ਪੰਜਾਬ ਸਰਕਾਰ ਆਈਸੀਡੀਐਸ ਨੂੰ ਖਤਮ ਕਰਨ ਲਈ ਅਪਣਾ ਰਹੀ ਹੈ ਨਵੇਂ ਹੱਥਕੰਡੇ-ਸੀਟੂ

0
1814

ਜਲੰਧਰ (ਗੁਰਜੋਤ ਭੁੱਲਰ) ਆਂਗਣਵਾੜੀ ਮੁਲਾਜ਼ਮ  ਯੂਨੀਅਨ ਪੰਜਾਬ ਸੀਟੂ ਦੀ ਮੀਟਿੰਗ ਸੂਬਾ ਪਰਧਾਨ ਹਰਜੀਤ ਕੌਰ ਪੰਜੋਲਾ ਦੀ ਪ੍ਰਧਾਨਗੀ ਹੇਠ ਬਾਬਾ ਕਰਮ ਸਿੰਘ ਚੀਮਾ ਭਵਨ ਚੰਡੀਗੜ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਆਲ ਇੰਡੀਆ ਫੈਡਰੇਸ਼ਨ ਆਫ ਆਂਗਣਵਾੜੀ ਵਰਕਰਜ਼ ਐਂਡ ਹੈਲਪਰਜ਼ ਦੇ ਕੌਮੀ ਪ੍ਰਧਾਨ ਊਸ਼ਾ ਰਾਣੀ ਅਤੇ ਜਨਰਲ ਸੈਕਟਰੀ ਏ ਆਰ ਸਿਧੂ ਉਚੇਰੇ ਤੌਰ ਤੇ ਪਹੁੰਚੇ।ਇਸ ਮੌਕੇ ਯੂਨੀਅਨ ਦੀ ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਦੱਸਿਆ ਕਿ ਪੂਰੇ ਪੰਜਾਬ ਵਿਚੋ 200 ਤੋਂ ਵੱਧ ਕਾਰਕੁਨ ਮੀਟਿੰਗ ਵਿੱਚ ਸ਼ਾਮਲ ਹੋਏ। ਆਂਗਣਵਾੜੀ ਮੁਲਜ਼ਮਾਂ ਦੀਆਂ ਭੱਖਦੀਆਂ ਮੰਗਾਂ ਉਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾਂ ਕਰਦੇ ਹੋਏ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫੈਸਲਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ 4 ਅਕਤੂਬਰ ਤੋਂ 15 ਅਕਤੂਬਰ ਤੱਕ ਮੰਗਾਂ ਦੇ ਹੱਕ ਵਿੱਚ ਸੀਟੂ ਵੱਲੋਂ ਵੱਲੋਂ ਪੂਰੇ ਪੰਜਾਬ ਵਿੱਚ ਜੱਥਾਂ ਮਾਰਚ ਕੀਤਾ ਜਾਵੇਗਾ ਅਤੇ 6 ਅਕਤੂਬਰ ਨੂੰ ਗੁਰਦਾਸਪੁਰ ਵਿਖੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇ। ਜਿਸ ਵਿੱਚ ਪੰਜਾਬ ਦੇ ਸਾਰੇ ਵਰਕਰ ਅਤੇ ਹੈਲਪਰ ਸ਼ਾਮਲ ਹੋਣਗੇ ਅਤੇ 23 ਅਕਤੂਬਰ ਪਟਿਆਲਾ ਸ਼ੀਸ਼ ਮਹਿਲ ਦਾ ਘਿਰਾਓ ਕੀਤਾ ਜਾਵੇਗਾ।  ਆਗੂਆਂ ਨੇ ਕਿਹਾ ਕਿ ਭਾਰਤ ਸਰਕਾਰ ਆਈਸੀਡੀਐਸ ਨੂੰ ਖਤਮ ਕਰਨ ਲਈ ਨਵੇਂ ਨਵੇਂ ਹੱਥਕੰਡੇ ਅਪਣਾ ਰਹੀ ਹੈ ਜਿਸ ਦੇ ਚੱਲਦਿਆਂ 11 ਨਵੰਬਰ ਨੂੰ ਦਿੱਲੀ ਪਾਰਲੀਮੈਂਟ ਦਾ ਘਿਰਾਉ ਕੀਤਾ ਜਾਵੇਗਾ ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਵਰਕਰ ਅਤੇ ਹੈਲਪਰ ਹਿੱਸਾ ਲੈਣਗੇ। ਇਸ ਮੌਕੇ ਚੇਅਰਪਰਸਨ ਧਰਮਜੀਤ ਕੌਰ, ਮੀਨੀ. ਮੀਤ ਪ੍ਰਧਾਨ ਕ੍ਰਿਸ਼ਨਾ ਕੁਮਾਰੀ, ਗੁਰਮੀਤ ਕੌਰ, ਗੁਰਦੀਪ ਕੌਰ, ਬਲਰਾਜ ਕੌਰ, ਅਨੂਪ ਕੌਰ, ਗੁਰਮੇਲ ਕੌਰ ਆਦਿ ਮੌਜੂਦ ਸਨ।

LEAVE A REPLY