ਜਲੰਧਰ ‘ਚ ਸ਼ਰੇਆਮ ਚੱਲ ਰਿਹਾ ਮਿਲਾਵਰਖੋਰੀ ਦਾ ਗੌਰਖ ਧੰਦਾ, ਲੋਕਾਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ

0
1023

* ਸਿਹਤ ਵਿਭਾਗ ਦੀ ਕਾਰਵਾਈ ‘ਤੇ ਖੜ੍ਹੇ ਹੋ ਨੇ ਕਈ ਤਰ੍ਹਾਂ ਦੇ ਸਵਾਲੀਆਂ ਨਿਸ਼ਾਨ
* ਦੁੱਧ, ਦਹੀ, ਮੱਖਣ, ਖੋਆ, ਮਠਿਆਈਆਂ ਆਦਿ ਸਮਾਨ ਸਮੇਂ ਹੋਰ ਵੀ ਬਹੁਤ ਕੁਝ ਵਿੱਕ ਰਿਹਾ ਮਿਲਾਵਟੀ
ਜਲੰਧਰ (ਰਮੇਸ਼ ਗਾਬਾ) ਸਿਹਤ ਵਿਭਾਗ ਜਲੰਧਰ ਦੇ ਅਧਿਕਾਰੀਆਂ ਵੱਲੋਂ ਜਿਥੇ ਤਿਉਹਾਰਾਂ ਦੇ ਸੀਜ਼ਨ ਵਿੱਚ ਵੱਖ-ਵੱਖ ਥਾਂਈ ਛਾਪੇਮਾਰੀ ਕੀਤੀ ਜਾ ਰਹੀ ਹੈ, ਉਥੇ ਜਲੰਧਰ ਅਤੇ ਆਸ-ਪਾਸ ਸਮੇਤ ਆਸ-ਪਾਸ ਦੇ ਇਲਾਕੇ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਅਤੇ ਅਣਦੇਖੀ ਕਾਰਨ ਦੁਕਾਨਦਾਰਾਂ ਵੱਲੋਂ ਸ਼ਰੇਆਮ ਖਾਣ-ਪੀਣ ਦੀਆਂ ਮਿਲਾਵਟੀ ਵਸਤੂਆਂ ਦਾ ਗੌਰਖ ਧੰਦਾ ਜ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਜਲੰਧਰ ਅਤੇ ਆਸ-ਪਾਸ ਦੇ ਏਰੀਆ ਵਿੱਚ ਡੇਅਰੀਆਂ, ਮਠਿਆਈਆਂ ਦੀਆਂ ਦੁਕਾਨਾਂ ਸਮੇਤ ਹੋਰਨਾਂ ਖਾਣ-ਪੀਣ ਵਾਲੀਆਂ ਦੁਕਾਨਾਂ ‘ਤੇ ਖਾਣ-ਪੀਣ ਦਾ ਮਿਲਾਵਟੀ ਸਮਾਨ ਤਿਆਰ ਕਰਕੇ ਵੇਚਿਆ ਜਾ ਰਿਹਾ ਹੈ। ਦੁਕਾਨਾਂ ਵੱਲੋਂ ਕੀਤੇ ਜਾ ਰਹੇ ਇਸ ਮਿਲਾਵਟਖੋਰੀ ਦੇ ਧੰਦੇ ਨਾਲ ਜਿਥੇ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਉਥੇ ਸਮਾਨ ਵਿਕਰੇਤਾ ਸਸਤੇ ਭਾਅ ਦਾ ਸਮਾਨ ਮਹਿੰਗੇ ਭਾਅ ਵੇਚ ਕੇ ਮੋਟੀ ਕਮਾਈ ਵੀ ਕਰ ਰਹੇ ਹਨ ਅਤੇ ਇਹ ਸਮਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਛੱਤਰ-ਛਾਇਆ ਹੇਠ ਸ਼ਰੇਆਮ ਵਿੱਕ ਰਿਹਾ ਹੈ।। ਹੋਰ ਤਾਂ ਹੋਰ ਜਦ ਵੀ ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਛੋਟੇ ਦੁਕਾਨਦਾਰਾਂ ਦੇ ਸੈਂਪਲ ਭਰ ਲਏ ਜਾਂਦੇ ਹਨ, ਜਦਕਿ ਵੱਡੇ ਦੁਕਾਨਦਾਰਾਂ ਤੱਕ ਅਧਿਕਾਰੀਆਂ ਵੱਲੋਂ ਰੱਖੇ ਗਏ ਵਚੋਲਿਆ ਰਾਹੀ ਪਹਿਲਾ ਹੀ ਸੂਚਿਤ ਕਰ ਦਿੱਤਾ ਜਾਂਦਾ ਹੈ। ਹੁਣ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਮਠਿਆਈਆਂ ਦੀਆਂ ਦੁਕਾਨਾਂ ਵਿੱਚ ਬਾਹਰਲੇ ਸ਼ਹਿਰਾਂ ਤੋਂ ਵੱਡੀ ਮਾਤਰਾ ‘ਚ ਨਕਲੀ ਮਠਿਆਈਆਂ ਦੀ ਸਪਲਾਈ ਸ਼ੁਰੂ ਹੋ ਗਈ ਹੈ ਅਤੇ ਇਹ ਨਕਲੀ ਮਠਿਆਈ  ਜਲੰਧਰ ਸਮੇਤ ਆਸ-ਪਾਸ ਦੇ ਪਿੰਡਾਂ ਵਿੱਚ ਵੇਚੀ ਜਾ ਰਹੀ ਹੈ । ਇਸ ਤੋਂ ਇਲਾਵਾ ਸ਼ਹਿਰ ਵਿੱਚ ਨਕਲੀ ਦੁੱਧ, ਪਨੀਰ, ਮੱਖਣ, ਖੋਆ ਆਦਿ ਦਾ ਵੀ ਕਾਰੋਬਾਰ ਵੱਡੀ ਪੱਧਰ ‘ਤੇ ਚੱਲ ਰਿਹਾ ਹੈ ਅਤੇ ਇਸ ਸਮਾਨ ਬਣਾਉਣ ਵਾਲੀਆਂ ਫੈਕਟਰੀਆਂ ਵੀ ਸ਼ਹਿਰ ਵਿੱਚ ਲੁਕਵੀਆਂ ਥਾਂਵਾ ‘ਤੇ ਚੱਲ ਰਹੀਆਂ ਹਨ, ਜਿਥੇ ਰੋਜ਼ਾਨਾਂ ਰਾਤ ਸਮੇਂ ਵੱਡੀ ਮਾਤਰਾ ‘ਚ ਨਕਲੀ ਸਮਾਨ ਤਿਆਰ ਕਰਕੇ ਜਲੰਧਰ ਦੀਆਂ ਦੁਕਾਨਾਂ ‘ਤੇ ਵੇਚਿਆ ਜਾ ਰਿਹਾ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਜਦ ਸਿਹਤ ਵਿਭਾਗ ਦੀ ਟੀਮ ਵੱਲੋਂ  ਜਲੰਧਰ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਆਉਣ ਦੀ ਭਿੰਨਕ ਦੁਕਾਨਦਾਰਾਂ ਨੂੰ ਪਹਿਲਾ ਹੀ ਪੈ ਜਾਂਦੀ ਹੈ, ਜਿਸ ਕਾਰਨ ਮਿਲਵਟਖੋਰੀ ਦਾ ਗੌਰਖ ਧੰਦਾ ਕਰਨ ਵਾਲੇ ਦੁਕਾਨਦਾਰ ਪਹਿਲਾ ਹੀ ਆਪਣੀਆਂ ਦੁਕਾਨਾਂ ਨੂੰ ਤਾਲੇ ਲਗਾ ਦਿੰਦੇ ਹਨ, ਜਿਸ ਤੋਂ ਸਾਫ਼ ਸਿੱਧ ਹੁੰਦਾ ਹੈ ਕਿ ਜੋ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਦੇ ਹਨ, ਉਹ ਇਸ ਮਿਲਾਵਟਖੋਰੀ ਦੇ ਗੌਰਖ ਧੰਦੇ ਨੂੰ ਅੰਜਾਮ ਦੇ ਰਹੇ ਹਨ ਅਤੇ ਉਨਾਂ ਦੀ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸਿੱਧੀ ਗੰਡਤੁਪ।  ਹੁਣ ਦੇਖਣਾ ਇਹ ਹੋਵੇਗਾ ਕਿ ਸਿਹਤ ਵਿਭਾਗ ਤਿਉਹਾਰਾਂ ਦੇ ਸੀਜ਼ਨ ਦੌਰਾਨ ਆਪਣੀ ਕਾਰਵਾਈ ਨੂੰ ਸਹੀ ਅਮਲ ਵਿੱਚ ਲਿਆਉਦਾ ਹੈ ਜਾਂ ਫਿਰ ਇਹ ਮਿਲਾਵਟਖੋਰੀ ਦਾ ਗੌਰਖ ਧੰਦਾ ਇਸੇ ਤਰਾਂ ਹੀ ਚੱਲਦਾ ਰਹੇਗਾ ਅਤੇ ਮਿਲਾਵਟਖੋਰ ਦੁਕਾਨਦਾਰ ਇਸੇ ਤਰਾਂ ਨਕਲੀ ਸਮਾਨ ਵੇਚ ਕੇ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਦੇ ਰਹਿਣਗੇ।

LEAVE A REPLY