ਜੈ ਸ਼੍ਰੀ ਰਾਮ ਦੇ ਜੈਕਾਰਿਆ ਨਾਲ ਗੂੰਜਿਆ ਸ਼ਾਹਕੋਟ ਸ਼ਹਿਰ, ਦੁਸਹਿਰੇ ਦੇ ਸਬੰਧ ‘ਚ ਸਜਾਈ ਵਿਸ਼ਾਲ ਸ਼ੋਭਾ ਯਾਤਰਾ, ਸੁੰਦਰ ਝਾਂਕੀਆਂ ਰਹੀਆਂ ਖਿੱਚ ਦਾ ਕੇਂਦਰ

0
414

ਸ਼ਾਹਕੋਟ/ਮਲਸੀਆਂ,  (ਸੁਖਵਿੰਦਰ ਸੋਹਲ) ਦੁਸਹਿਰਾ ਕਮੇਟੀ ਸ਼ਾਹਕੋਟ ਵੱਲੋਂ ਦਸਹਿਰੇ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਸਬੰਧੀ ਦੁਸਹਿਰਾ ਕਮੇਟੀ ਵੱਲੋਂ ਸ਼੍ਰੀ ਰਾਮ ਵਿਆਹ ਸਬੰਧੀ ਸ਼ੁੱਕਰਵਾਰ ਸ਼ਾਮ ਦੁਸਹਿਰਾ ਗਰਾਊਂਡ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ, ਜੋ ਸ਼ਹਿਰ ਦੀਆਂ ਵੱਖ-ਵੱਖ ਗਲੀਆਂ, ਬਜ਼ਾਰਾਂ ਅਤੇ ਮੁਹੱਲਿਆ ਵਿੱਚੋਂ ਦੀ ਹੁੰਦੀ ਹੋਈ ਦੇਰ ਸ਼ਾਮ ਵਾਪਸ ਦੁਸਹਿਰਾ ਗਰਾਊਂਡ ਵਿਖੇ ਸਮਾਪਤ ਹੋਈ । ਇਸ ਮੌਕੇ ਸੁੰਦਰ ਝਾਂਕੀਆਂ ਸਜਾਈਆਂ ਗਈਆਂ ਅਤੇ ਵੱਖ-ਵੱਖ ਮੰਡਲੀਆਂ ਨੇ ਸੁੰਦਰ ਨਾਂਚ ਪੇਸ਼ ਕੀਤਾ । ਇਸ ਮੌਕੇ ਵੱਖ-ਵੱਖ ਸੰਸਥਾਵਾਂ ਵੱਲੋਂ ਕਈ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ । ਇਸ ਮੌਕੇ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਦੁਸਹਿਰੇ ਵਾਲੇ ਦਿਨ 30 ਸਤੰਬਰ ਨੂੰ ਦੁਸਹਿਰਾ ਗਰਾਊਂਡ ਵਿੱਚ ਸੁੰਦਰ ਝਾਂਕੀਆਂ ਦਾ ਆਯੋਜਨ ਕੀਤਾ ਜਾਵੇਗਾ ਅਤੇ ਦੁਸਹਿਰਾ ਸਮਾਰੋਹ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਉਚੇਚੇ ਤੌਰ ‘ਤੇ ਸ਼ਾਮਲ ਹੋਣਗੇ । ਸ਼ਾਮ ਸਮੇਂ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁੱਤਲਿਆ ਨੂੰ ਅਗਨ ਭੇਟ ਕੀਤਾ ਜਾਵੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਦੁਸਹਿਰਾ ਕਮੇਟੀ ਦੇ ਪ੍ਰਧਾਨ ਪ੍ਰੇਮ ਜਿੰਦਲ, ਕਮਲ ਨਾਹਰ ਸੀਨੀਅਰ ਕਾਂਗਰਸੀ ਆਗੂ, ਵਿਵੇਕ ਭਟਾਰਾ, ਅਮਨ ਮਲਹੋਤਰਾ ਪ੍ਰਸਿੱਧ ਸਮਾਜ ਸੇਵਕ, ਰਾਜੇਸ਼ ਪਰਾਸ਼ਰ, ਜਤਿੰਦਰਪਾਲ ਸਿੰਘ ਬੱਲਾ ਕਾਰਜਕਾਰੀ ਪ੍ਰਧਾਨ ਬੀਜੇਪੀ ਮੰਡਲ ਸ਼ਾਹਕੋਟ, ਸੁਰਿੰਦਰਪਾਲ ਸਿੰਘ ਪ੍ਰਧਾਨ ਵਾਤਾਵਰਣ ਸੰਭਾਲ ਸੁਸਾਇਟੀ, ਰਾਜਾ ਗੋਸਾਈ, ਵਿਕਾਸ ਨਾਹਰ ਪ੍ਰਧਾਨ ਯੂਥ ਵਿੰਗ ਵਿਧਾਨ ਸਭਾ ਹਲਕਾ ਸ਼ਾਹਕੋਟ, ਰਾਹੁਲ ਪੰਡਿਤ, ਆਸ਼ੀਸ਼ ਅਗਰਵਾਲ, ਵਰਿੰਦਰ ਨਾਹਰ, ਸਚਿਨ ਵਰਮਾ, ਕਾਲਾ ਸ਼ਰਮਾ, ਵਿਨੇ ਸ਼ਰਮਾ, ਬਲਵਿੰਦਰ ਸਿੰਘ, ਸੰਜਮ ਮੈਸਨ ਭਾਜਪਾ ਆਗੂ, ਟਿੰਪੀ ਕੁਮਰਾ, ਬੌਬੀ ਸ਼ਰਮਾ, ਹੈਪੀ ਸ਼ਰਮਾ, ਰਾਜਾ ਅਰੋੜਾ, ਸੋਨੀ ਮਹਿਰਾ ਸਮੇਤ ਵੱਡੀ ਗਿਣਤੀ ‘ਚ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਸ਼ਾਮਲ ਸਨ ।

LEAVE A REPLY