ਭਾਜਪਾ ਸਰਕਾਰ ਦੀ ਛਤਰਛਾਇਆ ਹੇਠ ਬਣੇਗਾ ਮੋਦੀ ਦਾ ਮੰਦਰ

0
378

ਨਵੀਂ ਦਿੱਲੀ: ਮੇਰਠ ਦੇ ਸਰਧਨਾ ‘ਚ ਮੇਰਠ-ਕਰਨਾਲ ਰੋਡ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਮੰਦਰ ਬਣਾਇਆ ਜਾਵੇਗਾ। ਖ਼ਾਸ ਗੱਲ ਇਹ ਹੈ ਕਿ ਮੋਦੀ ਦੇ ਇਸ ਮੰਦਰ ‘ਤੇ 10 ਕਰੋੜ ਰੁਪਏ ਖਰਚ ਹੋਣਗੇ। ਮੰਦਰ ਵਾਸਤੇ 23 ਅਕਤੂਬਰ ਨੂੰ ਭੂਮੀ ਪੂਜਨ ਕੀਤਾ ਜਾਵੇਗਾ। ਉਮੀਦ ਹੈ ਕਿ ਭੂਮੀ ਪੂਜਨ ਵਾਲੇ ਪ੍ਰੋਗਰਾਮ ‘ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਸ਼ਿਰਕਤ ਕਰਨਗੇ। ਇਸ ਦਾ ਐਲਾਨ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਰਿਟਾਇਰਡ ਸਹਾਇਕ ਇੰਜੀਨੀਅਰ ਜੇ.ਪੀ. ਸਿੰਘ ਨੇ ਅੱਜ ਕੀਤਾ। ਜੇ.ਪੀ. ਸਿੰਘ ਨੇ ਕਿਹਾ ਕਿ ਮੇਰਠ ਦੇ ਸਰਧਨਾ ‘ਚ ਮੇਰਠ-ਕਰਨਾਲ ਰੋਡ ‘ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਮੰਦਰ ਬਣੇਗਾ। ਖਾਸ ਗੱਲ ਇਹ ਹੈ ਕਿ ਮੋਦੀ ਦਾ ਮੰਦਰ ਸਰਦਾਰ ਪਟੇਲ ਦੀ ਤਰ੍ਹਾਂ 100 ਫੁੱਟ ਉੱਚਾ ਹੋਵੇਗਾ। ਮੰਦਰ ਪੰਜ ਏਕੜ ਜ਼ਮੀਨ ‘ਤੇ ਬਣੇਗਾ।

ਮੰਦਰ ਬਨਾਉਣ ਲਈ ਦੋ ਸਾਲ ਦਾ ਟਾਇਮ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀ ਦੇਸ਼ਭਗਤੀ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਉਹ ਇਹ ਮੰਦਰ ਬਣਵਾਉਣ ਲੱਗੇ ਹਨ। ਜ਼ਿਕਰਯੋਗ ਹੈ ਕਿ ਮੋਦੀ ਦਾ ਪਹਿਲਾ ਮੰਦਰ ਗੁਜਰਾਤ ਵਿੱਚ ਬਣਿਆ ਹੋਇਆ ਹੈ, ਜੋ ਤੁਸੀਂ ਤਸਵੀਰ ਵਿੱਚ ਵੇਖ ਸਕਦੇ ਹੋ। ਸੂਬੇ ਦੀ ਰਾਜਧਾਨੀ ਅਹਿਮਦਾਬਾਦ ਤੋਂ ਤਕਰੀਬਨ 200 ਕਿਲੋਮੀਟਰ ਦੂਰ ਇੱਕ ਪਿੰਡ ਵਿੱਚ 2015 ਵਿੱਚ ਇਹ ਮੰਦਰ ਬਣਾਇਆ ਗਿਆ ਸੀ। ਮੰਦਰ ਦੀ ਦੇਖ ਰੇਖ ਕਰ ਰਹੇ ਓਮ ਟ੍ਰਸਟ ਮੁਤਾਬਕ ਉਹ ਗੁਜਰਾਤ ਦੇ ਹਰ ਪਿੰਡ ਸ਼ਹਿਰ ਵਿੱਚ ਮੋਦੀ ਦਾ ਮੰਦਰ ਚਾਹੁੰਦੇ ਹਨ।

LEAVE A REPLY