ਹਰਿਆਣਾ ਪੁਲਸ ਨੇ ਹਨੀਪ੍ਰੀਤ ਨੂੰ ਲਿਆ ਹਿਰਾਸਤ ‘ਚ

0
541

ਪੰਚਕੂਲਾ (ਟੀਐਲਟੀ ਨਿਊਜ਼) 38 ਦਿਨਾਂ ਬਾਅਦ ਹਨੀਪ੍ਰੀਤ ਨੂੰ ਪੁਲਸ ਨੇ ਹਿਰਾਸਤ ‘ਚ ਲੈ ਲਿਆ ਹੈ। ਹਨੀਪ੍ਰੀਤ ਨੂੰ ਪਟਿਆਲਾ ਜ਼ਿਰਕਪੁਰ ਰੋਡ ਤੋਂ  ਹਰਿਆਣਾ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪੰਚਕੂਲਾ ਦੇ ਕਮਿਸ਼ਨਰ ਨੇ ਗ੍ਰਿਫਤਾਰੀ ਦੀ ਪੁਸ਼ਟੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਅੱਜ ਹਨੀਪ੍ਰੀਤ ਪੰਜਾਬ-ਹਰਿਆਣਾ ਹਾਈਕੋਰਟ ‘ਚ ਅਰਜ਼ੀ ਲਗਾ ਸਕਦੀ ਹੈ ਜਾਂ ਫਿਰ ਸਰੰਡਰ ਕਰ ਸਕਦੀ ਹੈ। ਇਕ ਨਿਊਜ਼ ਚੈਨਲ ‘ਚ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਹਨੀਪ੍ਰੀਤ ਨੇ ਆਪਣੇ ਆਪ ਨੂੰ ਬੇਕਸੂਰ ਕਿਹਾ ਹੈ। ਹਨੀਪ੍ਰੀਤ ਨੇ ਇਕ ਤਰ੍ਹਾਂ ਨਾਲ ਸਰੰਡਰ ਕਰਨ ਤੋਂ ਪਹਿਲਾਂ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਝੂਠ ਕਿਹਾ ਹੈ ਅਤੇ ਸਾਰਿਆਂ ਸਾਹਮਣੇ ਆਪਣੀ ਸਫਾਈ ਦਿੱਤੀ ਹੈ।

LEAVE A REPLY