ਸਿੱਖਾਂ ਨੇ ਜੰਮੂ ਕਸ਼ਮੀਰ ‘ਚ ਅਮਨ ਲਈ ਗੈਰ ਸਿਆਸੀ ਜਥੇਬੰਦੀ ਬਣਾਈ

0
295

ਜੰਮੂ (ਟੀਐਵਟੀ ਨਿਊਜ਼) ਜੰਮੂ ਕਸ਼ਮੀਰ ‘ਚ ਇਕ ਸਿੱਖ ਗਰੁੱਪ ਨੇ ਗੈਰ ਸਿਆਸੀ ਜਥੇਬੰਦੀ ਦਾ ਗਠਨ ਕੀਤਾ ਹੈ। ਇਹ ਜਥੇਬੰਦੀ ਸੂਬੇ ਵਿਚ ਅਮਨ ਸ਼ਾਂਤੀ, ਸਮਾਜਿਕ ਤੇ ਧਾਰਮਿਕ ਮੁੱਦਿਆਂ ਪ੍ਰਤੀ ਜਾਗਰੂਕ ਕਰਨ ਲਈ ਦਬਾਅ ਬਣਾਉਣ ਦਾ ਕੰਮ ਕਰੇਗੀ। ਜਥੇਬੰਦੀ ਦੇ ਚੇਅਰਮੈਨ ਗੁਰਮੀਤ ਸਿੰਘ ਨੇ ਕਿਹਾ ਕਿ ਜਥੇਬੰਦੀ ਕਾਨੂੰਨ ਮੁਤਾਬਿਕ ਉਨ੍ਹਾਂ ਫ਼ਿਰਕੂ ਤਾਕਤਾਂ ਨਾਲ ਲੜੇਗੀ, ਜੋ ਸੂਬੇ ਵਿਚ ਅਮਨ ਸ਼ਾਂਤੀ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਵਿਚ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ‘ਤੇ ਹੁੰਦੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰੇਗੀ। ਗੁਰਮੀਤ ਸਿੰਘ ਨੇ ਕਿਹਾ ਕਿ ਹਾਲ ਹੀ ਵਿਚ ਦੋ ਵਿਅਕਤੀਆਂ ਖਿਲਾਫ ਸੋਸ਼ਲ ਮੀਡੀਆ ‘ਚ ਸਿੱਖਾਂ ਖਿਲਾਫ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ‘ਤੇ ਮਾਮਲਾ ਦਰਜ ਹੋਇਆ ਪਰ ਉਨ੍ਹਾਂ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਉਹ ਸਿੱਖਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਤੱਕ ਪਹੁੰਚ ਕਰਨਗੇ ਤੇ ਲੋੜ ਪੈਣ ‘ਤੇ ਕੌਮੀ ਪੱਧਰ ‘ਤੇ ਪਹੁੰਚ ਕਰਨ ‘ਚ ਵੀ ਹਿਚਕਚਾਉਣਗੇ ਨਹੀਂ।

LEAVE A REPLY