ਨਸ਼ੀਲੀ ਦਵਾਈ ਪਿਲਾ ਕੇ ਲੜਕੀ ਨਾਲ ਕੀਤਾ ਬਲਾਤਕਾਰ ,ਮਾਮਲਾ ਦਰਜ

0
484

ਹੁਸਿਆਰਪੁਰ (ਸਰਬਜੀਤ) ਲੜਕੀ ਨੂੰ ਕੋਕਾਕੋਲਾ ਵਿੱਚ ਨਸ਼ੀਲੀ ਦਵਾਈ ਪਾ ਕੇ ਬੇਹੋਸ ਕਰਕੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧ ਵਿੱਚ ਆਸ਼ਾ(ਨਕਲੀ ਨਾਮ) ਵਾਸੀ ਪੱਦੀ ਸੂਰਾ ਸਿੰਘ ਥਾਣਾ ਮਹਿਲਪੁਰ ਹੁਸਿਆਰਪੁਰ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਸਵੇਰੇ 7.30 ਵਜੇ ਆਪਣੇ ਪਿੰਡ ਦੇ ਛੱਪੜ ਨੇੜੇ ਮੋਜੂਦ ਸੀ ਤਾ ਉਸ ਦੇ ਪਿੰਡ ਦੇ ਦੋ ਨੋਜਵਾਨ ਬਲਵਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਤੇ ਗਗਨਦੀਪ ਉੱਰਫ ਦੀਪਾ ਪੁੱਤਰ ਤੀਕੀ ਮੋਟਰ ਸਾਈਕਲ ਤੇ ਆਏ ਤੇ ਉਹ ਉਨ੍ਹਾਂ ਨਾਲ ਬੈਠ ਕੇ ਚਲੀ ਗਈ । ਰਾਸਤੇ ਵਿੱਚ ਉਨਾ ਨੇ ਉਸ ਨੂੰ ਸੋਡਾ ਕੋਕਾਕੋਲਾ ਪਿਲਾਇਆ ਜਿਸ ਵਿੱਚ ਕੋਈ ਨਸ਼ੀਲੀ ਚੀਜ਼ ਪਹਿਲਾਂ ਹੀ ਮਿਲਾਈ ਹੋਈ ਸੀ ਤੇ ਉਹ ਪੀ ਕੇ ਬੇਹੋਸ਼ ਹੋ ਗਈ । ਜਦੋ ਉਸ ਨੂੰ ਹੋਸ਼ ਆਇਆ ਤੇ ਉਸ ਸਰੀਰ ਤੇ ਕੋਈ ਵੀ ਕੋਈ ਵੀ ਕੱਪੜਾ ਨਹੀ ਸੀ ਤੇ ਉਸ ਦੇ ਵਾਲ ਖਿਲਰੇ ਹੋਏ ਸਨ ਉਕਤਾ ਨੇ ਉਸ ਦੀ ਮਰਜੀ ਖਿਲਾਫ ਉਸ ਨਾਲ ਸਰੀਰਕ ਸਬੰਧ ਬਣਾਇਆ ਤੇ ਉਸ ਨੂੰ ਧਮਕੀ ਦਿੱਤੀ ਕਿ ਉਸ ਨੇ ਇਸ ਵਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੀ ਫਿਲਮ ਨੈਟ ਤੇ ਪਾ ਦੇਣਗੇ । ਇਸ ਸਬੰਧੀ ਥਾਣਾ ਮਾਹਿਲਪੁਰ ਪੁਲਿਸ ਨੇ ਮਾਮਲੇ ਦੀ ਜਾਚ ਤੋ ਬਾਅਦ ਦੋਸੀ ਪਾਏ ਜਾਣ ਤੇ ਉਕਤ ਦੋਸੀਆ ਖਿਲਾਫ ਮਾਮਲਾ ਦਰਜ ਕਰ ਉਨ੍ਹਾ ਦੀ ਭਾਲ ਸੁਰੂ ਕਰ ਦਿੱਤੀ ਹੈ ।

LEAVE A REPLY