ਆਤਿਸ਼ਬਾਜ਼ੀ ਕਾਰਨ ਟਰੱਕ ਵਿਚ ਭਰਿਆ 30 ਲੱਖ ਦਾ ਮਾਲ ਸੜ ਕੇ ਸਵਾਹ

0
539
ਲੁਧਿਆਣਾ:  ਮਾਲਕ ਸੁਰਿੰਦਰ ਸਿੰਘ ਅਲਵਰ, ਗੁਰਪ੍ਰੀਤ ਸਿੰਘ ਅਲਵਰ ਨੇ ਕਿਹਾ ਕਿ ਇੰਸਟਰੀਅਲ ਏਰੀਆ-ਏ ਵਿਖੇ ਅਲਵਰ ਫਰੇਟ ਕੈਰੀਅਰ ਟਰਾਂਸਪੋਰਟ ਹੈ, ਜਿਥੋਂ ਸ਼ਨੀਵਾਰ ਸਵੇਰੇ ਟਰੱਕ ਚਾਲਕ ਸੁਰਿੰਦਰ ਸਿੰਘ (ਅਲਵਰ ਅਲੀ ਮਾਲ ਲੋਡ ਕਰਕੇ ਤੁਰਿਆ) ਜਦੋਂ ਉਹ ਡੇਹਲੋਂ ਨੇੜੇ ਟੋਲ ਟੈਕਸ ਤੋਂ ਅੱਧਾ ਕਿਲੋਮੀਟਰ ਪਿੱਛੇ ਮੇਨ ਰੋਡ ਤੋਂ ਗੁਜਰ ਰਿਹਾ ਸੀ, ਉਸ ਨੇ ਸਾਈਡ ਲਗੇ ਸ਼ੀਸ਼ੇ ਤੋਂ ਟਰੱਕ ‘ਚੋਂ ਧੂਆਂ ਨਿਕਲਦਿਆਂ ਦੇਖਿਆ। ਉਸ ਨੇ ਤੁਰੰਤ ਹੀ ਟਰੱਕ ਰੋਕ ਕੇ ਸਾਈਡ ‘ਤੇ ਖੜ੍ਹਾ ਕਰ ਦਿੱਤਾ। ਦੇਖਦਿਆਂ ਹੀ ਦੇਖਦਿਆਂ ਟਰੱਕ ‘ਚੋਂ ਅੱਗ ਦੇ ਭਾਬੜ ਨਿਕਲਣ ਲਗ ਪਏ।
ਤਿਉਹਾਰ ਨੂੰ ਮੁੱਖ ਰੱਖਦਿਆਂ ਲੋਕਾਂ ਵੱਲੋਂ ਕੀਤੀ ਜਾ ਰਹੀ ਆਤਿਸ਼ਬਾਜ਼ੀ ਤੇ ਪਟਾਕੇ ਟਰੱਕ ਮਾਲਕ ਨੂੰ ਉਸ ਵਕਤ ਮਹਿੰਗੇ ਪੈ ਗਏ, ਜਦੋਂ ਇਸ ਆਤਿਸ਼ਬਾਜ਼ੀ ਨਾਲ ਟਰੱਕ ਵਿਚ ਭਰਿਆ ਹੋਇਆ ਸਾਰਾ ਮਾਲ ਸੜ ਕੇ ਰਾਖ ਹੋ ਗਿਆ।

ਡੇਹਲੋਂ ਟੋਲ ਟੈਕਸ ਨੇੜੇ ਲੱਗੇ ਮੇਲੇ ਵਿਖੇ ਚਲਾਈ ਜਾ ਰਹੀ ਆਤਿਸ਼ਬਾਜ਼ੀ ਪਟਾਕੇ ਦੇ ਮਾਲ ਨਾਲ ਲੋਡ ਕਰ ਰਹੇ ਟਰੱਕ ਦੀ ਛੱਤ ਉਪਰ ਡਿੱਗਣ ਕਰਕੇ ਟਰੱਕ ਨੂੰ ਅੱਗ ਲੱਗ ਗਈ। ਅੱਗ ਲੱਗਣ ਨਾਲ ਟਰੱਕ ‘ਚ ਲੋਡ ਮਾਲ ਸੜ ਕੇ ਸਵਾਹ ਹੋ ਗਿਆ ਅਤੇ ਟਰੱਕ ਨੂੰ ਵੀ ਨੁਕਸਾਨ ਪਹੁੰਚਾਇਆ।ਉਸ ਨੇ ਮਦਦ ਲਈ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ। ਟਰੱਕ ਨੂੰ ਲਗੀ ਅੱਗ ਦੇਖ ਕੇ ਆਲੇ ਦੁਆਲੇ ਖੇਤਾਂ ‘ਚ ਕੰਮ ਕਰ ਰਹੇ ਲੋਕ ਤੇ ਰਾਹਗੀਰਾਂ ਇਕੱਠੇ ਹੋ ਕੇ ਰੋਡ ਕਿਨਾਰੇ ਨਹਿਰ ਵਿਚੇ ਮੋਟਰ ਲਗਾ ਕੇ ਪਾਈਪ ਆਦਿ ਨਾਲ ਪਾਣੀ ਸੁੱਟ ਕੇ ਅੱਗ ਉਪਰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਗ ਤੇਜ਼ੀ ਨਾਲ ਟਰੱਕ ‘ਚ ਫੈਲ ਗਈ ਅਤੇ ਲੋਡ ਮਾਲ ਸੜ ਕੇ ਸਵਾਹ ਹੋ ਗਿਆ। ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ ਸੀ ਜੋ ਕਿ ਕਾਫੀ ਲੇਟ ਪਹੁੰਚੀ ਉਦੋਂ ਤਕ ਮਾਲ ਸੜ ਚੁੱਕਾ ਸੀ। ਪਿੰਡ ਵਾਲੇ ਜਿੰਨੀ ਮਦਦ ਕਰ ਸਕਦੇ ਸੀ ਉਨ੍ਹਾਂ ਨੇ ਕੀਤੀ।

ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਕੀਤੇ ਗਏ  ਸਨ ਕਿ ਜ਼ਿਲ੍ਹੇ ‘ਚ ਕੋਈ ਵੀ ਵਿਅਕਤੀ ਨਿਰਧਾਰਤ ਕੀਤੇ ਸਥਾਨਾਂ ਤੋਂ ਇਲਾਵਾ ਕਿਸੇ ਵੀ ਹੋਰ ਜਗ੍ਹਾ ‘ਤੇ ਪਟਾਕੇ, ਆਤਿਸ਼ਬਾਜ਼ੀ ਅਤੇ ਵਿਸਫੋਟਕ ਸਮੱਗਰੀ ਦਾ ਭੰਡਾਰਨ  ਅਤੇ ਵਿਕਰੀ ਨਹੀਂ ਕਰੇਗਾ ਅਤੇ ਨਾ ਹੀ ਪ੍ਰਵਾਨਗੀ/ਲਾਇਸੈਂਸ ਲਏ ਬਿਨਾਂ ਪਟਾਕੇ ਵੇਚੇਗਾ। ਇਸ ਤੋਂ ਇਲਾਵਾ ਚਾਈਨੀਜ਼ ਪਟਾਕੇ ਸਟੋਰ ਕਰਨ, ਵੇਚਣ ਅਤੇ ਵਰਤਣ ‘ਤੇ ਪੂਰਨ ਪਾਬੰਦੀ ਹੋਵੇਗੀ।
 ਟਰੱਕ ਚਾਲਕ ਸੁਰਿੰਦਰ ਸਿੰਘ ਨੇ ਕਿਹਾ ਕਿ ਜਿਸ ਥਾਂ ਟਰੱਕ ਨੂੰ ਅੱਗ ਲਗੀ ਉਸ ਤੋਂ ਕੁਝ ਦੂਰੀ ‘ਤੇ ਮੇਲੇ ਵਿਖੇ ਆਤਿਸ਼ਬਾਜ਼ੀ ਪਟਾਕੇ ਚਲਾਏ ਜਾ ਰਹੇ ਸੀ ਜਿਸ ਦੇ ਟਰੱਕ ਉਪਰ ਡਿੱਗਣ ਨਾਲ ਟਰੱਕ ਨੂੰ ਅੱਗ ਲਗ ਗਈ ਅਤੇ ਟਰੱਕ ‘ਚ ਲੋਡ ਮਾਲ ਸੜ ਕੇ ਸਵਾਹ ਹੋ ਗਿਆ। ਮਾਲਕ ਸੁਰਿੰਦਰ ਅਲਵਰ, ਗੁਰਪ੍ਰੀਤ ਅਲਵਰ ਨੇ ਕਿਹਾ ਕਿ ਪੁਲਸ ਥਾਣੇ ਮਾਮਲੇ ਦੀ ਐਫ. ਆਈ. ਆਰ. ਦਰਜ ਕਰਵਾ ਦਿੱਤੀ ਹੈ। ਉਨ੍ਹਾਂ ਦਾ ਕਰੀਬ 30 ਲੱਖ ਦਾ ਮਾਲ ਸੜ ਕੇ ਸਵਾਹ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY