ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ ਤੇ ਜਵਾਨਾਂ ਵਲੋਂ ਜਲੰਧਰ ‘ਚ ਵਲੰਟੀਅਰ ਸੰਮੇਲਨ ਤੇ ਮਾਰਚ

0
292

ਜਲੰਧਰ (ਰਮੇਸ਼ ਗਾਬਾ) ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵਲੋਂ ਅੱਜ ਇਥੇ ਪਰਮਗੁਣੀ ਭਗਤ ਸਿੰਘ ਦੇ 110 ਸਾਲਾ ਜਨਮ ਦਿਨ ਤੇ ਦੇਸ਼ ਭਗਤ ਯਾਦਗਾਰ ਹਾਲ ਵਿਚ ਬਾਵਰਦੀ ਜਿਸ ਵਿਚ ਭਗਤ ਸਿੰਘ ਦੀ ਫੋਟੋ ਵਾਲੀ ਲਾਲ ਰੰਗ ਦੀ ਟੀ ਸ਼ਰਟਾਂ ਅਤੇ ਲਾਲ ਕਮੀਜਾਂ ਪਹਿਨ ਕੇ ਵਲੰਟੀਅਰ ਮਾਰਚ ਅਤੇ ਸੰਮੇਲਨ ਕੀਤਾ ਗਿਆ ਅਤੇ ਜਲੰਧਰ ਦੇ ਬਾਜਾਰਾਂ ਵਿਚ ਮਾਰਚ ਵੀ ਕੀਤਾ ਗਿਆ। ਜਿਸ ਵਿਚ ਪੰਜਾਬ ਭਰ ਵਿਚੋਂ ਹਜਾਰਾਂ ਦੀ ਗਿਣਤੀ ਵਿਚ ਵਲੰਟੀਅਰਾਂ ਅਤੇ ਆਮ ਲੋਕਾਂ ਨੇ ਹਿੱਸਾ ਲਿਆ। ਇਸ ਸਮਾਗਮ ਦੀ ਪ੍ਰਧਾਨਗੀ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਚਰਨਜੀਤ ਸਿੰਘ ਛਾਂਗਾ ਰਾਏ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ ਅਤੇ ਸੂਬਾ ਕੈਸ਼ੀਅਰ ਨਰਿੰਦਰ ਕੌਰ ਸੋਹਲ ਨੇ ਕੀਤੀ। ਇਸ ਮੌਕੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਰੁਜ਼ਗਾਰ ਪ੍ਰਾਪਤੀ ੁਮੁਹਿੰਮ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਅਤੇ ਆਮ ਲੌਕਾਂ ਨੂੰ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ ਦੀ ਅਮੁੱਕ ਵਧਾਈ ਦਿੱਤੀ ਅਤੇ ਕਿਹਾ ਕਿ ਭਗਤ ਸਿੰਘ ਇਕ ਮਹਾਨ ਸ਼ਹੀਦ ਹੋਣ ਦੇ ਨਾਲ ਉਚ ਕੋਟਿ ਦਾ ਵਿਦਵਾਨ ਮਨੁੱਖ ਸੀ, ਉਹਦੇ ਵਲੋਂ ਮਨੁੱਖਤਾ ਦੀ ਸੇਵਾ ਲਈ ਪਾਏ ਸਰਵਉੁਚ ਯੋਗਦਾਨ ਦਾ ਸਮਾਜ ਸਦਾ ਰਿਣੀ ਰਹੇਗਾ। ਉਹਨਾਂ ਇਹ ਵੀ ਕਿਹਾ ਕਿ ਅੱਜ ਦੇਸ਼ ਜਿਸ ਦਿਸ਼ਾ ਵੱਲ ਨੂੰ ਜਾ ਰਿਹਾ ਹੈ ਉਹ ਦੇਸ਼ ਦੇ ਭਵਿੱਖ ਲਈ ਖਤਰਨਾਕ ਹੈ। ਅਜਿਹੀ ਸਥਿਤੀ ਵਿਚੋਂ ਸਿਰਫ ਤੇ ਸਿਰਫ  ਪਰਮਗੁਣੀ ਭਗਤ ਸਿੰਘ ਵਿਚਾਰਧਾਰਾ ਹੀ ਰਾਹ ਵਿਖਾ ਸਕਦੀ ਹੈ। ਉਹਨਾਂ ਨੋਜਵਾਨਾਂ ਅਤੇ ਵਿਦਿਆਰਥੀਆਂ ਵਲੋਂ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਤੇ ਲੜੇ ਜਾ ਰਹੇ ਸੰਘਰਸ਼ ਦੀ ਸਰਾਹਨਾ ਕਰਦਿਆਂ ਕਿਹਾ ਕਿ ਸੱਚਮੁੱਚ ਜਵਾਨੀ ਦੇ ਆਦਰਸ਼ ਦੇ ਨਾਮ ਤੇ ਰੁਜ਼ਗਾਰ ਗਰੰਟੀ ਕਾਨੂੰਨ ਦੇ ਲਾਗੂ ਹੋਣ ਨਾਲ ਜਵਾਨੀ ਦੀ ਦੁਸ਼ਮਣ ਬੇਰੁਜ਼ਗਾਰੀ ਦਾ ਮੁਕੰਮਲ ਖਾਤਮਾ ਕੀਤਾ ਜਾ ਸਕੇਗਾ।

LEAVE A REPLY