ਬਲਿਊ ਵੇਲ੍ਹ ਗੇਮ ਤੋਂ ਘੱਟ ਨਹੀਂ ਹੈ ਰਾਮ ਰਹੀਮ ਦਾ ਇਹ ਖ਼ਤਰਨਾਕ ਗੈਂਗ

0
589

ਸਿਰਸਾ : ਬਲਾਤਕਾਰੀ ਸਾਧ ਰਾਮ ਰਹੀਮ ਦਾ ਪਰਦਾਫਾਸ਼ ਹੋਣ ਤੋਂ ਬਾਅਦ ਉਸ ਤੋਂ ਇੱਕ-ਇੱਕ ਕਰਕੇ ਹੋਰ ਵੀ ਕਾਰੇ ਸਾਹਮਣੇ ਆ ਰਹੇ ਹਨ ਜੋ ਹੈਰਾਨ ਕਰਨ ਵਾਲੇ ਹਨ। ਰਾਮ ਰਹੀਮ ਇਸ ਸਮੇਂ ਇਸ ਸਾਧਵੀਆਂ ਨਾਲ ਰੇਪ ਕਰਨ ਦੇ ਦੋਸ਼ ਵਿਚ 20 ਸਾਲ ਲਈ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਕੈਦ ਹੈ। ਹੁਣ ਰਾਮ ਰਹੀਮ ਬਾਰੇ ਇੱਕ ਹੋਰ ਖੁਲਾਸਾ ਸਾਹਮਣੇ ਆਇਆ ਹੈ। ਕਿਹਾ ਜਾ ਰਿਹਾ ਹੈ ਕਿ ਰਾਮ ਰਹੀਮ ਦੀ ਕੁਰਬਾਨੀ ਗੈਂਗ ਬਲਿਊ ਵ੍ਹੇਲ ਗੇਮ ਤੋਂ ਘੱਟ ਨਹੀਂ ਹੈ। ਇਸ ‘ਚ ਵੀ ਲੋਕਾਂ ਦਾ ਬ੍ਰੇਨ ਵਾਸ਼ ਕਰਕੇ ਉਨ੍ਹਾਂ ਨੂੰ ਕੁਰਬਾਨੀ ਗੈਂਗ ‘ਚ ਸ਼ਾਮਲ ਕੀਤਾ ਜਾਂਦਾ ਸੀ। ਬਲਿਊ ਵ੍ਹੇਲ ਗੇਮ ਦੀ ਤਰ੍ਹਾਂ ਇਸ ‘ਚ ਵੀ ਰਾਮ ਰਹੀਮ ਆਪਣੇ ਚੇਲਿਆਂ ਨੂੰ ਟਾਸਕ ਦਿੰਦਾ ਸੀ।ਜਾਣਬੁੱਝ ਕੇ ਆਪਣੀ ਗੈਂਗ ਦੇ ਬੰਦਿਆਂ ਨੂੰ ਮੌਤ ਨਾਲ ਖੇਡਣ ਲਈ ਮਜ਼ਬੂਰ ਕਰਦਾ ਸੀ। ਇਸ ਗੱਲ ਦੀ ਜਾਣਕਾਰੀ ਰਾਮ ਰਹੀਮ ਦੇ ਸਾਬਕਾ ਸਮਰਥਕ ਗੁਰਦਾਸ ਤੂਰ ਨੇ ਸਿਰਸਾ ਦੇ ਐੱਸਪੀ ਨੂੰ ਇੱਕ ਚਿੱਠੀ ਲਿਖ ਕੇ ਦਿੱਤੀ ਹੈ। ਇਸ ਚਿੱਠੀ ‘ਚ ਗੁਰਦਾਸ ਤੂਰ ਨੇ ਕੁਰਬਾਨੀ ਗੈਂਗ ਨੂੰ ਬਲਿਊ ਵ੍ਹੇਲ ਦੀ ਤਰ੍ਹਾਂ ਦੱਸਿਆ ਹੈ।ਗੁਰਦਾਸ ਤੂਰ ਨੇ ਦੱਸਿਆ ਕਿ ਰਾਮ ਰਹੀਮ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦਾ ਬ੍ਰੇਨ ਵਾਸ਼ ਕਰਦਾ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਕੁਰਬਾਨੀ ਗੈਂਗ ‘ਚ ਸ਼ਾਮਲ ਕਰ ਲੈਂਦਾ ਸੀ। ਇਨ੍ਹਾਂ ਮੈਂਬਰਾਂ ਨੂੰ ਬਲਿਊ ਵ੍ਹੇਲ ਗੇਮ ਦੀ ਤਰ੍ਹਾਂ ਹੀ ਟਾਸਕ ਦਿੰਦਾ ਸੀ ਅਤੇ ਉਨ੍ਹਾਂ ਨੂੰ ਮੌਤ ਨਾਲ ਖੇਡਣ ਲਈ ਮਜ਼ਬੂਰ ਕਰਦਾ ਸੀ।ਗੁਰਦਾਸ ਤੂਰ ਨੇ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਕੁਝ ਸਮਾਂ ਪਹਿਲਾਂ ਪੇਸ਼ੀ ‘ਤੇ ਆਏ ਡੇਰੇ ਦੇ ਸਾਧੂ ਅਤੇ ਡੇਰਾ ਸਮਰਥਕ ਨੇ ਖ਼ੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ ਜੋ ਕਿ ਬਲਿਊ ਵ੍ਹੇਲ ਗੇਮ ਦੇ ਟਾਸਕ ਵਰਗਾ ਹੀ ਸੀ। ਗੁਰਦਾਸ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਮਾਮਲੇ ਦੀ ਨਾ ਤਾਂ ਕੋਈ ਜਾਂਚ ਹੋਈ ਅਤੇ ਨਾ ਹੀ ਕੋਈ ਦੋਸ਼ੀ ਮਿਲਿਆ।ਗੁਰਦਾਸ ਤੂਰ ਨੇ ਦਾਅਵਾ ਕੀਤਾ ਹੈ ਕਿ ਇਹ ਮਾਮਲਾ ਵੀ ਕੁਰਬਾਨੀ ਗੈਂਗ ਨਾਲ ਹੀ ਜੁੜਿਆ ਹੈ ਅਤੇ ਇਸਦੀ ਵੀ ਜਾਂਚ ਹੋਣੀ ਚਾਹੀਦੀ ਹੈ। ਗੁਰਦਾਸ ਤੂਰ ਨੇ ਐਸ.ਐਸ.ਪੀ ਸਿਰਸਾ ਨੂੰ ਚਿੱਠੀ ਲਿਖ ਕੇ ਇਹ ਸ਼ਿਕਾਇਤ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਗੁਰਦਾਸ ਤੂਰ ਰਾਮ ਰਹੀਮ ਦੇ ਕਈ ਕਾਰਨਾਮਿਆਂ ਦੇ ਖੁਲਾਸੇ ਕਰ ਚੁੱਕਾ ਹੈ।ਕੁਝ ਦਿਨ ਪਹਿਲਾਂ ਤੂਰ ਨੂੰ ਰਾਮ ਰਹੀਮ ਦੇ ਕੁਰਬਾਨੀ ਗੈਂਗ ਤੋਂ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਚਿੱਠੀ ਲਿਖ ਕੇ ਕੁਰਬਾਨੀ ਗੈਂਗ ਬਾਰੇ ਸਾਰਾ ਖ਼ੁਲਾਸਾ ਕੀਤਾ ਹੈ। ਤੂਰ ਨੇ ਇਸ ਗੈਂਗ ਨੂੰ ਬਲਿਊ ਵ੍ਹੇਲ ਗੇਮ ਦੇ ਨਾਲ ਜੋੜਦੇ ਹੋਏ ਕਿਹਾ ਕਿ ਇਹ ਰਾਮ ਰਹੀਮ ਦੇ ਡੇਰੇ ਦਾ ਇਕ ਹੋਰ ਸੱਚ ਹੈ ਅਤੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨੂੰ ਮਰਨ ਦੇ ਲਈ ਛੱਡ ਦੇਣਾ ਹੀ ਕੁਰਬਾਨੀ ਗੈਂਗ ਦਾ ਕੰਮ ਹੈ।2017_9image_20_13_518870000le-ll ram-rahim_1506587685-768x357

LEAVE A REPLY