ਬੰਦ ਪਈ ਫੈਕਟਰੀ ‘ਚੋਂ ਲਾਪਤਾ ਮਾਂ ਅਤੇ ਪੁੱਤਰ ਦੀ ਮਿਲੀ ਲਾਸ਼

0
466

ਗੜ੍ਹਸ਼ੰਕਰ (ਸਰਬਜੀਤ) 12 ਸਤੰਬਰ ਤੋਂ ਲਾਪਤਾ ਇਕ ਔਰਤ ਦੀ ਅਤੇ ਉਸ ਦੇ ਪੁੱਤਰ ਦੀ ਲਾਸ਼ ਪਿੰਡ ਰਸੂਲਪੁਰ ‘ਚ ਮਿਲੀ ਹੈ ਇਹ ਲਾਸ਼ ਜਿਸ ਫੈਕਟਰੀ ‘ਚ ਮਿਲੀ ਉਹ ਕੁੱਝ ਸਮੇ ਤੋਂ ਬੰਦ ਪਈ ਸੀ ਫੀਡ ਦੀ ਇਸ ਬੰਦ ਪਈ ਫੈਕਟਰੀ ‘ਚੋਂ ਇਕ ਔਰਤ ਤੇ ਉਸ ਦੇ ਪੁੱਤਰ ਦੀਆਂ ਲਾਸ਼ਾਂ ਮਿਲਣ ਦਾ ਸਮਾਚਾਰ ਹੈ। ਰੇਣੂ ਚੌਧਰੀ ਨੇ ਪੁਲਿਸ ਨੂੰ ਖ਼ਬਰ ਦਿੱਤੀ ਕਿ ਮਾਰਚ 2017 ਤੋਂ ਉਸ ਦੀ ਫੈਕਟਰੀ ਬੰਦ ਪਈ ਸੀ।ਉਨ੍ਹਾਂ ਦਾ ਪੁਰਾਣਾ ਵਰਕਰ ਸੰਦੀਪ ਉਰਫ ਦੀਪਾ ਪੁੱਤਰ ਸਤਪਾਲ ਸਿੰਘ ਮੁਬਾਰਕਪੁਰ ਬੀਤੀ 18 ਸਤੰਬਰ ਨੂੰ ਚਾਬੀਆਂ ਇਹ ਕਹਿ ਕੇ ਲੈ ਗਿਆ ਕਿ ਉਸ ਨੇ ਵਿਆਹ ਕਰ ਲਿਆ ਹੈ ਤੇ ਪਤਨੀ ਸਮੇਤ ਫੈਕਟਰੀ ‘ਚ ਰਹਿ ਕੇ ਉਸ ਦੀ ਦੇਖਭਾਲ ਕਰੇਗਾ।ਸ਼੍ਰੀਮਤੀ ਚੌਧਰੀ ਅਨੁਸਾਰ 26 ਸਤੰਬਰ ਨੂੰ ਸੰਦੀਪ ਨੇ ਉਨ੍ਹਾਂ ਨੂੰ ਫੋਨ ‘ਤੇ ਦੱਸਿਆ ਕਿ ਉਸ ਨੇ ਹੋਰ ਕਿਤੇ ਮਕਾਨ ਲੈ ਲਿਆ ਹੈ ਅਤੇ ਚਾਬੀਆਂ ਵਾਪਸ ਕਰਨ ਦੀ ਗੱਲ ਕੀਤੀ। ਅੱਜ ਜਦੋਂ ਉਹ ਫੈਕਟਰੀ ‘ਚ ਪਹੁੰਚੀ ਤਾਂ ਸੰਦੀਪ ਫਰਸ਼ ਸਾਫ਼ ਕਰ ਰਿਹਾ ਸੀ। ਸ਼ੱਕ ਪੈਣ ‘ਤੇ ਉਨ੍ਹਾਂ ਉਸ ਦੀ ਪਤਨੀ ਬਾਰੇ ਪੁੱਛਿਆ ਤਾਂ ਉਹ ਉਸ ਨੂੰ ਲੈ ਕੇ ਆਉਣ ਦਾ ਕਹਿੰਦਿਆਂ ਮੋਟਰਸਾਈਕਲ ਲੈ ਕੇ ਨਿਕਲ ਗਿਆ।ਇਸ ਦੌਰਾਨ ਜਦੋਂ ਉਨ੍ਹਾਂ ਫੈਕਟਰੀ ਅੰਦਰ ਖ਼ੂਨ ਦੇ ਨਿਸ਼ਾਨ ਦੇਖੇ ਤਾਂ ਸ਼ੱਕ ਪੈਣ ‘ਤੇ ਉਨ੍ਹਾਂ ਉਕਤ ਨਿਸ਼ਾਨਾਂ ਦਾ ਪਿੱਛਾ ਕੀਤਾ ਤਾਂ ਇਹ ਤੂੜੀ ਵਾਲੇ ਕਮਰੇ ਵੱਲ ਜਾ ਰਹੇ ਸਨ, ਜਿੱਥੇ ਉਨ੍ਹਾਂ ਨੇ ਦੋ ਲਾਸ਼ਾਂ ਦੱਬੀਆਂ ਹੋਈਆਂ ਦੇਖੀਆਂ।ਉਕਤ ਮ੍ਰਿਤਕ ਦੇਹਾਂ ਦੀ ਪਛਾਣ ਜਸਪਾਲ ਕੌਰ ਉਰਫ ਜੈਸੀ ਪਤਨੀ ਸਵ. ਹਰਦੀਪ ਸਿੰਘ ਪਿੰਡ ਸੁੱਜੋਂ ਤੇ ਉਸ ਦੇ ਬੇਟੇ ਦਿਲਪ੍ਰੀਤ ਸਿੰਘ ਦੇ ਰੂਪ ‘ਚ ਹੋਈ ਹੈ। ਜਸਪਾਲ ਕੌਰ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਹ 12 ਸਤੰਬਰ ਤੋਂ ਲਾਪਤਾ ਸੀ, ਜਿਸ ਦੀ ਰਿਪੋਰਟ ਵੀ ਦਰਜ ਕਰਵਾਈ ਹੋਈ ਸੀ। ਮੌਕੇ ‘ਤੇ ਹੁਸ਼ਿਆਰਪੁਰ ਤੋਂ ਐੱਸ. ਪੀ. (ਡੀ) ਹਰਪ੍ਰੀਤ ਸਿੰਘ ਮੰਡੇਰ, ਡੀ. ਐੱਸ. ਪੀ. ਗੜ੍ਹਸ਼ੰਕਰ ਰਾਜ ਕੁਮਾਰ ਅਤੇ ਥਾਣਾ ਗੜ੍ਹਸ਼ੰਕਰ ਦੇ ਇੰਚਾਰਜ ਬਲਵਿੰਦਰ ਸਿੰਘ ਪਹੁੰਚ ਗਏ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ।

LEAVE A REPLY