ ਹੀ ਲੈਂਦੇ ਹਨ।
4. ਜੀ
ਸਾਫ ਦਿਲ ਵਾਲੇ ਜੀ ਅੱਖਰ ਦੇ ਲੋਕ ਆਪਣੇ ਪਾਰਟਨਰ ਨੂੰ ਬਿਨਾਂ ਵਜ੍ਹਾ ਤੰਗ ਨਹੀਂ ਕਰਦੇ। ਇਸ ਤੋਂ ਇਲਾਵਾ ਇਸ ਅੱਖਰ ਦੇ ਲੋਕ ਆਪਣੇ ਪਾਰਟਨਰ ਦੇ ਪ੍ਰਤੀ ਵਫਾਦਾਰ ਹੁੰਦੇ ਹਨ।
5. ਕੇ 
ਇਸ ਅੱਖਰ ਦੇ ਲੋਕਾਂ ਨੂੰ ਫੈਮਿਲੀ ਅਤੇ ਲਾਈਫ ਪਾਰਟਨਰ ਨਾਲ ਘੱਟ ਅਤੇ ਪੈਸਿਆਂ ਨਾਲ ਜ਼ਿਆਦਾ ਪਿਆਰ ਹੁੰਦਾ ਹੈ। ਇਸ ਦੇ ਇਲਾਵਾ ਇਸ ਅੱਖਰ ਵਾਲੇ ਲੋਕ ਪਰਿਵਾਰ ਦੀ ਇੱਜ਼ਤ ਕਰਨਾ ਵੀ ਨਹੀਂ ਜਾਣਦੇ।
6. ਐੱਮ
ਜ਼ਿੱਦੀ, ਸੰਕੋਚੀ ਅਤੇ ਭਾਵੁਕ ਕਿਸਮ ਦੇ ਇਸ ਅੱਖਰ ਦੇ ਲੋਕ ਆਪਣੇ ਪਾਰਟਨਰ ਦੀ ਜ਼ਰੂਰਤਾਂ ਦੇ ਨਾਲ-ਨਾਲ ਉਨ੍ਹਾਂ ਦਾ ਪੂਰਾ ਧਿਆਨ ਰੱਖਦੇ ਹਨ।
7. ਐੱਨ 
ਖੁੱਲੇ ਵਿਚਾਰਾਂ ਦੇ ਇਸ ਅੱਖਰ ਵਾਲੇ ਲੋਕ ਕਾਫੀ ਆਕ੍ਰਮਕ ਸੁਭਾਅ ਦੇ ਹੁੰਦੇ ਹਨ।
8. ਪੀ
ਆਪਣੇ ਮਾਨ-ਸਨਮਾਣ ਦੀ ਰੱਖਿਆ ਕਰਨ ਵਾਲੇ ਇਸ ਅੱਖਰ ਦੇ ਲੋਕ ਤਾਨਾਸ਼ਾਹੀ ਸੋਚ ਰੱਖਣ ਵਾਲੇ ਹੁੰਦੇ ਹਨ।
9. ਆਰ 
ਇਸ ਅੱਖਰ ਦੇ ਲੋਕ ਜ਼ਿਆਦਾਤਰ ਮਨਮੋਜੂ ਸੁਭਾਅ ਦੇ ਹੁੰਦੇ ਹਨ। ਆਪਣੇ ਆਪ ਵਿਚ ਗੁਆਚੇ ਰਹਿਣ ਵਾਲੇ ਇਹ ਲੋਕ ਦੁਨੀਆਦਾਰੀ ਨਾਲ ਜ਼ਿਆਦਾ ਲੈਣ-ਦੇਣ ਨਹੀਂ ਰੱਖਦੇ।
10. ਐੱਸ 
ਜਲਦੀ ਹੀ ਲੋਕਾਂ ਨੂੰ ਆਪਣੇ ਵਲ ਆਕਰਸ਼ਤ ਕਰ ਲੈਣ ਵਾਲੇ ਐੱਸ ਅੱਖਰ ਦੇ ਲੋਕ ਪਾਰਟਨਰ ਦੀਆਂ ਭਾਵਨਾਵਾਂ ਦੀ ਕਦਰ ਕਰਦੀਆਂ ਹਨ। ਇਸ ਅੱਖਰ ਵਾਲੇ ਲੋਕ ਭਰੋਸਮੰਦ ਅਤੇ ਵਫਾਦਾਰ ਹੁੰਦੇ ਹਨ ਅਤੇ ਕਿਸੇ ਨੂੰ ਧੋਖਾ ਨਹੀਂ ਦਿੰਦੇ।

LEAVE A REPLY