ਬਲਾਤਕਾਰੀ ਬਾਬੇ ਦੀ ਹਨੀਪ੍ਰੀਤ ਅੱਜ ਕਰ ਸਕਦੀ ਹੈ ਪੰਚਕੁਲਾ ਅਦਾਲਤ ਵਿੱਚ ਆਤਮ ਸਮਰਪਣ

0
431

ਪੰਚਕੁਲਾ- ਬਲਾਤਕਾਰੀ ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ ਅੱਜ ਪੰਚਕੁਲਾ ਅਦਾਲਤ ਵਿੱਚ ਆਤਮ ਸਮਰਪਣ ਕਰ ਸਕਦੀ ਹੈ । ਦੂਜੇ ਪਾਸੇ ਮੀਡੀਆਂ ਦੇ ਹਿੱਸੇ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਨੀਪ੍ਰੀਤ ਨੇ ਉਹਨਾਂ ਨੂੰ ਬਿਆਨ ਦਿੱਤਾ ਹੈ ਕਿ ਉਹ ਕਿਤੇ ਵੀ ਫਰਾਰ ਨਹੀਂ ਹੋਈ ਸੀ ਬਲਕਿ ਦਿਮਾਗੀ ਤੌਰ ਉੱਤੇ ਪ੍ਰੇਸ਼ਾਨ ਸੀ ਅਤੇ ਉਸ ਨੇ ਪੰਚਕੁਲਾ ਵਿੱਚ ਦੰਗੇ ਨਹੀਂ ਭੜਕਾਏ ਸਨ। ਹਨੀਪ੍ਰੀਤ ਨੇ ਕਿਹਾ ਕਿ ਉਹ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਜਲਦ ਹੀ ਆਤਮ ਸਮਰਪਣ ਕਰੇਗੀ। ਜਿਕਰਯੋਗ ਹੈ ਕਿ ਦਿੱਲੀ ਕੋਰਟ ਵਿੱਚ ਇਸ ਤੋਂ ਪਹਿਲਾ ਹਨੀਪ੍ਰੀਤ ਨੇ ਆਪਣੀ ਜਮਾਨਤ ਅਰਜ਼ੀ ਲਗਾਈ ਸੀ ਅਤੇ ਕੋਰਟ ਨੇ ਕਿਹਾ ਸੀ ਕਿ ਹਨੀਪ੍ਰੀਤ ਦਿੱਲੀ ਦੀ ਰਹਿਣ ਵਾਲੀ ਨਹੀਂ ਹੈ ਇਹ ਕਹਿ ਕੇ ਅਦਾਲਤ ਨੇ ਜਮਾਨਤ ਅਰਜ਼ੀ ਹਨੀਪ੍ਰੀਤ ਦੀ ਖਾਰਿਜ਼ ਕਰ ਦਿੱਤੀ ਹੈ ਅਤੇ ਅਦਾਲਤ ਨੇ ਇਹ ਵੀ ਕਿਹਾ ਸੀ ਕਿ ਹਰਿਆਣਾ ਦੀ ਪੁਲਿਸ ਹਨੀਪ੍ਰੀਤ  ਨੂੰ ਗ੍ਰਿਫਤਾਰੀ ਲਈ ਲੱਭ ਰਹੀ ਹੈ ਹਨੀਪ੍ਰੀਤ ਪੁਲਿਸ ਨੂੰ ਗ੍ਰਿਫਤਾਰੀ ਦੇਵੇ ਨਾਲ ਹੀ ਇਹ ਵੀ ਕਿਹਾ ਗਿਆ ਸੀ ਪੰਚਕੁਲਾ ਦੀ ਅਦਾਲਤ ਵਿੱਚ ਹਨੀਪ੍ਰੀਤ ਆਤਮ ਸਮਰਪਣ ਕਰ ਸਕਦੀ ਹੈ ਕਿਉਂਕਿ ਉਸ ਨਾਲ ਸਬੰਧਤ ਮਾਮਲਾ ਉੱਤੇ ਹੀ ਚੱਲ ਰਿਹਾ ਹੈ।

LEAVE A REPLY