ਗਧਿਆਂ ਦੇ ਇਸ ਮੇਲੇ ‘ਚ ਇਥੇ ਹਨੀਪ੍ਰੀਤ ਦੇ ਨਾਲ ਸਲਮਾਨ ਤੇ ਸ਼ਾਹਰੁਖ਼ ਦੀ ਲੱਗ ਰਹੀ ਇਹ ਬੋਲੀ

0
1427

ਜੈਪੁਰ : ਦੇਸ਼ ਦੇ ਕਈ ਸਾਲਾਂ ਪੁਰਾਣੇ ਗਧਾ ਮੇਲੇ ਵਿੱਚ ਇੱਕ ਜੈਪੁਰ ਦੇ ਨਜ਼ਦੀਕ ਭਾਵਗੜ੍ਹ ਬੰਧਿਆ ਗਦਰਭ ਮੇਲੇ ਦੀ ਰੌਣਕ ਹੁਣ ਫਿੱਕੀ ਪੈਣ ਲੱਗੀ ਹੈ। ਮੇਲੇ ਵਿੱਚ ਗਧਿਆਂ ਤੋਂ ਜ਼ਿਆਦਾ ਹੁਣ ਘੋੜੇ ਲਿਆਏ ਜਾਣ ਲੱਗੇ ਹਨ। ਇਸ ਵਾਰ ਮੇਲੇ ਵਿੱਚ ਸ਼ਾਹਰੁਖ ਅਤੇ ਸਲਮਾਨ ਨਾਮ ਦੇ ਗਧੇ ਵਿੱਕਣ ਦੇ ਲਈ ਲਿਆਂਦੇ ਗਏ ਹਨ। ਨਾਲ ਹੀ ਕੈਟਰੀਨਾ, ਹਨੀਪ੍ਰੀਤ ਨਾਮਕ ਗਧੀ ਅਤੇ ਘੋੜੀ ਵੀ ਇੱਥੇ ਮੌਜੂਦ ਹੈ।ਸਲਮਾਨ ਨਾਮਕ ਗਧੇ ਦੀ ਕੀਮਤ 5 ਹਜ਼ਾਰ ਰੁਪਏ ਲੱਗੀ ਪਰ ਸ਼ਾਹਰੁਖ ਨੂੰ ਕੋਈ ਨਹੀਂ ਪੁੱਛ ਰਿਹਾ। ਨਾਲ ਹੀ ਕਰੀਨਾ, ਕੈਟਰੀਨਾ ਦੇ ਰੇਟ ਵੀ ਇਸ ਸਾਲ ਹਨੀਪ੍ਰੀਤ ਤੋਂ ਘੱਟ ਲੱਗੇ ਹਨ। ਮੇਲੇ ਵਿੱਚ ਘੋੜੀਆਂ ਦੀ ਕੀਮਤ 20 ਹਜ਼ਾਰ ਤੋਂ 3 ਲੱਖ ਰੁਪਏ ਤੱਕ ਮੰਗੀ ਜਾ ਰਹੀ ਹੈ ਪਰ ਹੁਣ ਟਾਈਮ ਦੇ ਨਾਲ ਮੇਲੇ ਦੇ ਪ੍ਰਬੰਧ ਖਸਤਾ ਹਾਲ ਹੁੰਦੇ ਜਾ ਰਹੇ ਹਨ।

ਆਖਿਰ ਕਿਉਂ ਹੋਏ ਮੇਲੇ ਦੇ ਖਸਤਾ ਹਾਲ
ਮੇਲੇ ਦਾ ਇਹ ਹਾਲ ਹੈ ਕਿ ਕੋਈ ਵੀ ਮੰਤਰੀ ਜਾਂ ਫਿਰ ਨੇਤਾ ਇਸ ਮੇਲੇ ਦਾ ਉਦਘਾਟਨ ਕਰਨ ਲਈ ਤਿਆਰ ਨਹੀਂ ਹੁੰਦਾ। ਹੁਣ ਮੇਅਰ ਅਸ਼ੋਕ ਲੋਹਾਟੀ ਨੇ ਸ਼ਿਲਾ ਮਾਤਾ ਮੰਦਿਰ ਤੋਂ ਬਾਅਦ ਏਸ਼ੀਆ ਦੇ ਪ੍ਰਸਿੱਧ ਖਲਖਾਣੀ ਮਾਤਾ ਦੇ ਗਦਰਭ ਮੇਲੇ ਵਿੱਚ ਨਿਗਮ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸੁਵਿਧਾਵਾਂ ਬੰਦ ਕਰ ਦਿੱਤੀਆਂ ਹਨ।ਇਸ ਤੋਂ ਨਾਰਾਜ਼ ਪਿੰਡ ਵਾਲਿਆ ਨੇ ਵੀਰਵਾਰ ਨੂੰ ਆਏ ਨਿਗਮ ਅਫਸਰਾਂ ਨੂੰ ਭਜਾ ਦਿੱਤਾ। ਇਸ ਕਾਰਨ ਹੁਣ ਸ਼ੁੱਕਰਵਾਰ ਨੂੰ ਸੈਰ ਸਪਾਟਾ ਵਿਭਾਗ ਦੇ ਵੱਲੋਂ ਅਯੋਜਿਤ ਹੋਣ ਵਾਲਾ ਸੱਭਿਆਚਾਰਕ ਪ੍ਰੋਗਰਾਮ ਵੀ ਖਟਾਈ ਵਿੱਚ ਪੈ ਗਿਆ ਹੈ।ਇੱਥੇ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਨਿਗਮ ਦੇ ਵੱਲੋਂ ਪਸ਼ੂ ਪਾਲਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਸੁਵਿਧਾ ਨਹੀਂ ਦਿੱਤੀ ਜਾ ਰਹੀ ਹੈ।

ਕਦੋਂ ਤੋਂ ਹੋ ਰਿਹਾ ਹੈ ਮੇਲਾ
ਖਲਖਾਣੀ ਮਾਤਾ ਮਾਨਵ ਸੇਵਾ ਸੰਸਥਾਨ ਦੇ ਪ੍ਰਧਾਨ ਭਗਵਤ ਸਿੰਘ ਰਜਾਵਤ ਦਾ ਕਹਿਣਾ ਹੈ ਕਿ 1992 ਵਿੱਚ ਇਹ ਪਿੰਡ ਨਗਰ ਨਿਗਮ ਵਿੱਚ ਆਉਂਣ ਤੋਂ ਬਾਅਦ ਤੋਂ ਹੀ ਮੇਲੇ ਦਾ ਅਯੋਜਨ ਨਗਰ ਨਿਗਮ ਖ਼ੁਦ ਕਰਦਾ ਹੈ।ਅਜਿਹੇ ਵਿੱਚ ਮੇਲੇ ਵਿੱਚ ਬਿਜਲੀ ਪਾਣੀ ਅਤੇ ਸਟੇਜ਼ ਦਾ ਪ੍ਰਬੰਧ ਕਰਨਾ ਨਿਗਮ ਦੀ ਜ਼ਿੰਮੇਵਾਰੀ ਹੈ। ਨਿਗਮ ਦੇ ਇਸ ਤਾਨਾਸ਼ਾਹੀ ਦਾ ਵਿਰੋਧ ਕੀਤਾ ਜਾਵੇਗਾ। ਇਸ ਵਾਰ ਮੇਲੇ ਦਾ ਉਦਘਾਟਨ ਨਹੀਂ ਕਰਵਾਇਆ ਜਾਵੇਗਾ।

LEAVE A REPLY