ਦੁਸਹਿਰਾ ਉਤਸਵ ਸਬੰਧੀ ਮੀਟਿੰਗ ਦਾ ਆਯੋਜਨ

0
437

ਜਲੰਧਰ (ਰਮੇਸ਼ ਗਾਬਾ) ਪੁਰਾਣੀ ਸਬਜ਼ੀ ਮੰਡੀ ਪਟੇਲ ਚੌਂਕ ਜਲੰਧਰ ਓਲਡ ਸਬਜ਼ੀ ਮੰਡੀ ਵੈਲਫੇਅਰ ਸੋਸਾਇਟੀ ਵੱਲੋਂ ਦੁਸਹਿਰਾ ਉਤਸਵ ਦੇ ਸਬੰਧ ਵਿੱਚ ਇਕ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਐਨਐਸਯੂਆਈ ਦੇ ਪ੍ਰਧਾਨ ਮਨਜੀਤ ਮੰਗੂ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਮਨਪ੍ਰੀਤ ਮੰਗੂ ਨੇ ਦੱਸਿਆ ਵਾਰਡ ਨੰ. 42 ਰੋਹਿਣੀ ਪਾਰਕ ਬਸਤੀ ਪੀਰਦਾਦ ਵਿਖੇ ਕੌਸਲਰ ਬਲਦੇਵ ਸਿੰਘ ਦੇਵ ਅਤੇ ਏਕਤਾ ਵੈਲਫੇਅਰ ਸੋਸਾਇਟੀ ਵੱਲੋਂ ਦੁਸਹਿਰਾ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮੰਚ ਸੰਚਾਲਕ ਸੁਰਿੰਦਰ ਬਿੱਲਾ ਹੋਣਗੇ। ਇਸ ਮੌਕੇ ਆਏ ਹੋਏ ਸਾਰੇ ਰਾਮ ਭਗਤਾਂ ਦਾ ਫੁੱਲਾਂ ਦੀ ਦੀ ਵਰਖਾ ਨਾਲ ਸਵਾਗਤ ਕੀਤਾ ਜਾਏਗਾ। ਇਸ ਮੌਕੇ ਸੁਰਿੰਦਰ ਬਿੱਲਾ, ਵਿਸ਼ਾਲ ਗੁਲਾਟੀ, ਅਰਵਿੰਦਰ ਸ਼ਰਮਾ, ਰਾਜ ਕੁਮਾਰ ਰਾਜੂ, ਜਗਮੋਹਨ, ਗੁਰਪ੍ਰੀਤ ਸਾਭੀ,ਹਨੀ ਕੁਮਾਰ, ਸਰਬਜੀਤ, ਅਸ਼ਵਨੀ, ਵੀਰੂ ਆਦਿ ਮੌਜੂਦ ਸਨ।

LEAVE A REPLY