ਬਿਲਗਾ ਵਿਚ ਡਾ.ਭੀਮ ਰਾਉ ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਸੰਬਧੀ ਐਸਡੀਐਮ ਸ਼ਾਹਕੋਟ ਨੂੰ ਬਸਪਾ ਸ਼ਾਹਕੋਟ ਵਲੋਂ ਮੰਗ ਪੱਤਰ

0
228

ਸ਼ਾਹਕੋਟ (ਸੁਖਵਿੰਦਰ ਸੋਹਲ) ਭਾਰਤ ਦੇ ਸੰਵਿਧਾਨ ਨਿਰਮਾਤਾ ਅਤੇ ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਉ ਅੰਬੇਡਕਰ ਜੀ ਦੇ ਬੱਤ ਦੀ ਪਿਛਲੇ ਦਿਨੀਂ ਸ਼ਰਾਰਤੀ ਅਨਸਰਾਂ ਵਲੋਂ ਬੇ-ਅਦਬੀ ਕੀਤੀ ਗਈ ਸੀ। ਇਸ ਮਾਮਲੇ ਵਿਚ ਅੱਜ ਤੱਕ ਬਿਲਗਾ ਪੁਲਿਸ ਵਲੋਂ ਗ੍ਰਿਫਤਾਰ ਨਹੀਂ ਕੀਤਾ ਗਿਆ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਪ੍ਰਧਾਨ ਰਾਜਕੁਮਾਰ ਭੁੱਟੋ ਨੇ ਪ੍ਰੈਸ ਨਾਲ ਗੱਲਬਾਤ ਕਰਦਿਆ ਕਿਹਾ ਕਿ ਥਾਣਾ ਬਿਲਗਾ ਦੀ ਪੁਲਿਸ ਨੇ ਸੈਕਸਨ 295 ਆਈਪੀਸੀ ਤਹਿਤ ਅਣਪਛਾਤੇ ਬੰਦਿਆਂ ਤੇ ਪਰਚਾ ਦਰਜ ਕਰਕੇ ਸਮਾਜ ਦੇ ਦਰਦ ਨੂੰ ਵਰਗਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਨਾਲ ਮਸਲਾ ਹੱਲ਼ ਨਹੀਂ ਹੋਣਾ ਇਸ ਦਾ ਦਲਿਤ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ ਇਹ ਰੋਸ ਕਿਸੇ ਵੀ ਵਕਤ ਤਿੱਖੇ ਸੰਘਰਸ਼ ਦਾ ਰੂਪ ਅਖਤਿਆਰ ਕਰ ਸਕਦਾ ਹੈ । ਸਾਡੀ ਪੰਜਾਬ ਸਰਕਾਰ ਅਗੇ ਪੁਰਜੋਰ ਮੰਗ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਕਨੂੰਨੀ ਕਾਰਵਾਈ ਕੀਤੀ ਜਾਵੇ । ਉਨਾਂ ਮੰਗ ਕੀਤੀ ਕਿ ਪੰਜਾਬ ਵਿਚ ਜਿਥੇ ਵੀ ਬਾਬਾ ਸਾਹਬ ਦੇ ਬੁੱਤ ਲਗਾਏ ਗਏ ਹਨ ਉਥੇ ਸੁਰਖਿਆ ਦੇ ਪੁੱਖਤਾ ਇੰਤਜਾਮ ਕੀਤੇ ਜਾਣ,ਐਸਸੀ/ਐਸਟੀ ਐਕਟ ਦੇ ਅਧੀਨ ਸਰਕਾਰ ਦੁਆਰਾ ਜੋ ਕੇ ਪੋਸਟ ਗਰੈਜੂਏਸ਼ਨ ਸਕੋਲਰਸ਼ਿਪ ਸਕੀਮ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾਵੇ ਆਈ ਟੀ ਆਈ ਆਦਮਪੁਰ ਨੂੰ ਬੰਦ ਨਾ ਕੀਤਾ ਜਾਵੇ,ਇਸ ਦੇ ਨਾਲ ਹੀ ਤਾਮਿਲਨਾਡੂ ਵਿਚ ਪੱਤਰਕਾਰ ਗੌਰੀ ਲੰਕੇਸ਼ ਦੇ ਸਹੀ ਕਾਤਲਾਂ ਨੂੰ ਅੱਜ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਐਸਡੀਐਮ ਨੂੰ ਮੰਗ ਪੱਤਰ ਵਿਚ ਕੇਂਦਰ ਸਰਕਾਰ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਵੀ ਮੰਗ ਕਰਦੇ ਹਾਂ ਸ਼ਾਹਕੋਟ ਐਸਡੀਐਮ ਦੇ ਦਫਤਰ ਨਾ ਹੋਣ ਤੇ ਸੁਪਰਡੈਂਟ ਗਰੇਡ 2 ਮੀਰਾਂ ਬਾਈ ਵਲੋਂ ਮੰਗ ਪੱਤਰ ਸਵੀਕਾਰ ਕੀਤਾ ਗਿਆ। ਇਸ ਮੌਕੇ ਤੇ ਬਸਪਾ ਦੇ ਸੀਨੀਅਰ ਆਗੂ ਸੁੱਖਰਾਮ ਚੌਹਾਨ,ਪ੍ਰਧਾਨ ਰਾਜਕੁਮਾਰ ਭੁੱਟੋ,ਚਰਨਜੀਤ ਨਾਹਰ,ਗੁਰਦੀਪ ਸਰਪੰਚ,ਉਲਫਤ ਰਾਣਾ,ਰੌਣਕੀ ਸਾਂਦਾਂ,ਲੱਖਵਿੰਦਰ ਸਾਂਦਾਂ,ਗੁਰਮੇਲ ਚੁੰਬਰ,ਤਰਨਪਾਲ ਅਟਵਾਲ,ਜਗਦੀਸ ਸ਼ੇਰਪੁਰੀ,ਜਗਦੀਸ਼ ਰਾਣਾ,ਮਲਕੀਤ ਚੁੰਬਰ ਪ੍ਰਧਾਨ ਹਲਕਾ ਨਕੋਦਰ,ਰਮੇਸ਼ ਬੰਗੜ,ਦਵਿੰਦਰ ਜੱ੍ਹੂੱਖੂ,ਰਮੇਸ਼ ਬੰਗੜ,ਭਜਨ ਕਾਂਗਣਾਂ,ਸੁੱਖਾ ਭੋਡੀਪੁਰ ਅਤੇ ਵੱਡੀ ਗਿਣਤੀ ਵਿਚ ਪੱਤਵੰਤੇ ਹਾਜਰ ਸਨ।

LEAVE A REPLY