ਸ਼ਰਮਨਾਕ, ਹਵਸ ‘ਚ ਅੰਨ੍ਹਾ ਹੋ ਕੇ ਮਾਂ ਨਾਲ ਕੀਤਾ ਇਹ ਕੁੱਝ…

0
819

ਫਰੀਦਾਬਾਦ : ਦਿਨੇਂ-ਦਿਨ ਵੱਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਨੇ ਪੂਰੇ ਦੇਸ਼ ਲਈ ਸ਼ਰਮ ਦੀ ਗੱਲ ਹੈ। ਲੋਕਾਂ ਦੀ ਹਵਸ ਏਨੀ ਜਿਆਦਾ ਵੱਧ ਗਈ ਹੈ ਕਿ ਉਹ ਬੱਚਿਆਂ, ਬਜ਼ੁਰਗਾਂ, ਤੇ ਖੂਨ ਦੇ ਰਿਸਤੇ ਨੂੰ ਵੀ ਨੀ ਬਖ਼ਸ ਰਹੇ। ਅਜਿਹਾ ਇਕ ਮਾਮਲਾ ਫਰੀਦਾਬਾਦ ਇਲਾਕੇ ‘ਚ ਸਾਹਮਣੇ ਆਇਆ ਹੈ ਜਿਥੇ ਮਾਂ ਬੇਟੇ ਦੇ ਰਿਸ਼ਤੇ ਨੂੰ ਤਾਰ-ਤਾਰ ਕਰਦਾ ਸਨਸਨੀ ਖੇਜ਼ ਮਾਮਲਾ ਦੇਖਣ ਨੂੰ ਸਾਹਮਣੇ ਆਇਆ ਹੈ, ਜਿਥੇ ਇਕ 20 ਸਾਲ ਦੇ ਲੜਕੇ ਨੇ ਆਪਣੀ ਹੀ ਮਤਰੇਈ ਮਾਂ ਦੇ ਨਾਲ ਜ਼ਬਰਦਸਤੀ ਬਲਾਤਕਾਰ ਕਰਕੇ ਇਸ ਪਾਕ ਰਿਸ਼ਤੇ ਨੂੰ ਤਾਰ-ਤਾਰ ਕਰ ਸ਼ਰਮਸਾਰ ਕਰ ਦਿੱਤਾ ਹੈ। ਪੀੜ੍ਹਤ ਮਾਂ ਨੇ ਆਪਣੇ ਮਤਰਏ ਪੁੱਤਰ ਦੇ ਖਿਲਾਫ ਐਫ.ਆਈ.ਆਰ. ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸਦਾ ਵਿਆਹ ਲਗਭਗ 7 ਸਾਲ ਪਹਿਲਾਂ ਹੋਇਆ ਸੀ। ਇਹ ਉਸਦੇ ਪਤੀ ਦਾ ਦੂਸਰਾ ਵਿਆਹ ਹੈ ਅਤੇ ਉਸਦਾ ਪਤੀ ਰਿਕਸ਼ਾ ਚਲਾਉਂਦਾ ਹੈ। ਪੀੜਤਾ ਦਾ ਕਹਿਣਾ ਹੈ ਕਿ ਉਸਦੇ ਪਤੀ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ ਜਿਸ ਤੋਂ ਉਸਦੇ 3 ਬੱਚੇ ਹਨ, ਜਿਨ੍ਹਾਂ ‘ਚੋਂ 2 ਬਾਹਰ ਰਹਿੰਦੇ ਹਨ ਅਤੇ ਇਕ ਬੇਟਾ ਸ਼ਿਵਮ ਜਿਸ ਦੀ ਉਮਰ 20 ਸਾਲ ਹੈ ਉਹ ਸਾਡੇ ਨਾਲ ਰਹਿੰਦਾ ਹੈ। ਪੀੜ੍ਹਤ ਨੇ ਦੱਸਿਆ ਕਿ ਸ਼ਿਵਮ ਨੇ ਉਸ ਦੇ ਨਾਲ 4 ਮਹੀਨੇ ਪਹਿਲਾਂ ਵੀ ਘਰ ‘ਚ ਜ਼ਬਰਦਸਤੀ ਬਲਾਤਕਾਰ ਕੀਤਾ ਸੀ ਅਤੇ ਵਿਰੋਧ ਕਰਨ ‘ਤੇ ਕੁੱਟਮਾਰ ਕੀਤੀ। ਇਸ ਤੋਂ ਬਾਅਦ 30 ਸਤੰਬਰ ਦੀ ਰਾਤ ਨੂੰ ਉਸਦਾ ਪਤੀ ਘਰੋਂ ਬਾਹਰ ਗਿਆ ਹੋਇਆ ਸੀ ਅਤੇ ਉਹ ਇਕੱਲੀ ਕਮਰੇ ‘ਚ ਸੌ ਰਹੀ ਸੀ। ਰਾਤ ਦੇ ਤਕਰੀਬਨ 11.30 ਵਜੇ ਸ਼ਿਵਮ ਕਮਰੇ ‘ਚ ਆਇਆ ਅਤੇ ਉਸ ਨਾਲ ਬਲਾਤਕਾਰ ਕੀਤਾ। ਪੁਲਸ ਦੇ ਮੁਤਾਬਕ ਪੀੜਤ ਔਰਤ ਦੀ ਸ਼ਿਕਾਇਤ ‘ਤੇ ਮਹਿਲਾ ਥਾਣਾ ਪੁਲਸ ਨੇ ਦੋਸ਼ੀ ਮਤਰਏ ਪੁੱਤਰ ਸ਼ਿਵਮ ਦੇ ਖਿਲਾਫ ਭਾਰਤੀ ਪੀਨਲ ਕੋਡ ਦੇ ਤਹਿਤ ਧਾਰਾ 376, 323, 506 ਦੇ ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ੀ ਸ਼ਿਵਮ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।ਆਖਰ ਬਲਾਤਕਾਰ ਦੀਆਂ ਅਜਿਹੀਆਂ ਘਟਨਾਵਾਂ ਥੰਮਣ ਦਾ ਨਾਮ ਕਿਊ ਨੀ ਲੈ ਰਹੀਆਂ। ਅਜਿਹੀਆਂ ਘਟਨਾਵਾਂ ਇਕੱਲੇ ਆਪਣੇ ਦੇਸ਼ ‘ਚ ਹੀ ਨੀ ਸਗੋਂ ਪੂਰੇ ਵਿਸ਼ਵ ਨੂੰ ਦੇਖਣ ਨੂੰ ਮਿਲਦੀਆਂ ਹਨ।

 

LEAVE A REPLY