ਫ਼ਿਲਮ ‘ਕਿਰਦਾਰ-ਏ-ਸਰਦਾਰ’ 29 ਸਤੰਬਰ ਨੂੰ ਰਿਲੀਜ਼

0
337
ਜਲੰਧਰ (ਰਮੇਸ਼ ਗਾਬਾ) ਨਵੀਂ ਆ ਰਹੀ ਪੰਜਾਬੀ ਫ਼ਿਲਮ ‘ਕਿਰਦਾਰ-ਏ-ਸਰਦਾਰ’ ਦੀ ਟੀਮ ਅਦਾਕਾਰ ਨਵ ਬਾਜਵਾ ਦੀ ਅਗਵਾਈ ‘ਚ ਫ਼ਿਲਮ ਦੇ ਪ੍ਰਚਾਰ ਵਾਸਤੇ ਜਲੰਧਰ ਪੁੱਜੀ ਜਿਸ ਵਿੱਚ ਰਾਣਾ ਜੰਗ ਬਹਾਦਰ, ਬਰਿੰਦਰ ਢਪਈ, ਨੇਹਾ ਪਵਾਰ, ਜਸਵਿੰਦਰ ਕੌਰ, ਗੁਰਪ੍ਰੀਤ ਚੱਡਾ ਸ਼ਾਮਿਲ ਸਨ | ਸਥਾਨਕ ਹੋਟਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ 29 ਸਤੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ ਹਨ ਅਤੇ ਇਸ ਫ਼ਿਲਮ ਦੀ ਕਹਾਣੀ ਬੋਕਸਿੰਗ ਨਾਲ ਜੁੜੀ ਹੋਈ ਹੈ | ਉਨ੍ਹਾਂ ਕਿਹਾ ਕਿ ਫ਼ਿਲਮ ਐਕਸ਼ਨ ਤੇ ਜਜ਼ਬਾਤਾਂ ਨਾਲ ਭਰਪੂਰ ਹੈ | ਉਨ੍ਹਾਂ ਕਿਹਾ ਕਿ ਇਹ ਫ਼ਿਲਮ ਸਮਾਜ ਨੂੰ ਇਕ ਚੰਗਾ ਸੰਦੇਸ਼ ਦੇਵੇਗੀ ਅਤੇ ਪੰਜਾਬੀ ਸਿਨੇਮਾ ‘ਚ ਆਪਣੀ ਛਾਪ ਜ਼ਰੂਰ ਛੱਡੇਗੀ |

LEAVE A REPLY