ਸੈਕਸ ਬਾਰੇ ਵੈਬਸਾਈਟਾਂ ਕਰ ਰਹੀਆਂ ਗੁੰਮਰਾਹ, ਅਮਰੀਕਾ ਵਿਗਿਆਨੀ ਕੱਢਿਆ ਹੱਲ ਸੈਕਸ ਬਾਰੇ ਵੈਬਸਾਈਟਾਂ ਕਰ ਰਹੀਆਂ ਗੁੰਮਰਾਹ, ਅਮਰੀਕਾ ਵਿਗਿਆਨੀ ਕੱਢਿਆ ਹੱਲ

0
617

ਨਵੀਂ ਦਿੱਲੀ: ਅਮਰੀਕਾ ‘ਚ ਰਿਸਰਚ ਕਰਨ ਵਾਲੀ ਐਮਿਲੀ ਨਾਗੋਸਕੀ ਫਾਈਨਲ ਪੇਪਰ ਚੈੱਕ ਕਰ ਰਹੀ ਸੀ, ਜਦੋਂ ਉਨ੍ਹਾਂ ਨੇ ਕੁਝ ਨੋਟਿਸ ਕੀਤਾ ਤੇ ਉਨ੍ਹਾਂ ਦੇ ਹੰਝੂ ਡਿੱਗਣ ਲੱਗ ਪਏ। ਨਾਗੋਸਕੀ ਨੇ ਆਪਣੇ ਕਾਲਜ ਸਟੂਡੈਂਟਸ ਨੂੰ ਆਪਣੀ ਕਿਸਮ ਦੀ ਸੈਕਸੂਐਲਿਟੀ ‘ਤੇ ਕੁਝ ਲਿਖਣ ਨੂੰ ਕਿਹਾ ਸੀ। ਉਨ੍ਹਾਂ ਨੇ ਦੱਸਿਆ, “ਮੈਂ ਸੋਚਿਆ ਸੀ ਕਿ ਉਹ ਸਾਇੰਸ ਦੀ ਭਾਸ਼ਾ ‘ਚ ਜਵਾਬ ਦੇਣਗੇ, ਜੋ ਉਨ੍ਹਾਂ ਨੂੰ ਸਿਖਾਇਆ ਗਈ ਸੀ ਪਰ ਮੈਨੂੰ ਨਿਰਾਸ਼ਾ ਹੋਈ। ਡੈਸਕ ‘ਤੇ ਬੈਠੇ-ਬੈਠੇ ਮੇਰੀਆਂ ਅੱਖਾਂ ‘ਚੋਂ ਹੰਝੂ ਆ ਗਏ।”ਇਸ ਵੇਲੇ ਨਾਗੋਸਕੀ ਨੇ ਫੈਸਲਾ ਲਿਆ ਕਿ ਉਹ ਇੱਕ ਕਿਤਾਬ ਲਿਖੇਗੀ। ਇਸ ਤੋਂ ਬਾਅਦ ‘ਕਮ ਏਜ਼ ਯੂ ਆਰ’ ਕਿਤਾਬ ਲਿਖੀ ਗਈ। ਇਸ ਨੂੰ 2015 ‘ਚ ਨਿਊਯਾਰਕ ਟਾਈਮਜ਼ ਦੀ ਬੈਸਟਸੈਲਿੰਗ ਕਿਤਾਬਾਂ ਦੀ ਲਿਸਟ ‘ਚ ਸ਼ਾਮਲ ਕੀਤਾ ਗਿਆ ਸੀ। ਅਮਰੀਕਾ ਦੀ ਇੰਡੀਆਨਾ ਯੂਨੀਵਰਸਿਟੀ ਤੋਂ ‘ਹਿਊਮਨ ਸੈਕਸੂਐਲਿਟੀ’ ਦੀ ਪੜ੍ਹਾਈ ਕਰਨ ਵਾਲੀ ਨਾਗੋਸਕੀ ਕਹਿੰਦੀ ਹੈ ਕਿ ਔਰਤਾਂ ਦੀ ਸੈਕਸੂਐਲਿਟੀ ‘ਤੇ ਸਮਝ ਵਿਗਿਆਨ ਤੋਂ ਜ਼ਿਆਦਾ ਨੈਤਿਕਤਾ ਦੇ ਪੈਮਾਨੇ ‘ਤੇ ਬਣਾਈ ਗਈ ਹੈ। ਕਿਤਾਬ ‘ਚ ਨਾਗੋਸਕੀ ਨੇ ਦਰਜਨਾਂ ਔਰਤਾਂ ਦੀ ਸੈਕਸੂਐਲਿਟੀ ‘ਤੇ ਚਿੰਤਾ ਪ੍ਰਗਟਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਸਲੇ ਨੂੰ ਲੈ ਕੇ ਕਈ ਨਵੀਆਂ ਗੱਲਾਂ ਵੀ ਪਾਠਕਾਂ ਸਾਹਮਣੇ ਰੱਖੀਆਂ ਹਨ।ਵਿਗਿਆਨੀ ਆਧਾਰ ਵਾਲੇ ਕੁਝ ਪ੍ਰੋਜੈਕਟ ਔਰਤਾਂ ਨੂੰ ਸੈਕਸੂਅਲ ਮਜ਼ੇ ਦੇ ਨਾਲ ਮਜ਼ਬੂਤ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਇਨ੍ਹਾਂ ਪ੍ਰੋਜੈਕਟਾਂ ਦੀ ਭਾਸ਼ਾ ਕਾਲਜ ਵਰਗੀ ਨਹੀਂ। ਇੱਕ ਔਰਤ ਕੈਮਰੇ ‘ਤੇ ਮੁਸਕਰਾਉਂਦੀ ਹੋਈ ਆਰਗੈਜ਼ਮ ਤੱਕ ਪੁੱਜਣ ਦੇ ਆਪਣੇ ਸਭ ਤੋਂ ਪ੍ਰਭਾਵਸ਼ਾਲੀ ਤਰੀਕੇ ‘ਤੇ ਗੱਲ ਕਰ ਰਹੀ ਹੈ। ‘ਓਐਮਜੀਅਸ’ ਵੈਬਸਾਈਟ ‘ਤੇ ਔਰਤਾਂ ਲਈ ਸੈਕਸੂਅਲ ਮੌਜ ਦੇ ਨਾਲ ਅਜਿਹੇ 12 ਤਰੀਕੇ ਵੀ ਹਨ ਜਿਨ੍ਹਾਂ ਨੂੰ ਦੋ ਹਜ਼ਾਰ ਤੋਂ ਜ਼ਿਆਦਾ ਔਰਤਾਂ ਨਾਲ ਗੱਲ ਕਰਨ ਤੋਂ ਬਾਅਦ ਲੱਭਿਆ ਗਿਆ ਹੈ। ਇਹ ਵੀਡੀਓ ਪੌਰਨ ਸੀਨ ਵਰਗਾ ਨਹੀਂ ਬਲਕਿ ਟਿਊਟੋਰੀਅਲ ਵਰਗਾ ਹੀ ਲੱਗਦਾ ਹੈ। ਅਜਿਹੇ ਕਈ ਵੀਡੀਓ ‘ਚ ਅਲੱਗ-ਅਲੱਗ ਉਮਰ ਤੇ ਨਸਲ ਦੀਆਂ ਔਰਤਾਂ ਹਨ। ਇਹ ਸਾਰੇ ਵੀਡੀਓ ਇਸ ਵੈੱਬ ਪ੍ਰੋਜੈਕਟ ਦਾ ਹਿੱਸਾ ਹਨ। ਇਸ ਨੂੰ ਲਾਇਡੀਆ ਡੈਨਿਲਰ ਤੇ ਰਾਬ ਪਰਕਿੰਸ ਨੇ ਦਸੰਬਰ 2015 ‘ਚ ਲਾਂਚ ਕੀਤਾ ਸੀ। ਇਸ ਪ੍ਰੋਜੈਕਟ ਨੂੰ ਅਸਲ ਪਬਲਿਸਿਟੀ 2016 ‘ਚ ਮਿਲੀ ਜਦੋਂ ਹੈਰੀ ਪੌਟਰ ਫੇਮ ਐਮਾ ਵਾਟਸਨ ਨੇ ਇਸ ਦੀ ਸਿਫਾਰਸ਼ ਕੀਤੀ। ਸ਼ੇਰਵਿਨ ਤੇ ਨਾਗੋਸਕੀ ਕਈ ਵਿਗਿਆਨੀ ਰਿਸਰਚ ਦੇ ਹਵਾਲੇ ਤੋਂ ਕਹਿੰਦੀ ਹੈ ਕਿ ਔਰਤ ਤੇ ਮਰਦ ਦੀ ਸੈਕਸ ਪ੍ਰਕੀਰਿਆ ਬਿਲਕੁਲ ਅਲੱਗ ਹੁੰਦੀ ਹੈ। ਸ਼ੇਰਵਿਨ ਦੱਸਦੀ ਹੈ ਕਿ ਓਐਮਜੀਐਸ ਵੈਬਸਾਈਟ ‘ਤੇ ਇੱਕ ਚੈਪਟਰ ‘ਇਸ਼ਾਰਿਆਂ’ ‘ਤੇ ਅਧਾਰਤ ਹੈ ਜਿਹੜਾ ਫੀਲਿੰਗ ਨੂੰ ਹੋਰ ਚੰਗੀ ਤਰ੍ਹਾਂ ਸਮਝਣ ‘ਚ ਮਦਦ ਕਰਦਾ ਹੈ।

LEAVE A REPLY