ਲੰਗਾਹ ਤੋਂ ਬਾਅਦ ਇਕ ਹੋਰ ਅਕਾਲੀ ਫਸਿਆ, ਕਾਰ ‘ਤੇ ਜਾਅਲੀ ਨੰਬਰ ਲਾ ਕੇ ਚਲਾ ਰਿਹਾ ਸੀ ਗੋਰਖਧੰਦ

0
654

ਸੰਗਰੂਰ (ਟੀਐਲਟੀ ਨਿਊਜ਼) ਜ਼ਿਲਾ ਸੰਗਰੂਰ ‘ਚ ਪੁਲਸ ਵੱਲੋਂ ਇਕ ਆਗੂ ਦੇ ਘਰ ਅਤੇ ਕਾਰ ‘ਚੋਂ 125 ਪੇਟੀ ਦੇਸੀ ਸ਼ਰਾਬ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਦੇਸ਼ੀ ਸ਼ਰਾਬ ਲੋਂਗੋਵਾਲ ਦੀ ਨਗਰ ਕੌਂਸਲ ਦੇ ਸਾਬਕਾ ਉਪ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਨਰਿੰਦਰ ਸਿੰਘ ਦੇ ਘਰੋ ਮਿਲੀ ਹੈ। ਪੁਲਸ ਨੇ ਦੱਸਿਆ ਕਿ ਉਹ ਹਰਿਆਣਾ ਤੋਂ ਆਪਣੀ ਕਾਰ ‘ਤੇ ਜਾਅਲੀ ਨੰਬਰ ਲੱਗਾ ਕੇ ਲਿਆਏ ਹੋਏ ਸਨ ਅਤੇ ਉਹ ਇਹ ਸ਼ਰਾਬ ਪੰਜਾਬ ਲਿਆ ਕੇ ਪੂਰੇ ਜ਼ਿਲੇ ‘ਚ ਮਹਿੰਗੇ ਭਾਵ ‘ਤੇ ਨਾਜਾਇਜ਼ ‘ਤੌਰ ‘ਤੇ ਵੇਚਣ ਦਾ ਕਾਰੋਬਾਰ ਕਰਦੇ ਸਨ। ਪੁਲਸ ਨੇ ਉਕਤ ਦੋਸ਼ੀ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਐੱਮ. ਸੀ. ਮੌਕੇ ‘ਤੇ ਫਰਾਰ ਹੋ ਗਿਆ।

LEAVE A REPLY