ਦੁਕਾਨਦਾਰਾਂ ਨੇ ਰਾਮ ਰਹੀਮ ਦੀ ਕਰੰਸੀ ਦੀ ਵਰਤੋਂ ਕੀਤੀ ਬੰਦ, ਹੁਣ ਇਸ ਨਾਲ ਖੇਡਦੇ ਨੇ ਬੱਚੇ

0
482

ਸਿਰਸਾ—  ਹਰਿਆਣਾ ‘ਚ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੀ ਆਪਣੀ ਕਰੰਸੀ ਇਕ ਸਮੇਂ ਭਾਰਤੀ ਮੁਦਰਾ ਦੇ ਬਰਾਬਰ ਚੱਲਦੀ ਸੀ ਪਰ ਅੱਜ ਸਥਿਤੀ ਇਹ ਹੈ ਕਿ ਉਸ ਕਰੰਸੀ ਨਾਲ ਬੱਚੇ ਖੇਡਦੇ ਹਨ। ਡੇਰਾ ਸੱਚਾ ਸੌਦਾ ਵਲੋਂ ਖੁਦ ਤਿਆਰ ਕੀਤੀ ਕਰੰਸੀ ਹਾਲਾਂਕਿ ਕਾਨੂੰਨੀ ਲਿਹਾਜ ਨਾਲ ਇਹ ਕਰੰਸੀ ਗੈਰ ਕਾਨੂੰਨੀ ਸੀ ਪਰ ਰਾਮ ਰਹਿਮ ਦੇ ਸਮਰਾਜ ਦੇ ਸਾਹਮਣੇ ਸਾਰੇ ਕਾਨੂੰਨ ਛੋਟੇ ਸਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਡੇਰੇ ਦੀ ਸੰਪਤੀ, ਕਾਲੇ ਧਨ ਅਤੇ ਸਫੇਦ ਧਨ ਦੀ ਜਾਂਚ ਸੰਚਾਲਨ ਡਾਇਰੈਕਟੋਰੇਟ (ਈ. ਡੀ.) ਨੂੰ ਸੌਂਪਣ ਦੇ ਨਾਲ ਹੀ ਡੇਰੇ ਦੀ ਇਹ ਪਲਾਸਟਿਕ ਕਰੰਸੀ ਬੇਮਤਲਬ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਨੇ ਆਪਣੇ ਪੱਧਰ ‘ਤੇ ਪਲਾਸਟਿਕ ਦੇ 10 ਰੁਪਏ ਤੋਂ ਇਕ ਰੁਪਏ ਤੱਕ ਦੇ ਸਿੱਕੇ ਤਿਆਰ ਕੀਤੇ ਸਨ। ਇਨ੍ਹਾਂ ਸਿੱਕਿਆਂ ਦੀ ਵਰਤੋ ਡੇਰਾ ਸੱਚਾ ਸੌਦਾ ਦੇ ਪ੍ਰੋਡਕਟਾਂ ਦੇ ਦੇਸ਼ਭਰ ‘ਚ ਬਣੇ ਵਪਾਰ ਕੇਂਦਰਾਂ ‘ਤੇ ਆਮ ਹੁੰਦੀ ਸੀ। ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ ‘ਚ ਬਣੇ ਬਾਜ਼ਾਰ, ਦੁਕਾਨਾਂ, ਸਿਨੇਮਾ ਹਾਲ ਅਤੇ ਸਕੂਲਾਂ ‘ਚ ਤਾਂ ਇਸ ਦੀ ਵਰਤੋ ਆਮ ਕੀਤੀ ਜਾਂਦੀ ਸੀ

LEAVE A REPLY