ਜਲੰਧਰ ਓਰਾ ਮਸਾਜ ਸੈਂਟਰ ‘ਚ ਚੱਲ ਰਿਹਾ ਸੀ ਦੇਹ-ਵਪਾਰ, 10 ਲੜਕੀਆਂ ਕਾਬੂ

0
704

ਜਲੰਧਰ (ਹਰਪ੍ਰੀਤ ਕਾਹਲੋਂ)— ਮਸਾਜ ਪਾਰਲਰ ਦੀ ਆੜ ਵਿਚ ਦੇਹ-ਵਪਾਰ ਦਾ ਅੱਡਾ ਚਲਾਉਣ ਵਾਲੇ ਮਸਾਜ ਸੈਂਟਰ ‘ਤੇ ਪੁਲਸ ਨੇ ਛਾਪੇਮਾਰੀ ਕਰ ਕੇ ਉਥੋਂ 10 ਲੜਕੀਆਂ ਨੂੰ ਕਾਬੂ ਕੀਤਾ ਹੈ। ਛਾਪੇਮਾਰੀ ਦੌਰਾਨ ਉਥੇ ਆਏ ਕੁਝ ਗਾਹਕ ਗੁਪਤ ਰਸਤੇ ਰਾਹੀਂ ਫਰਾਰ ਹੋ ਗਏ।  ਮਸਾਜ ਸੈਂਟਰ ਵਿਚ ਮੌਜੂਦ ਲੜਕੀਆਂ ਓਰਾ ਸੈਲੂਨ ਵਿਚ ਮਸਾਜ ਕਰਵਾਉਣ ਲਈ ਆਉਣ ਵਾਲੇ ਗਾਹਕਾਂ ਤੋਂ ਮਸਾਜ ਦੀ ਆੜ ਵਿਚ ਜ਼ਿਆਦਾ ਪੈਸੇ ਵਸੂਲ ਕਰ ਕੇ ਉਨ੍ਹਾਂ ਦੇ ਨਾਲ ਨਾਜਾਇਜ਼ ਸੰਬੰਧ ਬਣਾਉਂਦੀਆਂ ਸਨ। ਇਸ ਗੱਲ ਦਾ ਖੁਲਾਸਾ ਪੁਲਸ ਨੇ ਆਪਣੇ ਹੀ ਭੇਜੇ ਗਏ ਗਾਹਕਾਂ ਦੁਆਰਾ ਕੀਤਾ ਹੈ। ਏ. ਡੀ. ਸੀ. ਪੀ. ਸੂਡਰ ਵਿਜੀ ਦੇ ਨਾਲ ਭਾਰੀ ਪੁਲਸ ਫੋਰਸ ਨੇ ਮਾਡਲ ਟਾਊਨ ਵਿਚ 687 ਆਰ. ਪਹਿਲੀ ਮੰਜ਼ਿਲ ਵਿਖੇ ਮਸਾਜ ਸੈਂਟਰ ਦੀ ਆੜ ਵਿਚ ਚੱਲ ਰਹੇ ਦੇਹ ਵਪਾਰ ਦੇ ਅੱਡੇ ‘ਤੇ ਛਾਪਾ ਮਾਰ ਕੇ ਪਰਦਾਫਾਸ਼ ਕੀਤਾ ਹੈ। ਪੁਲਸ ਨੂੰ ਛਾਪੇਮਾਰੀ ਦੌਰਾਨ ਉਥੋਂ ਇਤਰਾਜ਼ਯੋਗ ਸਾਮਾਨ ਵੀ ਬਰਾਮਦ ਹੋਇਆ ਹੈ। ਏ. ਸੀ. ਪੀ. ਸਮੀਰ ਵਰਮਾ ਨੇ ਦੱਸਿਆ ਕਿ ਏ. ਡੀ. ਸੀ. ਪੀ. ਸੂਡਰ ਵਿਜੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਾਡਲ ਟਾਊਨ ਇਲਾਕੇ ਵਿਖੇ  ਮਸਾਜ ਸੈਂਟਰ ਦੀ ਆੜ ਵਿਚ ਓਰਾ ਡੇ ਸਪਾ ਵਿਚ ਮਸਾਜ ਸੈਂਟਰ ਦੇ ਨਾਂ ‘ਤੇ ਅੰਦਰ ਕੰਮ ਕਰਨ ਵਾਲੀਆਂ ਲੜਕੀਆਂ ਮਸਾਜ ਕਰਵਾਉਣ ਲਈ ਆਉਣ ਵਾਲੇ ਗਾਹਕਾਂ ਨੂੰ ਫੁੱਲ ਮਸਾਜ ਦੇ ਨਾਂ ‘ਤੇ ਦੇਹ ਵਪਾਰ ਦਾ ਅੱਡਾ ਚਲਾ ਰਹੀਆਂ ਹਨ, ਜਿਸ ਦੀ ਸੂਚਨਾ ਪਾਉਂਦਿਆਂ ਏ. ਡੀ. ਸੀ. ਪੀ. ਸੂਡਰ ਵਿਜੀ ਨੇ 3 ਪੁਲਸ ਕਰਮਚਾਰੀਆਂ ਨੂੰ ਉਥੇ  ਗਾਹਕ ਬਣਾ ਕੇ ਮਸਾਜ ਕਰਵਾਉਣ ਲਈ ਭੇਜਿਆ, ਜਿਨ੍ਹਾਂ ਨੇ ਉਥੇ ਮਸਾਜ ਸੈਂਟਰ ਵਿਚ ਪਹਿਲਾਂ ਹੀ ਮੌਜੂਦ ਲੜਕੀਆਂ ਤੋਂ ਮਸਾਜ ਕਰਵਾਉਣ ਦੀ ਇੱਛਾ ਪ੍ਰਗਟਾਈ ਅਤੇ ਬਾਅਦ ਵਿਚ ਲੜਕੀਆਂ ਨੇ ਉਨ੍ਹਾਂ ਨੂੰ ਮਸਾਜ ਦੇ ਨਾਲ-ਨਾਲ ਸਰੀਰਕ ਸੰਬੰਧ ਬਣਾਉਣ ਲਈ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕੀਤੀ, ਜਿਸ ਤੋਂ ਬਾਅਦ ਦੇਹ ਵਪਾਰ ਦੇ ਬਾਰੇ ਵਿਚ ਆਈ ਸੂਚਨਾ ਸੱਚ ਸਾਬਿਤ ਹੁੰਦੇ ਹੀ ਏ. ਡੀ. ਸੀ. ਪੀ. ਸੂਡਰ ਵਿਜੀ ਨੇ  ਏ. ਸੀ. ਪੀ. ਸਮੀਰ ਵਰਮਾ ਅਤੇ ਥਾਣਾ 6 ਦੇ ਇੰਸ. ਪ੍ਰੇਮ ਕੁਮਾਰ ਅਤੇ ਮਹਿਲਾ ਪੁਲਸ ਫੋਰਸ ਦੇ ਨਾਲ ਓਰਾ ਯੂਨੀਸੈਕਸ ਸੈਲੂਨ ਵਿਖੇ ਦੇਰ ਰਾਤ ਛਾਪੇਮਾਰੀ ਕੀਤੀ ਤਾਂ ਉਥੇ ਮੌਜੂਦ 10 ਲੜਕੀਆਂ ਨੂੰ ਇਤਰਾਜ਼ਯੋਗ ਹਾਲਤ ਵਿਚ ਪਾਇਆ, ਜਿਨ੍ਹਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਪੁਲਸ ਨੇ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੀ ਸੀ ਕਿ ਪੁਲਸ ਨੂੰ ਉਨ੍ਹਾਂ ਨੂੰ ਛੱਡਣ ਲਈ ਸਿਫਾਰਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਪਰ ਏ. ਡੀ. ਸੀ. ਪੀ. ਸੂਡਰ ਵਿਜੀ ਅਤੇ ਏ. ਸੀ.ਪੀ. ਸਮੀਰ ਵਰਮਾ ਨੇ ਕਿਸੇ ਦੀ ਨਾ ਸੁਣੀ। ਪੁਲਸ ਨੇ ਓਰਾ ਯੂਨੀਸੈਕਸ ਸੈਲੂਨ ਖਿਲਾਫ ਐੱਫ. ਆਈ. ਆਰ. ਨੰਬਰ 131 ਧਾਰਾ 3, 4, 5 ਇਮੋਰਲ ਐਕਟ ਦੇ ਤਹਿਤ  ਮਾਮਲਾ ਦਰਜ ਕਰ ਲਿਆ।

PunjabKesari

ਇਨ੍ਹਾਂ ਫੜੀਆਂ ਗਈਆਂ 10 ਲੜਕੀਆਂ ਦੇ ਬਾਰੇ ਦੇਰ ਰਾਤ ਇਹ ਜਾਂਚ ਕੀਤੀ ਜਾ ਰਹੀ ਸੀ ਕਿ ਇਨ੍ਹਾਂ ਵਿਚੋਂ ਕਿਹੜੀਆਂ ਲੜਕੀਆਂ ਦੇਹ ਵਪਾਰ ਦੇ ਮਾਮਲੇ ਵਿਚ ਸ਼ਾਮਲ ਹਨ। ਏ. ਸੀ. ਪੀ. ਸਮੀਰ ਵਰਮਾ ਨੇ ਦੱਸਿਆ ਕਿ ਪੁਲਸ ਫੜੀਆਂ ਗਈਆਂ ਲੜਕੀਆਂ ਤੋਂ ਇਹ ਪੁੱਛਗਿੱਛ ਕਰ ਰਹੀ ਹੈ ਕਿ ਓਰਾ ਵਿਚ ਮਸਾਜ ਸੈਂਟਰ ਚਲਾਉਣ ਦੇ ਪਿੱਛੇ ਕਿਨ੍ਹਾਂ ਲੋਕਾਂ ਦਾ ਹੱਥ ਹੈ ਅਤੇ ਮਸਾਜ ਦੀ ਆੜ ਵਿਚ ਦੇਹ-ਵਪਾਰ ਦਾ ਕੰਮ ਕਰਵਾਉਣ ਵਾਲੇ ਕਿਹੜੇ ਲੋਕ ਹਨ। ਪੁਲਸ ਓਰਾ ਮਸਾਜ ਸੈਂਟਰ ਦੇ ਮਾਲਕ ਦਾ ਵੀ ਪਤਾ ਲਗਾ ਰਹੀ ਹੈ ਕਿ ਉਹ ਕੌਣ ਹੈ। ਦੇਰ ਰਾਤ ਪੁਲਸ ਓਰਾ ਦੇ ਮਾਲਕ ਅਤੇ ਮੈਨੇਜਰ ਬਾਰੇ ਛਾਣਬੀਣ ਕਰ ਰਹੀ ਸੀ।

LEAVE A REPLY