ਰਾਮ ਰਹੀਮ ਦੀ ਤਰ੍ਹਾਂ ਇਸ ਬਾਬੇ ਨੇ ਬਣਾਈ ਗੁਫਾ, ਲੜਕੀਆਂ ਦਾ ਕਰਦਾ ਸੀ ਸ਼ੋਸ਼ਣ

0
665

ਯਮੁਨਾਨਗਰ — ਹਰਿਆਣਾ ਦੇ ਯਮੁਨਾਨਗਰ ‘ਚ ਇਕ ਹੋਰ ਬਾਬੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਤੇ ਰਾਮ ਰਹੀਮ ਦੀ ਤਰ੍ਹਾਂ ਹੀ ਰੇਪ ਕੇਸ ਮਾਮਲਾ ਦਰਜ ਹੋਇਆ ਹੈ। ਦੱਸਣਾ ਚਾਹੁੰਦੇ ਹਾਂ ਕਿ ਬਾਬਾ ਨੇ ਰਾਮ ਰਹੀਮ ਦੀ ਤਰ੍ਹਾਂ ਸ਼ਹਿਰ ‘ਚ ਗੁੰਮਨਾਮ ਅੱਡਾ ਬਣਾਇਆ ਹੋਇਆ ਸੀ, ਇਸ ‘ਚ ਉਹ ਰੰਗ-ਰਲੀਆ ਮਨਾਉਂਦਾ ਸੀ। ਮਿਲੀ ਜਾਣਕਾਰੀ ‘ਚ ਯਮੁਨਾਨਗਰ ‘ਚ ਪੀਰ ਦੀ ਦਰਗਾਹ ‘ਤੇ ਮੱਥਾ ਟੇਕਣ ਆਉਣ ਵਾਲੀ ਲੜਕੀ ਨੇ ਰੇਪ ਦਾ ਦੋਸ਼ ਲਗਾਉਂਦੇ ਹੋਏ ਮਾਮਲਾ ਪੁਲਸ ਥਾਣੇ ‘ਚ ਦਰਜ ਕਰਵਾਇਆ ਹੈ। ਪੁਲਸ ਨੇ ਦੋਸ਼ੀ ਬਾਬਾ ਸੋਨੂੰ ਖਿਲਾਫ ਕੇਸ ਦਰਜ ਕਰਕੇ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ।ਘਰ ‘ਚ ਇਕੱਲੀ ਦੇਖ ਕੀਤਾ ਰੇਪ
ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਪੀੜਤਾ ਨੇ ਦੱਸਿਆ ਕਿ ਉਹ ਦਿਮਾਗੀ ਬਿਮਾਰੀ ਨਾਲ ਪੀੜਤ ਸੀ। ਜਿਸ ਕਾਰਨ ਉਹ ਆਪਣੀ ਮਾਂ ਨਾਲ ਨਵੀਂ ਮਾਰਕਿਟ ਦੇ ਪਿੱਛੇ ਬਣੀ ਪੀਰ ਬਾਬਾ ਦੀ ਦਰਗਾਹ ‘ਤੇ ਗਈ ਸੀ। 6 ਅਗਸਤ ਨੂੰ ਸਵੇਰੇ 9 ਵਜੇ ਜਦੋਂ ਉਹ ਘਰ ‘ਚ ਇਕੱਲੀ ਸੀ, ਉਸ ਸਮੇਂ ਸੋਨੂੰ ਬਾਬਾ ਉਸ ਦੇ ਘਰ ਆਇਆ ਅਤੇ ਉਸ ਨਾਲ ਗਲਤ ਕੰਮ ਕੀਤਾ। ਦੋਸ਼ੀ ਨੇ ਉਸ ਨੂੰ ਇਹ ਗੱਲ ਦੱਸਣ ਤੋਂ ਮਨਾ ਕੀਤਾ ਅਤੇ ਧਮਕੀ ਵੀ ਦਿੱਤੀ। ਘਟਨਾ ਦਾ ਪਤਾ ਲੜਕੀ ਦੇ ਘਰਦਿਆਂ ਨੂੰ ਲੱਗੀ ਤਾਂ ਉਨ੍ਹਾਂ ਨੂੰ ਮੌਕੇ ‘ਤੇ ਜਾ ਕੇ ਹੰਗਾਮਾ ਕੀਤਾ ਅਤੇ ਪੁਲਸ ‘ਚ ਰਿਪੋਰਟ ਦਰਜ ਕਰਵਾਈ। ਕਈ ਕਿਲੋਮੀਟਰ ਤੱਕ ਲੱਗੇ ਸੀ. ਸੀ. ਟੀ. ਵੀ. ਕੈਮਰੇ
ਸੋਨੂੰ ਨਾਮ ਬਾਬਾ ਤੰਤਰ-ਮੰਤਰ ਅਤੇ ਤਾਬੀਜ਼ ਦੇ ਨਾਮ ‘ਤੇ ਲੜਕੀਆਂ ਨਾਲ ਗਲਤ ਕੰਮ ਕਰਦਾ ਸੀ ਅਤੇ ਇਸ ਦੀ ਕਿਸੇ ਨੂੰ ਭਨਕ ਵੀ ਨਹੀਂ ਲੱਗਦੀ ਸੀ। ਦੋਸ਼ੀ ਨੇ ਕਈ ਕਿਲੋਮੀਟਰ ਤੱਕ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ। ਜਿਸ ਦਾ ਸਾਰਾ ਕੰਟਰੋਲ ਉਸ ਦੇ ਕੋਲ ਹੈ। ਕਿਸੇ ਦੇ ਵੀ ਆਉਣ ਤੋਂ ਪਹਿਲਾਂ ਉਹ ਅਲਰਟ ਹੋ ਜਾਂਦਾ ਸੀ। ਝਾੜ-ਫੂਕ ਦੇ ਨਾਮ ‘ਤੇ ਜਾਂ ਫਿਰ ਬੀਮਾਰੀ ਨੂੰ ਠੀਕ ਕਰਨ ਦੇ ਨਾਮ ‘ਤੇ ਦਿਨ-ਬ-ਦਿਨ ਕਈ ਲੋਕ ਉਸ ਦਾ ਸ਼ਿਕਾਰ ਹੁੰਦੇ ਗਏ ਅਤੇ ਲੜਕੀਆਂ ਦਾ ਸ਼ੋਸ਼ਣ ਕਰਦਾ ਰਿਹਾ। ਹਾਲਾਂਕਿ ਹੁਣ ਪੁਲਸ ਕੋਲ ਸਿਰਫ ਇਕ ਸ਼ਿਕਾਇਤ ਆਈ ਹੈ, ਜਿਸ ‘ਚ ਪੁਲਸ ਨੇ ਰੇਪ ਦੀ ਧਾਰਾ 376 ਤਹਿਤ ਸੋਨੂੰ ਬਾਬਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

LEAVE A REPLY